ਦੇਸ਼-ਵਿਦੇਸ਼ਪੰਜਾਬ

ਡੀ.ਜੀ.ਪੀ. ਅਰੋੜਾ ਦੇ ਕਾਰਜਕਾਲ ‘ਚ ਵਾਧਾ, ਕੋਰਟ ਵੱਲੋਂ ਰਾਹਤ

ਨਵੀਂ ਦਿੱਲੀ, 12 ਦਸੰਬਰ (ਅਸ਼ੋਕ ਵਾਸਿਸ਼ਟ/ਮਧੂਸਾਰ ਬਿਊਰੋ) ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ‘ਚ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀ. ਜੀ. ਪੀ.) ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਦੇ ਹੁਕਮਾਂ ਸਦਕਾ ਹੁਣ ਪੰਜਾਬ ਪੁਲਿਸ ਦੇ ਮੁਖੀ ਡੀ.ਜੀ.ਪੀ. ਸੁਰੇਸ਼ ਅਰੋੜਾ ਤੇ ਹਰਿਆਣਾ ਦੇ ਪੁਲਿਸ ਮੁਖੀ ਡੀ.ਜੀ.ਪੀ. ਬੀ.ਐਸ. ਸੰਧੂ 31 ਜਨਵਰੀ 2019 ਤਕ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਹਨ।

ਦਰਅਸਲ, ਦੋਵਾਂ ਡੀ.ਜੀ.ਪੀਜ਼ ਨੇ ਬੀਤੇ ਸਤੰਬਰ ਮਹੀਨੇ ਦੌਰਾਨ ਸੇਵਾਮੁਕਤ ਹੋ ਜਾਣਾ ਸੀ ਪਰ ਸੂਬਾ ਸਰਕਾਰਾਂ ਨੇ ਸੇਵਾਕਾਲ ਵਿੱਚ ਤਿੰਨ ਮਹੀਨੇ ਦਾ ਵਾਧਾ ਕਰ ਦਿੱਤਾ ਸੀ ਤੇ 31 ਦਸੰਬਰ, 2018 ਨੂੰ ਦੋਵਾਂ ਨੇ ਰਿਟਾਇਰ ਹੋ ਜਾਣਾ ਸੀ। ਸੂਬਾ ਸਰਕਾਰਾਂ ਨੇ ਆਪਣੇ ਪੱਧਰ ‘ਤੇ ਪੁਲਿਸ ਮੁਖੀਆਂ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਇਹ ਰਿਆਇਤ ਮਿਲੀ ਹੈ। ਦਰਅਸਲ, ਸੂਬਾ ਸਰਕਾਰਾਂ ਚਾਹੁੰਦੀਆਂ ਹਨ ਕਿ ਯੂ.ਪੀ.ਐਸ.ਸੀ. ਦੀਆਂ ਹਦਾਇਤਾਂ ਮੁਤਾਬਕ ਪੁਲਿਸ ਮੁਖੀ ਦੀ ਨਿਯੁਕਤੀ ਨਾ ਹੋਵੇ, ਬਲਕਿ ਉਹ ਆਪਣੇ ਪੱਧਰ ‘ਤੇ ਹੀ ਡੀ.ਜੀ.ਪੀ.ਨਿਯੁਕਤ ਕਰਨ। ਸੁਪਰੀਮ ਕੋਰਟ ਇਸ ਮਾਮਲੇ ‘ਤੇ ਸੁਣਵਾਈ ਆਉਂਦੀ ਅੱਠ ਜਨਵਰੀ ਨੂੰ ਕਰੇਗੀ। ਇਸ ਲਈ ਕੋਰਟ ਨੇ 31 ਜਨਵਰੀ ਤਕ ਦੋਵੇਂ ਪੁਲਿਸ ਮੁਖੀਆਂ ਦਾ ਸੇਵਾਕਾਲ ਵਧਾ ਦਿੱਤਾ ਹੈ।

Leave a Reply

Your email address will not be published. Required fields are marked *