ਪੰਜਾਬਪਟਿਆਲਾ

ਡਾ. ਧਰਮਵੀਰ ਗਾਂਧੀ ਨੇ ਇਨਸਾਫ ਮਾਰਚ ਦੀਆਂ ਤਿਆਰੀਆਂ ਲਈ ਕਮਰਕੱਸੇ

ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਨੂੰ ਬਚਾਉਣ ਲਈ ਤੀਜੇ ਬਦਲ ਦੀ ਸਖਤ ਲੋੜ : ਡਾ. ਗਾਂਧੀ
ਪਟਿਆਲਾ 3 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਕਿਸਾਨੀ, ਨੋਜਵਾਨੀ ਅਤੇ ਬਰਗਾੜੀ ਮੋਰਚੇ ਦਾ ਇਨਸਾਫ ਲੈਣ ਲਈ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਪੈਦਲ ਹੋਣ ਵਾਲੇ ਇਨਸਾਫ ਮਾਰਚ ਦੀਆਂ ਤਿਆਰੀਆਂ ਸੰਬੰਧੀ ਟੀਮ ਖਹਿਰਾ, ਪੰਜਾਬ ਮੰਚ ਅਤੇ ਲੋਕ ਇਨਸਾਫ ਪਾਰਟੀ ਦੀ ਇਕ ਸਾਂਝੀ ਮੀਟਿੰਗ ਅੱਜ ਤਰਕਸ਼ੀਲ ਹਾਲ ਪਟਿਆਲਾ ਵਿਖੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਦੀ ਅਗਵਾਈ ਵਿੱਚ ਹੋਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ, ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਆਪਣੇ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਨੂੰ ਬਚਾਉਣ ਲਈ ਤੀਜੇ ਬਦਲ ਦੀ ਸਖਤ ਲੋੜ ਹੈ। ਜੋ ਕਿ ਬੜੀ ਜਲਦ ਟੀਮ ਖਹਿਰਾ, ਪੰਜਾਬ ਮੰਚ ਅਤੇ ਲੋਕ ਇਨਸਾਫ ਪਾਰਟੀ ਦੇ ਇਕ ਸਾਂਝੇ ਪਲੇਟਫਾਰਮ ਵਜੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣ ਜਾ ਰਿਹਾ ਹੈ। ਪੰਜਾਬ ਇਸ ਸਮੇਂ ਕਾਲੀ ਹਨੇਰੀ ਦੇ ਦੌਰ ਵਿੱਚ ਫਸਿਆ ਹੋਇਆ ਹੈ। ਜਿਸ ਨੂੰ ਸਾਨੂੰ ਸਾਰਿਆਂ ਨੂੰ ਰਲ-ਮਿਲਕੇ ਕੱਢਣ ਦੀ ਲੋੜ ਹੈ। ਇਸ ਸਮੇਂ ਪੰਜਾਬ ਦਾ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਹੋ ਕੇ ਲਗਾਤਾਰ ਆਤਮ ਹੱਤਿਆ ਕਰ ਰਿਹਾ। ਪੰਜਾਬ ਦਾ ਨੌਜਵਾਨ ਵਰਗ ਬੇਰੁਜ਼ਗਾਰੀ ਤੋਂ ਤੰਗ ਪੈ ਕੇ ਨਸ਼ਿਆਂ ਵਲ ਨੂੰ ਵੱਧ ਰਿਹਾ ਹੈ। ਪੰਜਾਬ ਦੇ ਵਪਾਰੀ ਵਰਗ ਸਰਕਾਰਾਂ ਤੋਂ ਨਿਰਾਸ਼ ਹੋ ਚੁੱਕਾ ਹੈ। ਕਦੇ ਨੋਟਬੰਦੀ, ਕਦੇ ਜੀਐਸਟੀ ਟੈਕਸ ਲਗਾਤਾਰ ਉਸਦੇ ਵਪਾਰ ਨੂੰ ਚੋਪਟ ਕਰ ਰਹੇ ਹਨ। ਪੰਜਾਬ ਦਾ ਕਰਮਚਾਰੀ ਵਰਗ, ਅਧਿਆਪਕ ਵਰਗ ਲਗਾਤਾਰ ਆਪਣੇ ਹੱਕ ਲੈਣ ਵਾਸਤੇ ਸੜਕਾਂ ਉਪਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ।
ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਉਹਨਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ। ਇਸ ਵੇਲੇ ਪੰਜਾਬ ਦੇ ਹਰ ਵਰਗ ਕੈਪਟਨ ਸਰਕਾਰ ਤੋਂ ਦੁੱਖੀ ਹੋ ਚੁੱਕਾ ਹੈ । ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਤੀਜੇ ਬਦਲ ਦੀ ਸਖਤ ਲੋੜ ਹੈ। ਜਿਸ ਅਸੀਂ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਹਨਾਂ ਕਿਹਾ ਕਿ ਜੋ ਇਨਸਾਫ ਮਾਰਚ 8 ਦਸੰਬਰ ਤੋਂ 16 ਦਸੰਬਰ ਤੱਕ ਤਲਵੰਡੀ ਸਾਬੋ ਤੋਂ ਪਟਿਆਲਾ ਤਕ ਕੱਢਿਆ ਜਾ ਰਿਹਾ ਹੈ, ਉਸ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਇਹਨਾਂ ਲੋਟੂ ਸਰਕਾਰਾਂ ਨੂੰ ਦੱਸ ਦਈਏ ਕਿ ਹੁਣ ਪੰਜਾਬੀ ਜਾਗ ਚੁੱਕੇ ਹਨ, ਅਤੇ ਹੱਕਾਂ ਨੂੰ ਲੈਣ ਵਾਸਤੇ ਤਿਆਰ ਬਰ ਤਿਆਰ ਹਨ।
ਇਸ ਮੌਕੇ ਸੁਖਪਾਲ ਖਹਿਰਾ ਦੇ ਸੈਕਟਰੀ ਦਲਵਿੰਦਰ ਧੰਜੂ ਵਲੋਂ ਦੱਸਿਆ ਗਿਆ ਕਿ 6 ਦਸੰਬਰ ਨੂੰ ਸੁਖਪਾਲ ਖਹਿਰਾ ਜੀ ਅਤੇ ਡਾ: ਧਰਮਵੀਰ ਗਾਂਧੀ ਜੀ ਵਲੋਂ ਸਾਂਝੇ ਤੌਰ ਤੇ ਇਨਸਾਫ ਮਾਰਚ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਆਮ ਲੋਕਾਂ ਨਾਲ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਹਲਕਿਆਂ ਵਿੱਚ ਕੀਤੀਆਂ ਜਾਣਗੀਆਂ। ਇਸ ਮੌਕੇ ਤਿੰਨਾਂ ਸੰਗਠਨਾਂ ਵਲੋਂ ਸਾਂਝੇ ਤੌਰ ਤੇ ਇਨਸਾਫ ਮਾਰਚ ਦੀਆਂ ਤਿਆਰੀਆਂ ਲਈ ਵਾਲੰਟੀਅਰਜ਼ ਦੀ ਡਿਊਟੀਆਂ ਲਾਈਆਂ ਗਈਆਂ। ਤਿੰਨੋ ਪਾਰਟੀਆਂ ਦੇ ਵਾਲੰਟੀਅਰਜ਼ ਨੂੰ ਆਪਣੇ ਆਪਣੇ ਹਲਕਿਆਂ ਵਿੱਚ ਜਾ ਕੇ ਲੋਕਾਂ ਨੂੰ ਇਨਸਾਫ ਮਾਰਚ ਸ਼ਾਮਿਲ ਹੋਣ ਲਈ ਜਾਗਰੂਕ ਕਰਨ ਲਈ ਕਿਹਾ ਗਿਆ। ਇਸ ਮੀਟਿੰਗ ਵਿੱਚ ਪਹੁੰਚੇ ਟੀਮ ਖਹਿਰਾ ਵਲੋਂ ਹਰਮੀਤ ਪਠਾਨਮਾਜਰਾ, ਦਲਵਿੰਦਰ ਧੰਜੂ, ਸੰਦੀਪ ਬੰਧੂ, ਜੋਰਾ ਸਿੰਘ ਚੀਮਾ, ਪਲਵਿੰਦਰ ਕੌਰ ਹਰਿਆਉ, ਅਮਨ ਘੁੰਮਣ, ਵਰਿੰਦਰ ਕੌਸ਼ਲ, ਵਰਿਆਮ ਥੂਹੀ, ਰਾਜਿੰਦਰ ਮੌਹਲ, ਹਰਬੀਰ ਢੀਂਡਸਾ, ਰਣਜੋਧ ਸਿੰਘ, ਜੱਜ ਸਿੱਧੂ, ਕੁਲਵੰਤ ਟਿਵਾਣਾ, ਸੁਖਪਾਲ ਸਿੰਘ, ਗਲੋਡੀ ਟਿਵਾਣਾ, ਪੰਜਾਬ ਮੰਚ ਵਲੋਂ ਹਰਮੀਤ ਬਰਾੜ, ਪ੍ਰਿੰਸੀਪਲ ਜਗਦੇਵ ਸਿੰਘ, ਹਰਬੰਸ ਸਿੰਘ, ਲੋਕ ਇਨਸਾਫ ਪਾਰਟੀ ਵਲੋਂ ਮਨਜੀਤ ਕੌਰ, ਗੁਰਮੇਲ ਸਿੰਘ, ਕਿਰਪਾਲ ਸਿੰਘ ਅਤੇ ਕਾਫੀ ਸਾਥੀ ਸ਼ਾਮਿਲ ਹੋਏ।

Leave a Reply

Your email address will not be published. Required fields are marked *