ਵਕੀਲ ਭਾਈਚਾਰੇ ਦੀ ਹਰ ਸਮੱਸਿਆ ਨੂੰ ਬਾਰ ਕੋਂਸਲ ਦੁਆਰਾ ਪਹਿਲ ਦੇ ਆਧਰ ਤੇ ਹੱਲ ਕਰਵਾਇਆ ਜਾਵੇਗਾ – ਐਡਵੋਕੇਟ ਰਾਜਨ ਬਰਾੜ
ਅਮਲੋਹ, 9 ਅਕਤੂਬਰ (ਮਧੂਸਾਰ ਬਿਊਰੋ) ਬਾਰ ਕੋਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰਾਂ ਲਈ 2 ਨਵੰਬਰ ਨੂੰ ਹੋ ਰਹੀ ਚੋਣ ਨੂੰ ਲੈ ਕੇ ਅੱਜ ਸਾਬਕਾ ਪ੍ਰਧਾਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੇ ਸੈਕਟਰੀ ਬਾਰ ਕੋਂਸਲ ਸੀਨੀ ਐਡਵੋਕੇਟ ਹਰਪ੍ਰੀਤ ਸਿੰਘ ਰਾਜਨ ਬਰਾੜ ਵੱਲੋਂ ਚੋਣ ਪ੍ਰਚਾਰ ਲਈ ਇੱਕ ਵਿਸ਼ੇਸ਼ ਮੀਟਿੰਗ ਬਾਰ ਰੂਮ ਅਮਲੋਹ ਵਿੱਚ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸਮੂਹ ਵਕੀਲ ਭਾਈਚਾਰੇ ਨਾਲ ਕੀਤੀ ਗਈ।
ਇਸ ਮੌਕੇ ਤੇ ਰਾਜਨ ਬਰਾੜ ਦਾ ਸਵਾਗਤ ਬਾਰ ਐਸੋਸੀਏਸ਼ਨ ਅਮਲੋਹ ਦੇ ਸੈਕਟਰੀ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਦੀ ਅਗਵਾਈ ਵਿੱਚ ਸਮੂਹ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ। ਇਸ ਮੀਟਿੰਗ ਵਿੱਚ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਰਾਜਨ ਬਰਾੜ ਨੇ ਅਮਲੋਹ ਬਾਰ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਸਮੁੱਚੇ ਵਕੀਲ ਭਾਈਚਾਰੇ ਨੂੰ ਵੋਟਾਂ ਲਈ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੇਰੇ ਵੱਲੋਂ ਪਿਛਲ਼ੇ ਸਮੇਂ ਵਿੱਚ ਕੀਤੇ ਗਏ ਕੰਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਇੱਕ ਇੱਕ ਵੋਟ ਯੋਗ ਉਮੀਦਵਾਰ ਨੂੰ ਦੇਣ ਤਾਂ ਜੋ ਬਾਰ ਕੋਂਸਲ ਦਾ ਮੈਂਬਰ ਬਣ ਕੇ ਵਕੀਲ ਭਾਈਚਾਰੇ ਦੀਆਂ ਪਿਛਲ਼ੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾ ਸਕੇ। ਉਹਨਾਂ ਅਮਲੋਹ ਦੇ ਸਮੁੱਚੇ ਵਕੀਲ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਪਿਛਲੇ ਸਮਿਆਂ ਵਿੱਚ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਮੈਂਬਰ ਬਨਾਉਣ ਵਿੱਚ ਵਿਸ਼ੇਸ਼ ਯੌਗਦਾਨ ਪਾਇਆ। ਇਸ ਮੌਕੇ ਤੇ ਬਾਰ ਐਸੋਸੀਏਸ਼ਨ ਤੇ ਸਮੂਹ ਭਾਈਚਾਰੇ ਵੱਲੋਂ ਐਡਵੋਕੇਟ ਰਾਜਨ ਬਰਾੜ ਨੂੰ ਆ ਰਹੀਆਂ ਸਮਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ। ਜਿਹਨਾਂ ਨੂੰ ਰਾਜਨ ਬਰਾੜ ਵੱਲੋਂ ਪਹਿਲ ਦੇ ਆਧਾਰ ਤੇ ਹੱਲ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ। ਅੱਜ ਦੀ ਇਸ ਮੀਟਿੰਗ ਨੂੰ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੀਨੀ ਐਡਵੋਕੇਟ ਤੇਜਵੰਤ ਸਿੰਘ ਧਾਮੀ, ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਐਡਵੋਕੇਟ ਸੁਭਾਸ਼ ਲੁਟਾਵਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਪ੍ਰਧਾਨ ਐਡਵੋਕੇਟ ਗੋਰਵ ਗਰਗ, ਵਾਇਸ ਪ੍ਰਧਾਨ ਐਡਵੋਕੇਟ ਵਰਿੰਦਰ ਸਿੰਘ ਬੈਂਸ, ਜੁਆਇੰਟ ਸੈਕਟਰੀ ਐਡਵੋਕੇਟ ਪ੍ਰਣਵ ਅਮਲੋਹ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਮੁੱਖ ਬੁਲਾਰਾ ਕੈਪਟਨ ਜਸਵੰਤ ਸਿੰਘ ਬਾਜਵਾ, ਖਜਾਨਚੀ ਐਡਵੋਕੇਟ ਰੋਹਿਤ ਸ਼ਰਮਾ, ਐਡਵੋਕੇਟ ਜਤਿੰਦਰ ਕਰਕਰਾ, ਐਡਵੋਕੇਟ ਦੇਵ ਰਤਨ ਸ਼ਰਮਾ, ਐਡਵੋਕੇਟ ਅਮਰੀਕ ਸਿੰਘ ਬਲਿੰਗ, ਐਡਵੋਕੇਟ ਮੇਵਾ ਸਿੰਘ, ਐਡਵੋਕੇਟ ਰਾਜੇਸ਼ ਕੁਮਾਰ ਜਾਲੂ, ਐਡਵੋਕੇਟ ਨਵੀਨ ਵਰਮਾ, ਐਡਵੋਕੇਟ ਆਰ ਜੀ ਸ਼ਾਰਦਾ ਅਮਲੋਹ, ਐਡਵੋਕੇਟ ਅਸ਼ੌਕ ਬੰਸਲ, ਐਡਵੋਕੇਟ ਗੌਰਵ ਗੋਇਲ, ਐਡਵੋਕੇਟ ਅਮਰੀਕ ਸਿੰਘ ਔਲਖ, ਐਡਵੋਕੇਟ ਯਾਦਵਿੰਦਰ ਸਿੰਘ ਰਾਏ, ਐਡਵੋਕੇਟ ਬੂਟਾ ਸਿੰਘ, ਐਡਵੋਕੇਟ ਮੁਨੀਸ਼ ਮੋਦੀ, ਐਡਵੋਕੇਟ ਸਮੀਰ ਕੁਮਾਰ, ਐਡਵੋਕੇਟ ਡਿੰਪਲ ਸ਼ਰਮਾ, ਐਡਵੋਕੇਟ ਗੋਪਾਲ ਗਰਗ, ਐਡਵੋਕੇਟ ਕਰਨ ਗਰਗ, ਐਡਵੋਕੇਟ ਮਨਦੀਪ ਸਲਾਣਾ, ਐਡਵੋਕੇਟ ਅਜੇ ਰਾਜਪੂਤ, ਐਡਵੋਕੇਟ ਰੰਧਾਵਾ ਜੱਸੜਾਂ, ਐਡਵੋਕੇਟ ਅਮਰਿੰਦਰ ਗਰਗ, ਐਡਵੋਕੇਟ ਸੋਨੀ ਧਾਮੀ, ਐਡਵੋਕੇਟ ਮਨਦੀਪ ਸਿੰਘ ਸਲਾਣਾ, ਐਡਵੋਕੇਟ ਗੌਰਵ ਲੁਟਾਵਾ, ਐਡਵੋਕੇਟ ਰੌਬਿਨ ਬਾਂਸਲ, ਐਡਵੋਕੇਟ ਰਮਨ ਕੁਮਾਰ ਬਾਂਸਲ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

