ਇਮਪਾਵਰ ਪ੍ਰਗਤੀ ਨੇ ਨੌਕਰੀ ਮੇਲਾ ਕਰਵਾਇਆ
ਪਟਿਆਲਾ 14 ਦਸੰਬਰ (ਮਧੂਸਾਰ ਬਿਊਰੋ) ਇਮਪਾਵਰ ਪ੍ਰਗਤੀ ਨੇ ਪੀ.ਐਮ.ਕੇ.ਕੇ ਪਟਿਆਲਾ ਸੈਂਟਰ ਵਿਖੇ ਨੌਕਰੀ ਮੇਲਾ ਕਰਵਾਇਆ ਗਿਆ । ਇੰਟਰਵਿਊ ਲਈ ਸੈਂਟਰ ਵਿੱਚ 6 ਤੋਂ ਵੱਧ ਕੰਪਨੀਆਂ ਮੌਜੂਦ ਸਨ ਅਤੇ 200 ਤੋਂ ਜਿਆਦਾ ਉਮੀਦਵਾਰਾਂ ਨੇ ਮੇਲੇ ਵਿੱਚ ਹਿੱਸਾ ਲਿਆ । ਰੋਜਗਾਰ ਮੇਲਾ ਸਿਰਫ ਸੈਂਟਰ ਦੇ ਵਿਦਿਆਰਥੀਆਂ ਲਈ ਹੀ ਸੀ ।
ਕਰੀਅਰਜ਼ ਕੰਸਲਟੈਂਟ ਮੋਹਾਲੀ, ਲੀਮ ਇੰਟਰਨੈਸ਼ਨਲ, ਸ਼ੈਡਜ਼ ਸਲੂਨ, ਜੀ ਐਸ ਏ ਇੰਡਸਟਰੀਜ਼, ਅਜ਼ੋਨ ਸੋਲਊਿਸ਼ਨ ਵਰਗੀਆਂ ਕੰਪਨੀਆਂ ਵੱਖ-ਵੱਖ ਨੌਕਰੀਆਂ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਇੰਟਰਵਊਿ ਲਈ ਸਨ। ਰੋਜਗਾਰ ਮੇਲੇ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ ਰੱਖੜਾ ਜੀ ਸਨ ।ਅਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਰੀਅਰ ਮਾਰਗ ਅਤੇ ਸਕਿਲ ਇੰਡੀਆ ਮਿਸਨ ਦੇ ਤਹਤਿ ਬਹੁਤ ਵਧੀਆ ਮੌਕੇ ਬਾਰੇ ਪ੍ਰੇਰਤਿ ਕੀਤਾ। ਵੱਖ-ਵੱਖ ਕੰਪਨੀਆਂ ਦੁਆਰਾ 90 ਤੋਂ ਜਿਆਦਾ ਉਮੀਦਵਾਰਾਂ ਨੂੰ ਨੌਕਰੀ ਮਿਲੀ । ਇਸ ਮੌਕੇ ਸੈਂਟਰ ਹੈਡ ਗੁਰਪ੍ਰੀਤ ਸਿੰਘ ,ਸੁਖਵੀਰ ਸਿੰਘ ,ਬਲਵੀਰ ਸਿੰਘ ,ਸਲੀਮ ਖਾਨ ,ਕਾਮਿਨੀ ਵਰਮਾ,ਜਗਜੀਤ ਸਿੰਘ,ਸਲਮਾਨ ਖਾਨ ,ਅਰੁਣਾ ਆਦਿ ਹਾਜਰ ਸਨ।ਇਸ ਤਰ੍ਹਾਂ ਦੀ ਨੌਕਰੀ ਮੇਲੇ ਵੀ ਆਯੋਜਤਿ ਕੀਤੇ ਜਾਣਗੇ।

