ਪੰਜਾਬ ਸਰਕਾਰ ਤੰਬਾਕੂ ‘ਤੇ ਸਖਤ ਰੋਕ ਲਗਾਵੇ : ਖੰਨਾ
ਪਟਿਆਲਾ 31 ਮਈ (ਕੰਵਰ ਬੇਦੀ) ਵੈਲਫੇਅਰ ਯੂਥ ਕਲੱਬ ਦੀਪ ਨਗਰ, ਰਾਣੀ ਝਾਂਸੀ ਮਹਿਲਾ ਸ਼ਕਤੀ ਕਲੱਬ, ਸਮਾਜ ਸੇਵਾ ਸੁਸਾਇਟੀ ਪੰਜਾਬ, ਯੂਥ ਕਲੱਬ ਆਰਗੇਨਾਈਜੇਸ਼ਨ ਸਬੰਧਤ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਸਬ ਡਿਵੀਜ਼ਨ ਸਾਂਝ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕੌਮਾਂਤਰੀ ਤੰਬਾਕੂ ਰਹਿਤ ਦਿਵਸ ਕਿਲ੍ਹਾ ਚੌਂਕ ਜੰਡ ਗਲੀ ਵਿਚ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਪੁੱਜੇ। ਪ੍ਰੋਗਰਾਮ ਦੀ ਪ੍ਰਧਾਨਗੀ ਰਾਜੀਵ ਖੰਨਾ ਸਮਾਜ ਸੇਵਾ ਸੁਸਾਇਟੀ ਪੰਜਾਬ ਨੇ ਕੀਤੀ ਅਤੇ ਪ੍ਰੋਗਰਾਮ ਦਾ ਉਦਘਾਟਨ ਗੁਰਧਿਆਨ ਬਖਸ਼ੀਵਾਲਾ ਮੈਂਬਰ ਸਬ ਡਵਲਜ਼ਨ ਪੁਲਿਸ ਸਾਂਝ ਕੇਂਦਰ ਸਦਰ ਪਟਿਆਲਾ ਨੇ ਕੀਤਾ। ਇਸ ਮੌਕੇ ਪਰਮਿੰਦਰ ਭਲਵਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚਾ ਸੰਸਾਰ ਹਰ ਹਾਲ ਤੰਬਾਕੂ ਦਿਵਸ ਮਨਾ ਰਿਹਾ ਹੈ, ਪ੍ਰੰਤੂ ਤੰਬਾਕੂ ਦਾ ਉਤਪਾਦਨ ਲਗਾਤਾਰ ਜਾਰੀ ਹੈ। ਤੰਬਾਕੂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਨਮ ਲੈਂਦੀਆਂ ਜਿਨਾਂ ਦਾ ਖਾਤਮਾ ਹੋਣਾ ਚਾਹੀਦਾ ਹੈ। ਇਸ ਮੌਕੇ ਰਾਜੀਵ ਖੰਨਾ ਨੇ ਕਿਹਾ ਕਿ ਤੰਬਾਕੂ ‘ਤੇ ਪਾਬੰਦੀ ਤਾਂ ਹੀ ਸੰਭਵ ਹੋਵੇਗੀ, ਜੇ ਇਸ ‘ਤੇ ਸਖਤ ਕਾਨੂੰਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਤੰਬਾਕੂ ਦਿਵਸ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਸਮੇਂ ਸਮੇਂ ‘ਤੇ ਤੰਬਾਕੂ ਵਿਰੋਧੀ ਮੁਹਿੰਮ ਵਿੱਢਣ ਦੀ ਲੋੜ ਹੈ। ਇਸ ਮੌਕੇ ਮੱਖਣ ਰੋਂਗੜਾ, ਗੁਰਜੀਤ ਲੱਕੀ ਹਰਦਾਸਪੁਰ, ਕਾਕਾ, ਸਨੀ ਮੇਹਰਾ, ਕ੍ਰਿਸ਼ਨ ਕੁਮਾਰ ਸਿੰਧੂਵਾਲ ਅਤੇ ਹਰਨਿੰਦਰ ਚਨੈਲਾ ਨੇ ਭਰਪੂਰ ਸਹਿਯੋਗ ਦਿੱਤਾ।

