ਪਟਿਆਲਾ

ਜਿਮਨਾਸਟਿਕ ਦੀਆਂ 64ਵੀਆਂ ਪੰਜਾਰ ਰਾਜ ਸਕੂਲ ਖੇਡਾਂ ਦੀ ਹੋਈ ਸ਼ੁਰੂਆਤ

ਅੰਡਰ 14, 17 ਅਤੇ 19 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸ਼ੁਰੂ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਜਿਮਨਾਸਟਿਕ ਉਮਰ ਵਰਗ ਅੰਡਰ-14, 17 ਅਤੇ 19 ਲੜਕੀਆਂ/ਲੜਕੇ ਦੇ ਅੰਤਰ ਜਿਲ੍ਹਾ ਸਕੂਲ ਖੇਡ ਮੁਕਾਬਲੇ ਪੋਲੋ ਗਰਾਉਂਡ ਦੇ ਜਿਮਨੇਜ਼ੀਅਮ ਹਾਲ ਵਿੱਚ ਅੱਜ ਸ਼ੁਰੂ ਹੋ ਗਏ ਹਨ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ. ਕੁਲਭੂਸ਼ਨ ਸਿੰਘ ਬਾਜਵਾ ਅਤੇ ਏ.ਈ.À. ਸ. ਜਗਤਾਰ ਸਿੰਘ ਟਿਵਾਣਾ ਦੀ ਦੇਖ- ਰੇਖ ਵਿੱਚ ਸ਼ੁਰੂ ਹੋਏ ਇਨ੍ਹਾਂ ਮੁਕਾਲਿਆਂ ਵਿੱਚ ਵੱਡੀ ਗਿਣਤੀ ਖਿਡਾਰੀ ਹਿੱਸਾ ਲੈ ਰਹੇ ਹਨ।

ਇਸ ਮੌਕੇ ਮੁੱਖ ਮਹਿਮਾਨ ਸ. ਰੁਪਿੰਦਰ ਸਿੰਘ ਰਵੀ (ਸਟੇਟ ਆਰਗੇਨਾਇਜ਼ਰ) ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਖੇਡਾਂ ਜੀਵਨ ਵਿੱਚ ਅਨੁਸ਼ਾਸ਼ਨ ਪੈਦਾ ਕਰਦੀਆਂ ਹਨ ਅਤੇ ਖੇਡਾਂ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ਉਥੇ ਹੀ ਖਿਡਾਰੀ ਵਿੱਚ ਸਹਿਣਸ਼ੀਲਤਾਂ ਵੱਧਦੀ ਹੈ। ਇਸ ਮੌਕੇ ਤੇ ਵਿਸ਼ੇਸ ਤੌਰ ਤੇ ਪਹੁੰਚੇ ਡਿਪਟੀ ਏ.ਐਸ.ਪੀ.ਡੀ.ਸ੍ਰੀ ਸੰਜੀਵ ਸ਼ਰਮਾਂ ਤੇ ਜਿਲ੍ਹਾ ਖੇਡਾਂ ਅਫਸਰ ਸ. ਹਰਪ੍ਰੀਤ ਸਿੰਘ ਹੁੰਦਲ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

Leave a Reply

Your email address will not be published. Required fields are marked *