ਏਡਜ਼ ਜਾਗਰੂਕਤਾ ਵੈਨ ਵੱਲੋਂ 25 ਦੇ ਕਰੀਬ ਪਿੰਡਾਂ ‘ਚ ਕੀਤਾ ਲੋਕਾਂ ਨੂੰ ਏਡਜ ਪ੍ਰਤੀ ਜਾਗਰੂਕ
ਜਾਗਰੂਕਤਾ ਮੁਹਿੰਮ ਦੋਰਾਣ ਹੁਣ ਤੱਕ 816 ਵਿਅਕਤੀਆ ਦੇ ਕੀਤੇ ਐਚ.ਆਈ.ਵੀ. ਟੈਸਟ
ਪਟਿਆਲਾ 6 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ਐਚ.ਆਈ.ਵੀ ਅਤੇ ਏਡਜ ਜਾਗਰੂਕਤਾ ਲਈ ਭੇਜੀ ਵੈਨ ਵੱਲੋ ਹੁਣ ਤੱਕ ਤਿੰਨ ਬਲਾਕਾ ਦੇ 25 ਪਿੰਡਾ ਦਾ ਦੋਰਾ ਕਰਕੇ ਲੋਕਾਂ ਨੂੰ ਏਡਜ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਦਿੰਦੇ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਨੇ ਦੱਸਿਆਂ ਕਿ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਵੱਲੋ ਜਿਲੇ ਦੇ ਤਕਰੀਬਨ 60 ਪਿੰਡਾਂ ਵਿਚ ਏਡਜ ਦੀ ਬਿਮਾਰੀ ਦੀ ਜਾਗਰੂਕਤਾ ਲਈ 1 ਦਸੰਬਰ ਤੋਂ 12 ਦਸੰਬਰ ਤੱਕ ਏਡਜ ਜਾਗਰੂਕਤਾ ਵੈਨ ਭੇਜੀ ਗਈ ਹੈ ਇਹ ਵੈਨ ਜੋ ਕਿ ਏਡਜ ਬਿਮਾਰੀ ਤੋਂ ਬਚਾਅ ਸਬੰਧੀ ਫਲੇਕਸ ਬੈਨਰ ਅਤੇ ਐਲ.ਈ.ਡੀ ਨਾਲ ਲੈਸ ਹੈ ਵੱਲੋ ਹੁਣ ਤੱਕ ਜਿਲੇ ਦੇ ਤਿੰਨ ਬਲਾਕਾ ਕਾਲੋਮਾਜਰਾ, ਹਰਪਾਲ ਪੁਰ ਅਤੇ ਕੋਲੀ ਦੇ 25 ਪਿੰਡਾਂ ਦਾ ਦੋਰਾ ਕਰਕੇ ਲੋਕਾਂ ਨੂੰ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਚੁੱਕਾ ਹੈ ਉਹਨਾਂ ਕਿਹਾ ਕਿ ਇਸ ਵੈਨ ਵੱਲੋ ਹਰ ਰੋਜ ਪੰਜ ਪਿੰਡਾ ਦਾ ਦੋਰਾ ਕੀਤਾ ਜਾਂਦਾ ਹੈ ਅਤੇ ਹਰ ਰੋਜ ਆਖਰੀ ਪਿੰਡ ਵਿਚ ਨੁੱਕੜ ਨਾਟਕ ”ਅਨਮੋਲ ਜੀਵਨ” ਪੇਸ਼ ਕਰਕੇ ਲੋਕਾਂ ਨੂੰ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਨਾਲ ਹੀ ਲੋਕਾਂ ਦੇ ਐਚ.ਆਈ.ਵੀ.ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ।ਆਈ.ਸੀ.ਟੀ.ਸੀ. ਕਾਉਂਸਲਰ ਵੱਲੋ ਲੋੜਵੰਦ ਲੋਕਾਂ ਦੀ ਬਿਮਾਰੀ ਤੋਂ ਬਚਾਅ ਅਤੇ ਇਲਾਜ ਸਬੰਧੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਜਾਗਰੂਕਤਾ ਲਿਟਰੇਚਰ ਦੀ ਵੰਡ ਕੀਤੀ ਜਾਂਦੀ ਹੈ।ਜਾਗਰੂਕਤਾ ਮੁਹਿੰਮ ਦੇ ਪੰਜਵੇ ਦਿਨ ਦੀ ਸਮਾਪਤੀ ਤੇਂ ਬਲਾਕ ਕੋਲੀ ਦੇ ਪਿੰਡ ਲੰਗ ਵਿਚ ਸਟੇਟ ਵੱਲੋ ਭੇਜੀ ਸੋਂਗ ਡਰਾਮਾ ਪਾਰਟੀ ਵੱਲੋ ਪੇਸ਼ ਕੀਤੇ ਨੁੱਕੜ ਨਾਟਕ ”ਅਨਮੋਲ ਜੀਵਨ” ਦੀ ਉਹਨਾਂ ਵੱਲੋ ਖੁਦ ਸਮੀਖਿਆ ਕੀਤੀ ਗਈ।ਉਹਨਾਂ ਦੱਸਿਆਂ ਕਿ ਜਾਗਰੂਕਤਾ ਮੁਹਿੰਮ ਦੋਰਾਣ ਹੁਣ ਤੱਕ 816 ਵਿਅਕਤੀਆਂ ਦੇ ਐਚ.ਆਈ.ਵੀ.ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿਹਨਾਂ ਵਿਚੋ ਇੱਕ ਟੈਸਟ ਐਚ.ਆਈ.ਵੀ.ਪੋਜੀਟਿਵ ਪਾਇਆ ਗਿਆ ਹੈ ਉਹਨਾਂ ਦੱਸਿਆਂ ਜਿਲੇ ਦੇ ਬਾਕੀ ਰਹਿੰਦੇ ਤਿੰਨ ਬਲਾਕਾਂ ਦੇ 35 ਪਿੰਡਾਂ ਨੂੰ ਆਉਂਦੇ ਦਿਨਾ ਵਿਚ ਕੱਵਰ ਕੀਤਾ ਜਾਵੇਗਾ।ਸਿਵਲ ਸਰਜਨ ਡਾ: ਮਨਜੀਤ ਸਿੰਘ ਵੱਲੋਂ ਕੈਂਪ ਦਾ ਨਿਰੀਖਣ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਦੇ ਲਈ ਆਪਣੇ ਜੀਵਨ ਸਾਥੀ ਪ੍ਰਤੀ ਵਫਾਦਾਰੀ ਹੀ ਇਸਦਾ ਸਹੀ ਬਚਾਅ ਹੈ। ਅੱਜ ਦੀ ਨੌਜਵਾਨ ਪੀੜ੍ਹੀ ਜਿਥੇ ਇਕ ਪਾਸੇ ਨਸ਼ਿਆਂ ਦੀ ਗ੍ਰਿਫਤ ‘ਚ ਆ ਕੇ ਦੂਸ਼ਿਤ ਸਰਿਜ਼ਾ ਦੀ ਵਰਤੋ ਕਰਕੇ ਐਚ.ਆਈ.ਵੀ ਗ੍ਰਸਤ ਹੋ ਰਹੇ ਹਨ ਜੋ ਕਿ ਇੱਕ ਗੰਭੀਰ ਮਾਮਲਾ ਹੈ।ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਵੈਨ ਤੋਂ ਵੱਧ ਤੋਂ ਲਾਭ ਉਠਾ ਕੇ ਆਪਣਾ ਐਚ.ਆਈ.ਵੀ ਦਾ ਟੈਸਟ ਜਰੂਰ ਕਰਵਾਉਣ।ਇਸ ਮੌਕੇ ਪਿੰਡ ਲੰਗ’ਚ ਕੈਂਪ ਦੋਰਾਣ ਉਨ੍ਹਾਂ ਨਾਲ ਜ਼ਿਲ੍ਹਾ ਐਪੀਡਮੋਲੋਜਿਸਟ ਡਾ: ਗੁਰਮੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਮੋਜੂਦ ਸਨ।

