ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀ.ਸੀ. ਦਫਤਰ ਬਣਿਆ ਜੰਗ ਦਾ ਮੈਦਾਨ

ਵਿਦਿਆਰਥਣਾਂ ‘ਤੇ ਡਾਗਾਂ ਤੇ ਕ੍ਰਿਪਾਨਾਂ ਨਾਲ ਹਮਲਾ
ਪਟਿਆਲਾ 9 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵੀ.ਸੀ. ਦਫਤਰ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ, ਜਦੋਂ ਹੋਸਟਲ ਖੁੱਲ੍ਹਾ ਰੱਖਣ ਦੀ ਮੰਗ ਨੂੰ ਲੈ ਕੇ ਧਰਨਾ ‘ਤੇ ਬੈਠੇ ਧਰਨਾਕਾਰੀਆਂ ‘ਤੇ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਧੜੇ ਵੱਲੋਂ ਏਨਾ ‘ਤੇ ਡਾਗਾਂ ਅਤੇ ਕ੍ਰਿਪਾਨਾਂ ਨਾਲ ਧਾਵਾਂ ਬੋਲ ਦਿੱਤਾ।

ਜਾਣਕਾਰੀ ਅਨੁਸਾਰ ਕਰੀਬ ਪੌਣੇ ਅੱਠ ਵਜੇ ਦੇ ਕਰੀਬ ਕੁਝ ਵਿਦਿਆਰਥੀਆਂ ਨੇ ਧਰਨੇ ‘ਤੇ ਬੈਠੀਆਂ ਕੁੜੀਆਂ ਨੂੰ ਡਾਗਾਂ ਲਹਿਰਾਉਂਦੇ ਹੋਏ ਹੋਸਟਲਾਂ ‘ਚ ਲਈ ਆਖਿਆ ਤੇ ਡਾਗਾਂ ਨਾਲ ਹਮਲਾ ਕਰ ਦਿੱਤਾ। ਵੀ.ਸੀ. ਦਫਤਰ ਦੇ ਬਾਹਰ ਲੱਗੇ ਸੀ.ਸੀ.ਟੀਵੀ. ਕੈਮਰਿਆਂ ਨੂੰ ਹਮਲਾਕਾਰੀ ਵਿਦਿਆਰਥੀਆਂ ਵੱਲੋਂ ਘੁਮਾ ਦਿੱਤਾ ਗਿਆ, ਜਿਸ ਮਗਰੋਂ ਵਿਦਿਆਰਥੀ ਧੜੇ ਨੇ ਕੁੜੀਆਂ ਦੀਆਂ ਦੀ ਕੁੱਟਮਾਰ ਵੀ ਕੀਤੀ। ਵੀ.ਸੀ. ਦਫਤਰ ਦੇ ਬਾਹਰ ਲਲਕਾਰੇ ਮਾਰੇ ਗਏ ਅਤੇ ਇੱਟਾਂ ਰੋੜੇ ਵਰਾਏ ਗਏ।
ਵਿਦਿਆਰਥੀਆਂ ਨੇ ਦੱਸਿਆ 40-50 ਦੇ ਕਰੀਬੀ ਵਿਦਿਆਰਥੀ ਧੜਾ ਬੈਰੀਕੇਟ ਟੱਪਦਾ ਹੋਇਆ ਉਨ੍ਹਾਂ ਵੱਲ ਵੱਧਦਾ ਅਤੇ ਯੂਨੀਵਰਸਿਟੀ ‘ਚ ਤਾਇਨਾਤ ਸਕਿਓਰਿਟੀ ਗਾਰਡ ਵੀ ਉਨ੍ਹਾਂ ਨੂੰ ਨਹੀਂ ਰੋਕਦੇ, ਜਿਸ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਹਮਲਾਕਾਰੀ ਵਿਦਿਆਰਥੀਆਂ ਦੀ ਮਿਲੀਭੁਗਤ ਵੀ ਸਾਹਮਣੇ ਆਉਂਦੀ ਹੈ।

Leave a Reply

Your email address will not be published. Required fields are marked *