ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਦੁੱਧ ਅਤੇ ਮਿਠਾਈਆਂ ਦੀਆਂ ਦੁਕਾਨਾਂ ਤੋਂ ਭਰੇ 6 ਸੈਂਪਲ
ਪਟਿਆਲਾ 23 ਅਕਤੂਬਰ (ਮਧੂਸਾਰ ਬਿਊਰੋ) ਮਿਸ਼ਨ ਤੰਦਰੂਸਤ ਪੰਜਾਬ ਤਹਿਤ ਤਿਓਹਾਰਾਂ ਦੇ ਸੀਜਨ ਨੂੰ ਮੰਦੇਨਜਰ ਰੱਖਦੇ ਲੋਕਾਂ ਨੂੰ ਸਾਫ ਸ਼ੁਥਰਾ ਖਾਧ ਪਦਾਰਥ ਮੁੱਹਈਆ ਕਰਵਾਉਣ ਅਤੇ ਮਿਲਾਵਟਖੋਰੀ ਨੂੰ ਨੱਥ ਪਾਉਣ ਲਈ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਸਿਹਤ ਵਿਭਾਗ ਦੀ ਟੀਮ ਵੱਲਂੋ ਪਟਿਆਲਾ ਅਤੇ ਆਲੇ ਦੁਆਲੇ ਦੇ ਏਰੀਏ ਵਿਚੋ ਦੁੱਧ ਅਤੇ ਮਿਠਾਈਆਂ ਦੀਆਂ ਦੁਕਾਨਾਂ ਤੋਂ 6 ਸੈਂਪਲ ਭਰੇ ਗਏ।
ਜ਼ਿਲ੍ਹਾ ਸਿਹਤ ਅਫਸਰ ਡਾ. ਕ੍ਰਿਸਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਸ਼ਾਮਲ ਸਨ , ਵੱਲੋਂ ਪਹਿਲਾਂ ਭਾਦਸੋਂ ਰੋੜ ਤੇ ਨਾਕਾ ਲਗਾ ਕੇ ਦੋਧੀ ਤੋਂ ਦੁੱਧ ਦਾ ਸੈਂਪਲ ਅਤੇ ਦੂਸਰਾ ਸੈਂਪਲ ਅਤੁੱਲ ਟੈਂਪੂ ਤੋਂ ਦੁੱਧ ਦਾ ਸੈਂਪਲ ਲਿਆ ਗਿਆ । ਉਸ ਤੋਂ ਬਾਅਦ ਪਿੰਡ ਮੰਡੌਰ ਵਿਖੇ ਦੁੱਧ ਕੁਲੈਕਸ਼ਨ ਸੈਂਟਰ ਤੋਂ ਇਕ ਸੈਂਪਲ ਗਾਂਵਾਂ ਦੇ ਦੁੱਧ ਦਾ ਅਤੇ ਇਕ ਸੈਂਪਲ ਮਿਕਸ ਦੁੱਧ ਦਾ ਲਿਆ ਗਿਆ ।ਇਸੇ ਤਰ੍ਹਾਂ ਮਿਲਕਾਨਾ ਡਾਇਰੀ, ਲੈਹਿਲ ਕਲੌਨੀ ਪਟਿਆਲਾ ਤੋਂ ਇਕ ਸੈਂਪਲ ਬਰਫੀ ਦਾ ਅਤੇ ਸੋਨੂ ਸਵੀਟਸ ਬਾਰਨ ਤੋਂ ਇਕ ਸੈਂਪਲ ਰਸਗੁੱਲੇ ਦਾ ਲਿਆ ਗਿਆ।ਜਿਲਾ ਸਿਹਤ ਅਫਸਰ ਡਾ. ਕ੍ਰਿਸਨ ਸਿੰਘ ਨੇ ਦੱਸਿਆ ਕਿ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ।ਲੈਬਾਰਟਰੀ ਜਾਂਚ ਤੇ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਸਬੰਧਤ ਦੁਕਾਨ ਮਾਲਕ ਤੇ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

