ਕਾਲੋਨੀ ਦੀਆਂ ਸਮਸਿਆਵਾਂ ਸਬੰਧੀ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਦਿਤਾ ਮੰਗ ਪੱਤਰ
ਪਟਿਆਲਾ 4 ਦਸੰਬਰ (ਮਧੂਸਾਰ ਬਿਊਰੋ) ਕੋਹਿਨੂਰ ਇਨਕਲੈਵ ਸੋਸਾਇਟੀ ਵੱਲੋ ਕਾਲੋਨੀ ਵਿਚ ਵਿਕਾਸ ਦੇ ਕਾਰਜਾਂ ਨੁੰ ਮੁੱਖ ਰੱਖਦੇ ਹੋਏ ਸੋਸਾਇਟੀ ਦੇ ਮੈਬਰ ਸੁਨੀਲ ਗੁਪਤਾ,ਬਲਵਿੰਦਰ ਸਿੰਘ,ਕ੍ਰਿਸ਼ਨ ਕੁਮਾਰ, ਨੀਰਜ ਗੁਪਤਾ, ਭਾਰਤ ਭੁਸ਼ਣ,ਸੰਜੇ ਕਪੂਰ ਵੱਲੋ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਮੁਲਾਕਤ ਕੀਤੀ ਅਤੇ ਉਹਨਾਂ ਨੂੰ ਕਾਲੋਨੀ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ,ਸੀਵਰੇਜ ਅਤੇ ਸੜਕ ਆਦਿ ਦੇ ਨਾ ਬਣਨ ਕਾਰਨ ਆਉਣ ਵਾਲੀਆਂ ਸਮਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਮੈਬਰਾ ਵੱਲੋ ਮੇਅਰ ਸਾਹਿਬ ਨੂੰ ਲਿਖਤੀ ਰੂਪ ਵਿਚ ਕਾਲੋਨੀ ਦੀਆਂ ਸਮਸਿਆਵਾਂ ਬਾਰੇ ਮੰਗ ਪੱਤਰ ਵੀ ਦਿਤਾ ਗਿਆ।
ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋ ਮੈਬਰਾਂ ਨੁੰ ਅਸ਼ਵਾਸਨ ਦਿਵਾਇਆ ਗਿਆ ਕਿ ਉਹਨਾਂ ਦੀ ਕਾਲੋਨੀ ਵਿਚ ਵਾਟਰ ਸਪਲਾਈ ਦਾ ਕੰਮ ਇੱਕ ਹਫਤੇ ਦੇ ਵਿਚ-ਵਿਚ ਸ਼ੁਰੂ ਕਰਵਾ ਦਿਤਾ ਜਾਵੇਗਾ ਅਤੇ ਬਾਕੀ ਦੇ ਰਹਿੰਦੇ ਕੰਮ ਸੀਵਰੇਜ ਅਤੇ ਸੜਕ ਦਾ ਕੰਮ ਵੀ ਜਲਦ ਸ਼ੁਰੂ ਕਰਵਾ ਦਿਤਾ ਜਾਵੇਗਾ ਉਹਨਾਂ ਮੋਕੇ ਤੇ ਹੀ ਸੰਬਧਤ ਐਕਸੀਅਨ ਨੂੰ ਕਾਲੋਨੀ ਵਿਚ ਵਾਟਰ ਸਪਲਾਈ ਦਾ ਕੰਮ ਜਲਦ ਸ਼ੁਰੂ ਕਰਵਾਉਣ ਲਈ ਕਿਹਾ।ਮੇਅਰ ਵੱਲੋ ਦਿਤੇ ਅਸ਼ਵਾਸਨ ਬਦਲੇ ਕਾਲੋਨੀ ਮੈਂਬਰਾ ਵੱਲੋ ਮੇਅਰ ਸਾਹਿਬ ਦਾ ਧੰਨਵਾਦ ਕੀਤਾ।

