ਪਟਿਆਲਾ

ਬੁਲਟ ਦੇ ਪਟਾਕੇ ਮਾਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆ ਰਹੀ ਟ੍ਰੈਫਿਕ ਪੁਲਿਸ

ਮੋਟਰਸਾਈਕਲਾਂ ਦੇ ਮੌਕੇ ‘ਤੇ ਹੀ ਸਿਲੰਸਰ ਬਦਲਾਏ
ਪਟਿਆਲਾ, 6 ਦਸੰਬਰ (ਮਧੂਸਾਰ ਬਿਊਰੋ)ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅੱਜ ਇੱਥੇ ਟ੍ਰੈਫਿਕ ਅਧਿਕਾਰੀਆਂ ਨੇ ਬੁਲਟ ਦੇ ਪਟਾਕੇ ਮਾਰਨ ਵਾਲੇ ਕਾਕਿਆਂ ਵਿਰੁੱਧ ਸਖਤੀ ਵਰਤੀ।

ਸਥਾਨਕ ਲੀਲਾ ਭਵਨ ਚੌਂਕ ਵਿਖੇ ਟ੍ਰੈਫਿਕ ਮੁਖੀ ਇੰਸਪੈਕਟਰ ਕਰਨੈਲ ਸਿੰਘ ਦੀ ਦੇਖ-ਰੇਖ ਹੇਠ ਏ.ਐਸ.ਆਈ. ਜਗਵਿੰਦਰ ਸਿੰਘ ਬੂਟਰ ਨੇ ਕਈ ਬੁਲਟਾਂ ਦੇ ਚਲਾਨ ਕੱਟੇ ਅਤੇ ਜਿਹੜੇ ਬੁਲਟ ਮੋਟਰਸਾਈਕਲਾਂ ‘ਤੇ ਕਾਕੇ ਪਟਾਕੇ ਮਾਰ ਰਹੇ ਸਨ, ਉਨ੍ਹਾਂ ਨੂੰ ਤੁਰੰਤ ਹਦਾਇਤ ਦਿੱਤੀ ਕਿ ਇਥੇ ਖੜ ਕੇ ਹੀ ਇਨ੍ਹਾਂ ਦੇ ਸਿਲੰਸਰ ਬਦਲਾਏ ਜਾਣ। ਇਨ੍ਹਾਂ ਕਾਕਿਆਂ ਨੇ ਉਥੇ ਹੀ ਆਪਣੇ ਮੋਟਰਸਾਈਕਲਾਂ ਦੇ ਸਿਲੰਸਰ ਬਦਲਾਏ ਅਤੇ ਪੁਰਾਣੇ ਸਿਲੰਸਰ ਉਤਾਰ ਦਿੱਤੇ। ਇਸ ਮੌਕੇ ਏ.ਐਸ.ਆਈ. ਬੂਟਰ ਨੇ ਕਿਹਾ ਕਿ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਾਸ ਕਰ ਧੁੰਦ ਦੇ ਸਮੇਂ ਵਿਚ ਸਾਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਕੇ ਹੀ ਰੋਡ ‘ਤੇ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦਿਓ ਅਤੇ ਨਾ ਹੀ ਬਿਨਾ ਫੌਗ ਲਾਇਟਾਂ ਤੋਂ ਧੁੰਦ ਵਿਚ ਵਾਹਨ ਚਲਾਓ।

Leave a Reply

Your email address will not be published. Required fields are marked *