ਪੰਜਾਬ

ਤਰਨਤਾਰਨ ‘ਚ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਤਰਨ ਤਾਰਨ :-23 ਨਵੰਬਰ (ਨਰਿੰਦਰ ਆਹਲੂਵਾਲੀਆ/ਮਧੂਸਾਰ ਬਿਊਰੋ) ਸਿੱਖ ਪੰਥ ਦੇ ਬਾਨੀ,ਕਲਯੁੱਗ ਦੇ ਤਾਰਨਹਾਰ,ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਮਾਝੇ ਦੇ ਪਵਿੱਤਰ ਸ਼ਹਿਰ ਤਰਨ ਤਾਰਨ ਵਿੱਖੇ ਸ਼ਸ਼ੋਭਤ ਸ੍ਰੀ ਦਰਬਾਰ ਸਾਹਿਬ ਵਿੱਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਅਵਤਾਰ ਪੁਰਬ ਦੇ ਸਬੰਧ ਵਿੱਚ ਰਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏੇ।ਉਪਰੰਤ ਹਜੂਰੀ ਰਾਗੀ ਜਥਿਆ ਵੱਲੋ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ,ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਸਰਵਣ ਕੀਤਾ।ਗੁ:ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰ ਤੋਂ ਦੇਰ ਰਾਤ ਤੀਕ ਚੱਲੇ ਸਮਾਗਮਾਂ ਵਿੱਚ ਗਿਆਨੀ ਮਹਿਤਾਬ ਸਿੰਘ ਖਡੂਰ ਸਾਹਿਬ ਵਾਲੇ,ਭਾਈ ਜਸਬੀਰ ਸਿੰਘ ਅੰਮ੍ਰਿਤਸਰ ਵਾਲੇ,ਭਾਈ ਗੁਰਭੇਜਪਾਲ ਸਿੰਘ ਦਰਬੁਰਜੀ ਵਾਲੇ,ਭਾਈ ਮਨਪ੍ਰੀਤ ਸਿੰਘ ਤਰਨ ਤਾਰਨ ਵਾਲੇ,ਬੀਬੀ ਭਾਨੀ ਸੇਵਕ ਜਥਾ,ਸ੍ਰੀ ਗੁਰੁ ਅਰਜਨ ਦੇਵ ਜੀ ਕੀਰਤਨ ਸਭਾ ਬੀਬੀਆਂ,ਭਾਈ ਰਣਬੀਰ ਸਿੰਘ,ਭਾਈ ਗੁਰਚਰਨ ਸਿੰਘ ਹੈਪੀ ਵੀਰ,ਭਾਈ ਸੰਦੀਪ ਸਿੰਘ,ਭਾਈ ਰਾਜਬੀਰ ਸਿੰਘ ਖਡੂਰ ਸਾਹਿਬ,ਬੀਬੀ ਸੁਪ੍ਰੀਤ ਕੌਰ ਸ਼ੇਰੋ ਵਾਲੇ ਬੱਚਿਆ ਦਾ ਕੀਰਤਨੀ ਜਥਾ,ਬੀਬੀ ਮਨਜੀਤ ਕੌਰ ਬਾਬਾ ਫਤਹਿ ਸਿੰਘ ਖਾਲਸਾ ਕੀਰਤਨੀ ਜਥਾ,ਗਿਆਨੀ ਗੁਰਮੀਤ ਸਿੰਘ ਲੁਧਿਆਣੇ ਵਾਲੇ,ਭਾਈ ਅਵਤਾਰ ਸਿੰਘ ਬੋਦਲਾਂ ਵਾਲੇ ਦੇ ਰਾਗੀ ਜਥਿਆਂ ਵੱਲੋ ਸੰਗਤਾਂ ਨੁੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ।ਸਮਾਪਤੀ ਸਮੇਂ ਭਾਈ ਨਿਰਮਲ ਸਿੰਘ ਹੈੱਡ ਗ੍ਰੰਥੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ।ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰ ਲਾਈਟ ਡੈਕੋਰੇਸ਼ਨ ਅਤੇ ਆਤਸ਼ਬਾਜੀ ਦਾ ਨਜਾਰਾ ਵੇਖਣ ਯੋਗ ਸੀ।ਸੰਗਤਾਂ ਵੱਲੋ ਸ੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਵੀ ਕੀਤੀ ਗਈ।ਇਸ ਸਮੇਂ ਸ੍ਰ:ਬਲਵਿੰਦਰ ਸਿੰਘ ਉਬੋਕੇ ਮੈਨੇਜਰ ਦੇ ਨਾਲ ਹਰਦੀਪ ਸਿੰਘ ਪੂਲਾ ਗੁ:ਇੰਸਪੈਕਟਰ,ਸਮਸੇਰ ਸਿੰਘ ਮੀਤ ਮੈਨੇਜਰ,ਸੁਰਿੰਦਰ ਸਿੰਘ ਉਬੋਕੇ,ਬਲਵਿੰਦਰ ਸਿੰਘ ਖਜਾਨਚੀ,ਲਵਪ੍ਰੀਤ ਸਿੰਘ ਮੁਰਾਦਪੁਰ,ਦਿਲਬਾਗ ਸਿੰਘ ਸਾਹਬਪੁਰ,ਕਸ਼ਮੀਰ ਸਿੰਘ,ਗੁਰਮੇਜ ਸਿੰਘ,ਬਲਜਿੰਦਰ ਸਿੰਘ ਕੁਹਾੜਕਾ,ਅਮਰਜੀਤ ਸਿੰਘ,ਰਸਾਲ ਸਿੰਘ,ਪਰਮਜੀਤ ਸਿੰਘ ਝੰਡੇਰ,ਕਰਮਜੀਤ ਸਿੰਘ,ਬਖਸ਼ੀਸ਼ ਸਿੰਘ ਕੱਲਾ,ਰਣਜੀਤ ਸਿੰਘ,ਗੁਰਪ੍ਰੀਤ ਸਿੰਘ,ਗੁਰਜੀਤ ਸਿੰਘ,ਰਸਾਲ ਸਿੰਘ,ਨਿਸ਼ਾਨ ਸਿੰਘ ਪੰਨੂੰ,ਸਮਿੰਦਰ ਸਿੰਘ,ਸੁਖਦੇਵ ਸਿੰਘ,ਕੁਲਵਿੰਦਰ ਸਿੰਘ,ਮਨਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਮਨਿੰਦਰ ਸਿੰਘ ਪ੍ਰਧਾਨ ਜੋੜਾ ਘਰ,ਭਾਈ ਫੂਲਾ ਸਿੰਘ,ਗੁਰਿੰਦਰ ਸਿੰਘ ਲੋਹੇ ਵਾਲੇ,ਮਾਸਟਰ ਕੁਲਵਿੰਦਰ ਸਿੰਘ ਲਵਲੀ,ਰਜਿੰਦਰ ਸਿੰਘ ਬੇਦੀ,ਅਮਰਜੀਤ ਸਿੰਘ ਬਿੱਲਾ,ਰਾਜੂ ਦਰਜੀ,ਰਮਨਦੀਪ ਸਿੰਘ,ਦਿਲਪ੍ਰੀਤ ਸਿੰਘ,ਗੁਰਚਰਨ ਸਿੰਘ ਗੁਲਾਟੀ,ਬਲਰਾਜ ਸਿੰਘ ਚਾਵਲਾ,ਚਰਨਜੀਤ ਸਿੰਘ ਜੰਮੂ,ਮਨਜਿੰਦਰ ਸਿੰਘ ਬੈਂਕ ਵਾਲੇ ਆਦਿ,ਸਮੂੰਹ ਸਟਾਫ ਅਤੇ ਸਰਧਾਲੂ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *