ਪਟਿਆਲਾ

ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੌਜੀ ‘ਚ ਦੀਵਾਲੀ ਦਾ ਤਿਉਹਾਰ ਮਨਾਇਆ

ਪਟਿਆਲਾ 9 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਪਟਿਆਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੋਜੀ ਵਿੱਚ 06 ਨਵੰਬਰ 2018 ਨੂੰ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਇਸ ਪਵਿੱਤਰ ਮੌਕੇ ਤੇ À. ਟੀ. ਸੈਕਿੰਡ ਇਅਰ ਦੀ ਮਨਦੀਪ ਕੋਰ, ਇੰਦਰਪ੍ਰੀਤ ਕੋਰ, ਰੇਨੂ ਅਤੇ À.ਟੀ. ਫਸਟ ਇਅਰ ਦੀ ਜਸਪ੍ਰੀਤ ਕੋਰ ਵੱਲੋਂ ਬੜੀਆਂ ਮਨ ਮੋਹਕ ਰੰਗੋਲੀਆਂ ਬਣਾਈਆਂ ਗਇਆਂ ਅਤੇ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਇੰਸਟੀਚਿਊਟ ਨੂੰ ਬਹੁਤ ਹੀ ਸੋਹਣਾ ਸਜਾਈਆ ਗਿਆ।ਇਸ ਮੋਕੇ ਡਾ. ਡਾਵਰ ਵੱਲੌਂ ਸਭ ਤੋਂ ਸੁੰਦਰ ਰੰਗੋਲੀ ਬਣਾਉਨ ਵਾਲੀ ਮਨਦੀਪ ਕੋਰ, ਇੰਦਰਪ੍ਰੀਤ ਕੋਰ, ਰੇਨੂ ਅਤੇ À.ਟੀ. ਫਸਟ ਇਅਰ ਦੀ ਜਸਪ੍ਰੀਤ ਕੋਰ ਨੂੰ ਸਿਲਵਰ ਜੂਬਲੀ ਦੇ ਕੋਆਇਨ ਦੇ ਕੇ ਉਹਨਾਂ ਦੀ ਹੋਂਸਲਾ ਅਫਜਾਈ ਕਿਤੀ ਗਈ।ਇਸ ਮੋਕੇ ਮੈਡਮ ਦੀਪਿਕਾ ਨੇ ਦੀਵਾਲੀ ਮਨਾਉਣ ਦੇ ਇਤਿਹਾਸਿਕ ਪਿਛੋਕੜ ਤੇ ਚਾਨਣ ਪਾਇਆ ਉਹਨਾਂ ਦੱਸੇਆ ਕਿ ਇਸ ਇਤਿਹਾਸਿਕ ਤਿਉਹਾਰ ਨੂੰ ਬੰਦੀ ਛੋੜ ਦਿਵਸ ਦੇ ਨਾਮ ਨਾਲ ਵੀ ਜਾਣੇਆ ਜਾਂਦਾ ਹੈ ਅਤੇ ਇੰਸਟੀਚਿਊਟ ਦੇ ਡਾਇਰੈਕਟਰ/ਪ੍ਰਿੰਸੀਪਲ ਡਾ. ਸੁਭਾਸ਼ ਡਾਵਰ, ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲ ਡਾਵਰ ਜੀ ਨੂੰ ਅੱਗੇ ਵਧ ਕੇ ਮੋਮਬਤਿਆਂ ਬਾਲਨ ਲਈ ਬੇਨਤੀ ਕਿਤੀ ਇਸ ਪਿਛੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਡਾ. ਸੁਭਾਸ਼ ਡਾਵਰ ਜੀ ਦੀ ਮੋਮਬਤੀ ਤੋਂ ਆਪਣੀਆਂ ਮੋਮਬਤਿਆਂ ਬਾਲ ਕੇ ਇੱਕ ਲੋ ਤੌਂ ਸੌ ਲੌ ਬਣਾ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ।ਡਾ. ਡਾਵਰ ਨੇ ਦੀਵਾਲੀ ਦੇ ਇਸ ਪਵਿੱਤਰ ਮੌਕੇ ਤੇ ਕਿਹਾ ਕਿ ਸਾਰੇ ਵਿਦਿਆਰਥੀ ਆਪਣੇ ਮਾਤਾ-ਪਿਤਾ ਅਤੇ ਆਪਣੇ ਅਧਿਆਪਕਾਂ ਦਾ ਸਨਮਾਨ ਕਰਕੇ ਸਮਾਜ ਵਿੱਚ ਆਪਣਾ ਅਤੇ ਉਹਣਾਂ ਦਾ ਮਾਣ ਵਧਾਉਣ। ਇਸ ਪਿੱਛੋਂ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਡੀ.ਜੇ ਉਤੇ ਗਾਣੇ ਲਵਾ ਕੇ ਭਗੜਾ ਪਾਇਆ। ਅਖੀਰ ਵਿੱਚ ਸਮੂਹ ਸਟਾਫ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦੀਵਾਲੀ ਦੀ ਮੁਬਾਰਕਾਂ ਦੇ ਨਾਲ ਰਿਫਰੈਸਮੈਂਟ ਦਿਤੀ ਗਈ ਅਤੇ ਆਪਣੇ ਭਵਿੱਖ ਸਵਾਰਨ ਅਤੇ ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕਾਮਯਾਬੀ ਦੀਆਂ ਵਧਾਈਆਂ ਦੇ ਕੇ ਪ੍ਰੋਗਰਾਮ ਸਮਾਪਤ ਕਿਤਾ।

Leave a Reply

Your email address will not be published. Required fields are marked *