ਪਟਿਆਲਾ

ਜਰਨੈਲ ਸਿੰਘ ਕਰਤਾਰਪੁਰ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਕਮੇਟੀ ਮੈਂਬਰ ਨਿਯੁਕਤ

ਟਕਸਾਲੀ ਆਗੂ, ਕੰਬੋਜ ਭਾਈਚਾਰੇ ਸਮੇਤ ਸਮੁੱਚੇ ਵਰਗਾਂ ਵਿਚ ਖੁਸ਼ੀ ਦੀ ਲਹਿਰ
ਪਟਿਆਲਾ, 13 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਕਮੇਟੀ ਦੀ ਅੱਜ ਨਵੀਂ ਚੁਣੀ ਗਈ ਬਾਡੀ ਵਿਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਲੰਬੇ ਸਮੇਂ ਤੋਂ ਅਤਿ ਨਜ਼ਦੀਕੀ ਚਲੇ ਆ ਰਹੇ ਜਰਨੈਲ ਸਿੰਘ ਕਰਤਾਰਪੁਰ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਜਿਉਂ ਹੀ ਇਹ ਖਬਰ ਪਟਿਆਲਾ ਪਹੁੰਚੀ ਤਾਂ ਕੰਬੋਜ਼ ਭਾਈਚਾਰੇ ਸਮੇਤ ਸਮੁੱਚੇ ਵਰਗਾਂ ਵਿਚ ਜਿਲੇ ਵਿਚ ਭਰ ਖੁਸ਼ੀ ਦੀ ਲਹਿਰ ਦੋੜ ਗਈ। ਜਿਆਦਾ ਖੁਸ਼ੀ ਅਤੇ ਮਾਣ ਟਕਸਾਲੀ ਆਗੂ ਮਹਿਸੂਸ ਕਰ ਰਹੇ ਸਨ, ਕਿਉਂÎਕਿ ਜਰਨੈਲ ਸਿੰਘ ਕਰਤਾਰਪੁਰ ਇੱਕ ਆਮ ਵਰਕਰ ਤੋਂ ਉਠ ਕੇ ਇਸ ਅਹੁਦੇ ਤੱਕ ਪਹੁੰਚੇ ਹਨ। ਕਰਤਾਰਪੁਰ ਦੇ ਐਗਜੈਕਟਿਵ ਮੈਂਬਰ ਬਣਨ ‘ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਵਨਿੰਦਰ ਕੌਰ ਲੁੰਬਾ, ਹਰਪਾਲ ਜੁਨੇਜਾ, ਸਤਬੀਰ ਸਿੰਘ ਖੱਟੜਾ, ਕਬੀਰ ਦਾਸ, ਸੁਰਜੀਤ ਸਿੰਘ ਗੜੀ, ਇੰਦਰਮੋਹਨ ਸਿੰਘ ਬਜਾਜ, ਸੁਰਜੀਤ ਸਿੰਘ ਕੋਹਲੀ ਸਮੇਤ ਸਮੁੱਚੋ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਤੋਂ ਇਲਾਵਾ ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਰਦੀਪ ਸਿੰਘ ਸ਼ੇਖਪੁਰਾ ਪ੍ਰਧਾਨ ਬੀ.ਸੀ. ਵਿੰਗ ਪਟਿਆਲਾ, ਹੈਰੀ ਮੁਖਮੈਲਪੁਰ,ਜਗਜੀਤ ਸਿੰਘ ਕੌਲੀ, ਤਰਸੇਮ ਸਿੰਘ ਕੌਲੀ, ਕੁਲਦੀਪ ਸਿੰਘ ਹਰਪਾਲਪੁਰ, ਮਨਿੰਦਰ ਸਿੰਘ ਬਿੱਲਾ, ਜਸਵੀਰ ਸਿੰਘ ਸਨੋਰ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਬਿਕਰਮ ਸਿੰਘ ਫਰੀਦਪੁਰ, ਭੁਪਿੰਦਰ ਸਿੰਘ ਸੈਫਦੀਪੁਰ, ਗੁਰਪ੍ਰੀਤ ਸਿੰਘ ਮੈਨੇਜਰ ਦੁਖ ਨਿਵਾਰਨ ਸਾਹਿਬ ਪਟਿਆਲਾ, ਜੋਗਾ ਸਿੰਘ ਮੈਨੇਜਰ ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਬਲਵਿੰਦਰ ਸਿੰਘ ਮਹਿਮੂਦਪੁਰ, ਸਤਪਾਲ ਸਿੰਘ ਮਹਿਮੁਦਪੁਰ, ਬਲਬੀਰ ਕੌਰ ਘੁੰਮਣ ਸਰਪੰਚ, ਹਰਮੀਤ ਸਿੰਘ ਮੀਤ, ਕਾਰਜ ਸਿੰਘ ਸਮਸਪੁਰ, ਨਿਰਮਲ ਸਿੰਘ ਕਾਠਗੜ੍ਹ, ਰਾਜਪੁਰਾ ਤੋਂ ਅਬਰਿੰਦਰ ਸਿੰਘ ਕੰਗ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਜਥੇਦਾਰ ਟੋਡਰ ਸਿੰਘ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਕੌਸ਼ਲਰ ਹਰਦੇਵ ਸਿੰਘ ਕੰਡੇਵਾਲਾ, ਕਰਨਬੀਰ ਸਿੰਘ ਕੰਗ, ਅਰਵਿੰਦਰਪਾਲ ਸਿੰਘ ਰਾਜੂ, ਬੀਬੀ ਬਲਵਿੰਦਰ ਕੌਰ ਚੀਮਾ ਪ੍ਰਧਾਨ ਇਸਤਰੀ ਅਕਾਲੀ ਦਲ, ਮਹਿੰਦਰ ਸਿੰਘ ਲਾਲਵਾ, ਨਿਰਮਲ ਸਿੰਘ ਹਰਿਆਉਰ,ਬਲਿਹਾਰ ਸਿੰਘ ਹਰਿਆਉ, ਗੁਰਸੇਵਕ ਸਿੰਘ ਧੂੜ, ਵਿਨੋਦ ਜਿੰਦਲ, ਪੁਸ਼ਪਿੰਦਰ ਸਿੰਘ ਲਾਲੀ ਕੌਂਸਲਰ, ਪ੍ਰੀਤਮ ਸਿੰਘ ਸਨੋਰ, ਇੰਦਰ ਸਿੰ ਛਿੰਦੀ ਪ੍ਰਧਾਨ ਨਗਰ ਕੌਂਸਲ ਸਨੌਰ ਤੇ ਸਮੁੱਚੇ ਕੌਂਸਲਰ, ਗੁਲਜਾਰ ਸਿੰਘ ਭੁਨਰਹੇੜੀ, ਕਰਮਜੀਤ ਸਿੰਘ ਅਲੋਹਰਾਂ, ਮਨਜੀਤ ਸਿੰਘ ਮੱਲੇਵਾਲ, ਗੁਰਮੀਤ ਸਿੰਘ ਕੋਟ, ਬਲਵਿੰਦਰ ਸਿੰਘ, ਅਮਰੀਕ ਸਿੰਘ ਸਿਉਣਾ, ਭੁਪਿੰਦਰ ਸਿੰਘ ਸੇਖੁਪੁਰ, ਜਥੇਦਾਰ ਲਾਲ ਸਿੰਘ ਮਰਦਾਪੁਰ, ਜਸਵਿੰਦਰ ਸਿੰਘ ਬੰਬੀ, ਕਮਲਜੀਤ ਸਿੰਘ ਢੰਡਾ, ਅਵਤਾਰ ਸਿੰਘ ਕਪੂਰੀ, ਜਥੇਦਾਰ ਕਿਰਪਾਲ ਸਿੰਘ ਕੁੱਥਾਖੇੜੀ, ਦਵਿੰਦਰ ਸਿੰਘ ਭਾਂਖਰ, ਸਤਪਾਲ ਸਿੰਘ ਪੂਨੀਆ ਪੰਜੌਲਾ ਨੇ ਵੀ ਕਰਤਾਰਪੁਰ ਨੂੰ ਵਧਾਈ ਦਿੱਤੀ। ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਜਰਨੈਲ ਸਿੰਘ ਕਰਤਾਰਪੁਰ ਨੂੰ ਐਗਜੈਕਟਿਵ ਕਮੇਟੀ ਦਾ ਇੱਕ ਵਾਰ ਮੈਂਬਰ ਐਲਾਨ ਦਿੱਤਾ ਗਿਆ ਸੀ, ਪਰ ਕੁਝ ਮਿੰਟਾ ਬਾਅਦ ਹੀ ਵਿਰੋਧੀ ਧੜੇ ਨੂੰ ਇੱਕ ਮੈਂਬਰ ਛੱਡਣ ਦੇ ਕਾਰਨ ਜਰਨੈਲ ਸਿੰਘ ਕਰਤਾਰ ਮੈਂਬਰ ਬਣਨ ਤੋਂ ਰਹਿ ਗਏ ਸਨ, ਪਰ ਉਸ ਸਮੇਂ ਵੀ ਉਹਨਾਂ ਨੇ ਪਾਰਟੀ ਦੇ ਇਸ ਫੈਸਲੇ ਨੂੰ ਖਿੜੇ ਮੱਥੇ ਪਰਵਾਨ ਕੀਤਾ। ਉਸ ਨੇ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਦੇ ਮਨ੍ਹਾਂ ਵਿਚ ਜਰਨੈਲ ਸਿੰਘ ਕਰਤਾਰਪੁਰ ਨੂੰ ਇੱਕ ਪਛਾਣ ਅਤੇ ਸਥਾਨ ਦਿੱਤਾ।

Leave a Reply

Your email address will not be published. Required fields are marked *