ਪੰਜਾਬ

ਰਾਹੁਲ ਦੇ ਇਸ਼ਾਰੇ ‘ਤੇ ਸਿੱਧੂ ਦੰਪਤੀ ਨੂੰ ਬਚਾਉਣ ‘ਤੇ ਲਗੀ ਹੈ ਕਾਂਗਰਸ ਸਰਕਾਰ : ਮਜੀਠੀਆ, ਚੁੱਘ

ਪੀੜਤਾਂ ਨੂੰ ਇਨਸਾਫ ਮਿਲਣ ਤਕ ਅਕਾਲੀ ਭਾਜਪਾ ਵਲੋ ਸੰਘਰਸ਼ ਜਾਰੀ ਰਖਣ ਦਾ ਐਲਾਨ
ਅੰਮ੍ਰਿਤਸਰ 24 ਅਕਤੂਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਅਤੇ ਰਾਜ ਸਭਾ ਮੈਬਰ ਤੇ ਪੰਜਾਬ ਭਾਜਪਾ ਦੇ ਪ੍ਰਧਨ ਤਰੁਨ ਚੁੱਘ ਨੇ ਦੋਸ਼ ਲਾਇਟਾ ਕਿ ਰਾਜ ਦੀ ਕਾਂਗਰਸ ਸਰਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਆਸੀ ਦਬਾਅ ‘ਤੇ ਦਰਦਨਾਕ ਰੇਲ ਹਾਦਸੇ ਲਈ ਜਿਮੇਵਾਰ ਪੰਜਾਬ ਕੈਬਨਿਤ ਮੰਤਰੀ ਨਵਜੋਤ ਸਿੰਘ ਸਿਧੂ, ਉਹਨਾਂ ਦੀ ਪਤਨੀ ਨਵਜੋਤ ਕੌਰ ਸਿਧੂ ਅਤੇ ਦੁਸਹਿਰ ਪ੍ਰਬੰਧਕ ਕਮੇਟੀ ਆਗੂ ਮਿਠੂ ਮਦਾਨ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਇਕ ਆਮ ਸਧਾਰਨ ਸੜਕ ਹਾਦਸੇ ਲਈ ਤਾਂ ਤੁਰੰਤ ਕੇਸ ਦਰਜ ਕਰਲਿਆ ਜਾਂਦਾ ਹੈ ਪਰ ਰੇਲ ਹਾਦਸੇ ਦੇ 6 ਵੇਂ ਦਿਨ ਤਕ ਵੀ ਕਿਸੇ ਦੋਸ਼ੀ ਖਿਲਾਫ ਐਫ ਆਈ ਆਰ ਜਾਂ ਕਾਰਵਾਈ ਨਾ ਕਰ ਕੇ ਇਨਸਾਫ ਮੰਗ ਦੇ ਲੋਕਾਂ ਨਾਲ ਸਰਕਾਰ ਸਿਆਸਤ ਕਰ ਰਹੀ ਹੈ। ਕਿਉਕਿ ਦੋਸ਼ੀ ਰਾਹੁਲ ਦੇ ਚਹੇਤੇ ਅਤੇ ਪ੍ਰਭਾਵਸ਼ਾਲੀ ਲੋਕ ਹਨ ? ਉਹਨਾਂ ਪੀੜਤਾਂ ਨੂੰ ਇਨਸਾਫ ਮਿਲਣ ਤਕ ਅਕਾਲੀ ਭਾਜਪਾ ਵਲੋਂ ਲੜਾਈ ਜਾਰੀ ਰਖਣ ਦਾ ਐਲਾਨ ਵੀ ਕੀਤਾ। ਉਹਨਾਂ ਮੀਡੀਆ ਅਤੇ ਆਮ ਲੋਕਾਂ ਨੂੰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਗੇ ਆਉਣ ਦਾ ਸਦਾ ਦਿਤਾ। ਉਹਨਾਂ ਕਿਹਾ ਕਿ ਲੋਕਾਂ ਨੇ ਪੀੜਤਾਂ ਦਾ ਸਾਥ ਨਾ ਦਿਤਾ ਤਾਂ ਇਨਸਾਫ ਨੂੰ ਭੁਲ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਅਤੇ ਜਖਮੀਆਂ ਨਾਲ ਝੂਠ ਬੋਲਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਘਰਾਂ ਅਤੇ ਹਸਪਤਾਲਾਂ ਵਿਚ ਨਜਰਬੰਦ ਕਰੀ ਰਖਣ ਦੋ ਦੋਸ਼ ਲਾਏ। ਉਹਨਾਂ ਇÂ ਵੀ ਦੋਸ਼ ਲਾਇਆ ਕਿ ਸਰਕਾਰ ਵਲੋਂ ਵੰਡੀ ਜਾ ਰਹੀ ਮੁਆਵਜਾ ਰਾਸ਼ੀ ਨਾਲ ਪੀੜਤਾਂ ਕੋਲੋਂ ਸਿੱਧੂ ਦੰਪਤੀ ਅਤੇ ਮਿਠੂ ਮਦਾਨ ਦਾ ਕਿਸੇ ਤਰਾਂ ਹਾਦਸੇ ਲਈ ਜਿਮੇਵਾਰ ਨਾ ਹੋਣ ਪ੍ਰਤੀ ਐਫੀਡੇਵਿਡ ਲਏ ਜਾ ਰਹੇ ਹਨ। ਉÂਲਾਂ ਕਿਹਾ ਕਿ ਲੋਕ ਇਨਸਾਫ ਚਾਹੁੰਦੇ ਹਨ ਪਰ ਸਿਧੂ ਪੀੜਤਾਂ ਨੁੰ ਨੌਕਰੀਆਂ ਦਾ ਝੂਠਾ ਲਾਰਾ ਲਾ ਰਿਹਾ ਹੈ। ਉਹਨਾਂ ਇਕ ਇਕ ਕਰੋੜ ਮੁਆਵਾ ਦੇਣ ਅਤੇ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਦੁਹਰਾਈ। ਮਜੀਠੀਆ ਨੇ ਕਿਹਾ ਕਿ ਮੁਆਵਜਾ ਵੰਡਣ ‘ਚ ਵੀ ਸਰਕਾਰ ਵਲੋਂ ਦੋਹਰੇ ਮਾਪਢੰਡ ਆਪਣੇ ਜਾ ਰਹੇ ਹਨ ਬੀਤੇ ਦਿਨੀ ਇਕ ਕੇਸ ਵਿਚ ਜਖਮੀਆਂ ਨੂੰ 15-15 ਲਖ ਰੁਪੈ ਦੀ ਰਾਸ਼ੀ ਦਿਤੀ ਗਈ ਪਰ ਇਥੇ ਮ੍ਰਿਤਕਾਂ ਦੇ ਵਾਰਸਾਂ ਨੂੰ ਸਿਰਫ 5 ਲਖ ਰੁਪੈ ਦਿਤੇ ਜਾ ਰਹੇ ਹਨ। ਉਹਨਾਂ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਰਕਾਰ ਭਾਵੇ ਮ੍ਰਿਤਕਾਂ ਦੀ ਗਿਣਤੀ 65 ਦਸ ਰਹੀ ਹੈ ਪਰ ਅਸਲ ਵਿਚ ਇਹ ਅੰਕੜਾ 100 ਤੋਂ ਵਧ ਹਨ। ਉਨਾਂ ਕਿਹਾ ਕਿ ਸਮਾਗਮ ਵਾਲੀ ਜਗਾ ਇਨੇ ਵਡੇ ਸਮਾਗਮ ਲਈ ਕਿਸੇ ਤਰਾਂ ਵੀ ਮੁਨਾਸਬ ਨਹੀਂ ਸੀ। ਪ੍ਰਬੰਧਕਾਂ ਵਲੋਂ ਵਡੀ ਪੱਧਰ ‘ਤੇ ਕੁਤਾਹੀ ਕੀਤੀ ਗਈ। ਪ੍ਰਸ਼ਾਸਨ ‘ਤੇ ਕੇਸ ਨੂੰ ਦਬਾਉਣ ਦਾ ਦੋਸ਼ ਲਾਉਦਿਆਂ ਉਨਾਂ ਕਿਹਾ ਕਿ ਮਿਠੂ ਮਦਾਨ ਦੀ ਇੰਨਟੈਰੋਗੇਸ਼ਨ ਬਿਨਾ ਸਚਾਈ ਬਾਹਰ ਨਹੀਂ ਆਵੇਗੀ। ਉਹਨਾਂ ਕਿਹਾ ਕਿ ਮਿਠੂ ਨੂੰ ਬਚਾਉਣ ਲਈ ਸਿਧੂ ਜੋੜੀ ਵਲੋਂ ਪਿਛਲੀਆਂ ਤਰੀਕਾਂ ‘ਤੇ ਸਮਾਗਮ ਦੀ ਮਨਜੂਰੀ ਬਾਰੇ ਫੇਕ ਪੇਪਰ ਤਿਆਰ ਕੀਤੇ ਜਾ ਰਹੇ ਹਨ। ਜਿਸ ਵਿਚ ਪ੍ਰਮੀਸ਼ਨ ਦੀ ਮਿਤੀ 10 ਅਕਤੂਬਰ ਅਤੇ ਅਰਜੀ ਦੇਣ ਦੀ ਮਿਤੀ 15 ਅਕਤੂਬਰ ਦਰਜ ਕੀਤਾ ਗਿਆ। ਉਹਨਾਂ ਸਵਾਲ ਕੀਤਾ ਕਿ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਤੇ ਕਾਂਗਰਸੀ ਮੇਅਰ ਵਲੋਂ ਕੋਈ ਮਨਜੂਰੀ ਨਾ ਹੋਣ ਦੀ ਗਲ ਸਾਹਮਣੇ ਆਚੁਕੀ ਹੈ। ਜੇ ਮਨਜੂਰੀ ਨਹੀਂ ਸੀ ਤਾਂ ਫਿਰ ਸਮਾਗਮ ‘ਲਈ ਫਾਇਰ ਬਰਗੇਡ ਅਤੇ ਪਾਲੀਸ ਸਰਖਿਆ ਦਾ ਪ੍ਰਬੰਧ ਕਿਸ ਨੇ ਕੀਤਾ? ਉÂਲਾਂ ਕਿਹਾ ਕਿ ਸਿਧੂ ਨੇ ਸਤਾ ਦੀ ਦੁਰਵਰਤੋਂ ਕਰਦਿਆਂ ਬਿਨਾ ਆਗਿਆ ਬਿਨਾ ਨਿਯਮ ਸਮਾਗਮ ਕਰਾਇਆ। ਉਹਨਾਂ ਕਿਹਾ ਕਿ ਸਿਧੂ ਜੋੜੀ ਵਲੋਂ ਮਿਠੂ ਮਦਾਨ ਨੂੰ ਛੁਪਾਇਆ ਗਿਆ ਹੈ। ਕੁਝ ਦਿਨ ਪਹਿਲਾਂ ਮਿਠੂ ਨੂੰ ਕੁਝ ਗੈਗਸਟਰਾਂ ਲੈਕੇ ਆਏ ਅਤੇ ਸਿੱਧੂ ਨਾਲ ਉਸ ਦੀ ਰਿਹਾਇਸ਼ ‘ਤੇ ਮਿਲਾਇਆ ਗਿਆ।

Leave a Reply

Your email address will not be published. Required fields are marked *