ਸ਼ਾਹੀ ਸ਼ਹਿਰ ਪਟਿਆਲਾ ‘ਚ ਇੰਡੀਅਨ ਆਈਡਲ ਅਕੈਡਮੀ ਦੀ ਸ਼ੁਰੂਆਤ
ਅਕੈਡਮੀ ‘ਚ ਬੱਚਿਆਂ ਨੇ ਪ੍ਰਤਿਭਾ ਵਿਖਾਕੇ ਮਨ ਮੋਹਿਆ
ਸਮਾਜ ਦੇ ਜ਼ਰੂਰਤਮੰਦ ਬੱਚਿਆਂ ਨੂੰ ਅਕੈਡਮੀ ਦੇਵੇਗੀ ਮੁਫ਼ਤ ਸਿਖਲਾਈ : ਅਮਰਿੰਦਰ ਬੋਬੀ
ਪਟਿਆਲਾ 16 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਾਹੀ ਸ਼ਹਿਰ ਪਟਿਆਲਾ ‘ਚ ਮਕਬੂਲ ਗਾਇਕ ਅਮਰਿੰਦਰ ਬੌਬੀ ਨੇ ਚੰਗੀ ਪਹਿਲਕਦਮੀ ਕਰਦਿਆਂ ਇੰਡੀਅਨ ਆਈਡਲ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਇੰਡੀਅਨ ਆਈਡਲ ਅਕੈਡਮੀ ਵਿਖੇ ਬੱਚਿਆਂ ਨੇ ਪ੍ਰਤਿਭਾ ਵਿਖਾਈ ਅਤੇ ਹਾਜ਼ਰੀਨ ਦਾ ਮਨ ਮੋਹ ਲਿਆ।
ਇਸ ਮੌਕੇ ਗਾਇਕ ਅਮਰਿੰਦਰ ਬੌਰੀ ਨੇ ਕਿਹਾ ਕਿ ਅਕੈਡਮੀ ‘ਚ ਚਿਲਡਰਨ ਡੇਅ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਪ੍ਰੋਗਰਾਮ ਦਾ ਆਗਾਜ਼ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਗਾਇਕ ਸੁਮੰਗਲ ਅਰੌੜਾ (ਆਵਾਜ਼ ਪੰਜਾਬ ਦੀ), ਸਾਹਿਲ ਮਾਹਲਾ ਵੀਡੀਓ ਡਾਇਰੈਕਟਰ, ਬੋਪ ਸਟਾਰ ਗਾਇਕ, ਵਿਨੋਦ ਰੱਤੀ ਅਤੇ ਹਿਨਾ ਖਾਨ ਪਹੁੰਚੇ।ਬੱਚਿਆਂ ਨੇ ਦੇਹ ਸ਼ਿਵਾ ਵਰ ਮੋਹਿ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਉਪਰੰਤ ਬੱਚਿਆਂ ਵਲੋਂ ਭੰਗੜਾ, ਗਿੱਧਾ ਤੇ ਗੀਤ-ਸੰਗੀਤ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ।ਅਮਰਿੰਦਰ ਬੋਬੀ ਨੇ ਦੱਸਿਆ ਕਿ ਇੰਡੀਅਨ ਆਈਡਲ ਅਕੈਡਮੀ ਵਿਖੇ ਉਹ ਖੁਦ ਬੱਚਿਆਂ ਨੂੰ ਸੰਗੀਤ ਦੀ ਸਿਖਲਾਈ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਇਸ ਅਕੈਡਮੀ ਵਿਚ ਦਾਖ਼ਲਾ ਸ਼ੁਰੂ ਹੈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਬਹੁਤ ਵਧੀਆ ਗਾਇਕ ਹੈ ਤੇ ਅੱਗੇ ਆਉਣਾ ਚਾਹੁੰਦਾ ਹੈ ਤਾਂ ਉਸ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।ਉਨ੍ਹਾਂ ਕਿਹਾ ਕਿ ਅਕੈਡਮੀ ਵਿਚ 70 ਬੱਚੇ ਡਾਂਸ ਅਤੇ ਸੰਗੀਤ ਦੀ ਸਿਖਲਾਈ ਲੈ ਰਹੇ ਹਨ। ਚਿਲਡਰਨ ਡੇਅ ਤੇ ਗੁਰਪ੍ਰੀਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੁਆਰਾ ਚਲਾਈ ਜਾ ਰਹੀ ਗੁਣਟਾਸ ਰਿਕਾਰਡ ਕੰਪਨੀ ਨੇ ਕਈ ਗਾਣੇ ਰਿਕਾਰਡ ਕੀਤੇ ਗਏ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਬੱਚਾ ਗਾਇਕੀ ਵਿਚ ਆਪਣਾ ਹੁਨਰ ਵਧੀਆ ਦਿਖਾਵੇਗਾ, ਉਸ ਦਾ ਗਾਣਾ ਉਹ ਬਿਲਕੁਲ ਮੁਫ਼ਤ ਰਿਕਾਰਡ ਕਰਵਾਉਣਗੇ। ਪ੍ਰੋਗਰਾਮ ਤੋਂ ਬਾਅਦ ਅਮਰਿੰਦਰ ਬੋਬੀ ਅਤੇ ਗੁਪ੍ਰੀਤ ਸਿੱਧੂ ਨੇ ਬੱਚਿਆਂ ਨੂੰ ਅਕੈਡਮੀ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ।

