ਜਿਲਾ ਸਿਹਤ ਵਿਭਾਗ ਦੀ ਟੀਮ ਨੇ ਭਰੇ ਸਰੋਂ ਦੇ ਤੇਲ ਦੇ ਸੈਂਪਲ
ਪਟਿਆਲਾ 5 ਅਕਤੂਬਰ (ਮਧੂਸਾਰ ਬਿਊਰੋ) ਮਿਸ਼ਨ ਤੰਦਰੂਸਤ ਪੰਜਾਬ ਤਹਿਤ ਜਿਲਾ ਸਿਹਤ ਵਿਭਾਗ ਦੀ ਟੀਮ ਵੱਲਂੋ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਨਾਭਾ ਵਿਖੇ ਪਟਿਆਲਾ ਵਿਖੇ ਖਾਣ ਵਾਲੇ ਸਰੋਂ ਦੇ ਤੇਲ ਦੇ ਸੈਂਪਲ ਭਰੇ ਗਏ।
ਜ਼ਿਲ੍ਹਾ ਸਿਹਤ ਅਫਸਰ ਡਾ. ਕ੍ਰਿਸਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਸ਼ਾਮਲ ਸੀ ਵੱਲੋਂ ਨਾਭਾ ਵਿਖੇ ਤਿੰਨ 3 ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਤੋਂ ਸਰੋਂ ਦੇ ਤੇਲ ਦੇ ਸੈਂਪਲ ਲਏ ਗਏ।ਡਾ. ਕ੍ਰਿਸ਼ਨ ਸਿੰਘ ਨੇ ਦਸਿਆਂ ਕਿ ਉਹਨਾਂ ਦੀ ਟੀਮ ਵੱਲੋ ਪਹਿਲਾ ਨਾਭਾ ਵਿਖੇ ਸ਼੍ਰੀ ਗਣੇਸ਼ ਟਰੇਡਿੰਗ ਕੰਪਨੀ ,ਕ੍ਰਿਸ਼ਨਾ ਕੈਟਲ ਫੀਡ ਇੰਡਸਟਰੀ,ਸ਼ਿਵ ਸ਼ੰਕਰ ਆਇਲ ਟਰੇਡਰ ਤੋਂ ਸਰੋਂ ਤੇਲ ਦੇ ਸੈਂਪਲ ਲਏ ਗਏ ਜਿਲਾ ਸਿਹਤ ਅਫਸਰ ਡਾ. ਕ੍ਰਿਸਨ ਸਿੰਘ ਨੇ ਦੱਸਿਆ ਕਿ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ।ਲੈਬਾਰਟਰੀ ਜਾਂਚ ਤੇ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਸੈਂਟਰ ਦੇ ਮਾਲਕ ਤੇ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

