ਸ਼੍ਰੋਮਣੀ ਅਕਾਲੀ ਦਲ ਪਟਿਆਲਾ ਲੀਡਰਸ਼ਿਪ ਨੇ 98ਵਾਂ ਸਥਾਪਨਾ ਮਨਾਇਆ
ਅਕਾਲੀ ਦਲ ਚੜ੍ਹਦੀ ਕਲਾ ਵਿਚ ਸੀ, ਚੜ੍ਹਦੀ ਕਲਾ ਵਿਚ ਹੈ ਅਤੇ ਚੜ੍ਹਦੀ ਕਲਾ ਵਿਚ ਰਹੇਗੀ: ਹਰਪਾਲ ਜੁਨੇਜਾ
ਪਟਿਆਲਾ, 14 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ੋਮਣੀ ਅਕਾਲੀ ਦਲ ਦੇ 98 ਵੇਂ ਸਥਾਪਨਾ ਦਿਵਸ ਮੌਕੇ ਅੱਜ ਗੁਰਦੁਆਰਾ ਮੋਤੀਬਾਗ ਸਾਹਿਬ ਵਿਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪ੍ਰਧਾਨ ਹਰਪਾਲ ਜੁਨੇਜਾ ਸਮੇਤ ਸਮੁੱਚੇ ਆਹੁਦੇਦਾਰਾਂ ਨੇ ਪਾਰਟੀ ਦੀ ਮਜਬੂਤੀ ਅਤੇ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ।
ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਪਾਠ ਤੋਂ ਬਾਅਦ ਜਿਥੇ ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਦੂਜੇ ਪਾਸੇ ਮੁਫਤ ਮੈਡੀਕਲ ਕੈਂਪ ਲਗਾÎਇਆ ਗਿਆ। ਕੈਂਪ ਵਿਚ 250 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਵਿਚ ਸੀ, ਚੜਦੀ ਕਲਾ ਵਿਚ ਹੈ ਅਤੇ ਚੜ੍ਹਦੀ ਕਲਾ ਵਿਚ ਰਹੇਗਾ। ਉਹਨਾਂ ਕਿਹਾ ਕਿ ਅੱਜ ਪਾਰਟੀ ਦੇ ਸਮੁੱਚੇ ਆਹੁਦੇਦਾਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਜਿਥੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ, ਉਥੇ ਸਮੁੱਚੀ ਮਾਨਵਤਾ ਦੇ ਭਲੇ ਦੀ ਵੀ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੁੰਗਰ, ਸ੍ਰੀ ਭਗਵਾਨ ਦਾਸ ਜੁਨੇਜਾ, ਬੀਬਾ ਅਮਰਜੀਤ ਕੌਰ, ਸਰੂਪ ਸਿੰਘ ਸਹਿਗਲ, ਜਰਨੈਲ ਸਿੰਘ ਕਰਤਾਰਪੁਰ, ਸਵਿੰਦਰ ਸਿੰਘ ਸਭਰਵਾਲ, ਗੁਰਚਰਨ ਸਿੰਘ ਬੱਠਲਾ, ਵਿਸ਼ਨੂੰ ਸ਼ਰਮਾ, ਇੰਦਰਮੋਹਨ ਸਿੰਘ ਬਜਾਜ, ਅਜੀਤਪਾਲ ਸਿੰਘ ਕੋਹਲੀ, ਰਵਿੰਦਰ ਸਿੰਘ ਵਿੰਦਾ ਗਰੋਵਰ, ਅਜੇ ਥਾਪਰ, ਬੀਬੀ ਗੁਰਮੀਤ ਕੌਰ ਬਰਾੜ, ਸਵਰਾਜ ਘੁੰਮਣ, ਗੁਰਚਰਨ ਖਾਲਸਾ, ਬੀਬੀ ਕਮਲੇਸ਼ ਕੌਰ, ਅਮਰੀਕ ਸਿੰਘ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਗੋਬਿੰਦ ਬਡੁੰਗਰ, ਹਰਬਖਸ਼ ਚਹਿਲ, ਗੁਰਮੁੱਖ ਢਿੱਲੋਂ, ਰਾਜੀਵ ਜੁਨੇਜਾ, ਕੰਵਲਜੀਤ ਸਿੰਘ ਗੋਨਾ, ਹੈਪੀ ਲੋਹਟ, ਪਰਮਿੰਦਰ ਸ਼ੋਰੀ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਭੁਰਾ ਗਿੱਲ, ਅਮਰਜੀਤ ਭੱਠਲਾ, ਦਰਵੇਸ਼ ਗੋਇਲ, ਵਿਨੀਤ ਸਹਿਗਲ, ਗਗਨਦੀਪ ਪੰਨੂੰ, ਤਰਨਜੀਤ ਸਿੰਘ, ਗੁਰਦਰਸ਼ਨ ਸਿੰਘ, ਜੋਗਿੰਦਰ ਸਿੰਘ ਛਾਂਗਾ, ਤਰਨਜੀਤ ਭਾਟੀਆ, ਨਵਨੀਤ ਵਾਲੀਆ, ਬਿੰਦਰ ਸਿੰਘ ਨਿੱਕੂ, ਅਵਤਾਰ ਸਿੰਘ ਹੈਪੀ, ਦਲੇਰ ਸਿੰਘ, ਅਜੀਤ ਸਿੰਘ, ਜਗਦੀਪ ਸਿੰਘ, ਸਿਮਰਨ ਗਰੇਵਾਲ, ਜਸਪ੍ਰੀਤ ਭਾਟੀਆ, ਰਾਮ ਚੰਦ ਰਾਮਾ, ਪਵਨ ਨਾਗਰਥ, ਸ਼ਾਮ ਸਿੰਘ ਅਬਲੋਵਾਲ, ਸਹਿਜ, ਰਜੇਸ਼ ਕਨੋਜੀਆ, ਅਜੇ ਗੋਇਲ, ਪਿੰਕਾ ਕੰਬੋਜ, ਜੈ ਪ੍ਰਕਾਸ਼ ਯਾਦਵ, ਹਰਦੀਪ ਚਹਿਲ, ਇੰਦਰਪਾਲ ਬਿੰਦਰਾ,ਕੁਲਵਿੰਦਰ ਸਿੰਘ, ਹਰਮੀਤ ਸਿੰਘ, ਮਨਜੀਤ ਬਾਵਾ, ਬਿੱਟਾ ਜੀ, ਗੱਗੀ, ਹਰਜੀਤ ਜੀਤੀ, ਲਵਲੀ ਅਛੂਤ, ਟੋਨੀ ਲਹਿਲ, ਅਨਿਲ, ਰਾਕੇਸ਼ ਗੁੱਲਾ, ਨਵੀਨ ਸ਼ਰਮਾ, ਰਾਜੂ ਮਸੀਹ, ਤੋਫੀਕ ਖਾਨ, ਜਸਵਿੰਦਰ ਸਿੰਘ ਲੱਕੀ, ਹੈਪੀ ਭਾਰਤ ਨਗਰ, ਬਿਕਰਮ ਬਸੇਠਾ, ਅਮਨਦੀਪ ਘੱਗਾ, ਦੀਕਸ਼ਤ ਰਾਜ ਕਪੂਰ, ਅਮਰਿੰਦਰ ਸਿੰਘ, ਅਕਾਸ਼ ਬਾਕਸਰ, ਮੈਨੇਜਰ ਗੁਰਜੋਤ ਸਿੰਘ ਬਿਸ਼ਨਪੁਰਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਡੱਬੀ
ਟਕਸਾਲੀ ਆਗੂਆਂ ਨੂੰ ਕੀਤਾ ਸਨਮਾਨਤ
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਟਕਸਾਲੀ ਆਗੂਆਂ ਨੂੰ ਸਨਮਾਨਤ ਵੀ ਕੀਤਾ ਗਿਆ। ਜਿਹੜੇ ਟਕਸਾਲੀ ਆਗੂਆਂ ਨੂੰ ਸਨਮਾਨਤ ਕੀਤਾ ਗਿਆ, ਉਹਨਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੁੰਗਰ, ਪਟਿਆਲਾ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਬੱਠਲਾ, ਸਾਬਕਾ ਐਮ.ਪੀ ਬੀਬਾ ਅਮਰਜੀਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਸ਼ਵਿੰਦਰ ਸਿੰਘ ਸਭਰਵਾਲ, ਸਰੂਪ ਸਿੰਘ ਸਹਿਗਲ, ਇੰਦਰਮੋਹਨ ਸਿੰਘ ਬਜਾਜ ਅਤੇ ਰਵਿੰਦਰ ਸਿੰਘ ਵਿੰਦਾ ਸ਼ਾਮਲ ਹਨ।

