ਪਟਿਆਲਾ

ਘਲੋੜੀ ਗੇਟ ਵਿਖੇ ਈਸਾਈ ਭਾਈਚਾਰੇ ਲਈ ਕਬਰਗਾਹ ਦੀ ਉਸਾਰੀ ਕਰਕੇ ਛੇਤੀ ਸਪੁਰਦ ਕੀਤੀ ਜਾਵੇਗੀ

ਪਰਨੀਤ ਕੌਰ ਨੇ ਸ਼ਹਿਰ ਵਿੱਚ ਆਯੋਜਿਤ ਚਾਰ ਪ੍ਰੋਗਰਾਮਾਂ ਵਿੱਚ ਭਾਗ ਲੈ ਰਹੇ ਸਾਰਿਆਂ ਨੂੰ ਵਧਾਈ ਦਿੱਤੀ
ਪ੍ਰਭੂ ਈਸਾ ਮਸੀਹ ਦੇ ਜਨਮ ਦਿਵਸ ‘ਤੇ ਈਸਾਈ ਭਾਈਚਾਰੇ ਨੂੰ ਤੋਹਫੇ ਵੀ ਦਿੱਤੇ
ਪਟਿਆਲਾ , 25 ਦਸੰਬਰ (ਮਧੂਸਾਰ ਬਿÀਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਸ਼ਹਿਰ ਵਿੱਚ ਈਸਾਈ ਭਾਈਚਾਰੇ ਵੱਲੋਂ ਪ੍ਰਭੂ ਈਸਾ ਮਸੀਹ ਦੇ ਜਨਮ ਦਿਨ ‘ਤੇ ਆਯੋਜਿਤ ਕੀਤੇ ਗਏ ਚਾਰ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਸਾਰਿਆਂ ਨੂੰ ਵਧਾਈ ਦਿੱਤੀ।

ਪੀ.ਆਰ.ਟੀ.ਸੀ ਦੇ ਚੇਅਰਮੈਨ ਸ਼੍ਰੀ ਕੇ ਕੇ ਸ਼ਰਮਾ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਕਈ ਹੋਰ ਮੈਂਬਰਾਂ ਦੇ ਨਾਲ ਆਯੋਜਿਤ ਕੀਤੇ ਗਏ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਹੋਏ ਸ਼੍ਰੀਮਤੀ ਪਰਨੀਤ ਕੌਰ ਨੇ ਪ੍ਰਭੂ ਈਸਾ ਮਸੀਹ ਵੱਲੋਂ ਦਿਖਾਏ ਗਏ ਰਸਤੇ ‘ਤੇ ਚੱਲਣ ਅਤੇ ਸਮਾਜ ਪ੍ਰਤੀ ਕੀਤੇ ਗਏ ਕੰਮਾਂ ਅਤੇ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੇਕੀ ਦੇ ਰਸਤੇ ਉੱਤੇ ਚੱਲਣਾ ਚਾਹੀਦਾ ਹੈ ਭਾਵੇਂ ਕਿੰਨੀਆਂ ਵੀ ਰੁਕਾਵਟਾਂ ਕਿਉਂ ਨਾ ਆਉਣ।
ਸ਼੍ਰੀਮਤੀ ਪਰਨੀਤ ਕੌਰ ਨੇ ਜਿੱਥੇ ਸਵੇਰੇ ਸ਼ਹਿਰ ਦੇ ਬਾਰਾਂਦਰੀ ਬਾਗ ਵਿੱਚ ਸਥਿਤ ਗਿਰਜਾ ਘਰ ਵਿੱਚ ਮੱਥਾ ਟੇਕਿਆ ਅਤੇ ਤੋਹਫੇ ਵੰਡੇ, ਉੱਥੇ ਕੰਮਿਊਨਿਟੀ ਸੈਂਟਰ ਮਾਡਲ ਟਾਉਨ ਅਤੇ ਸੇਂਟ ਪੀਟਰਸ ਸਕੂਲ ਵਿਖੇ ਸਥਿਤ ਗਿਰਜਾ ਘਰ ਅਤੇ ਕਲੋਨੀ ਸਥਿਤ ਗਿਰਜਾ ਘਰ ਵਿੱਚ ਆਜੋਜਿਤ ਕੀਤੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ । ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਚਾਰ ਚਰਚਾ ਵੀ ਕੀਤੀ। ਇਸ ਤੋਂ ਬਾਅਦ ਉਹ ਜਿਲਾ ਕਾਂਗਰਸ ਕਮੇਟੀ ਦੇ ਮੈਬਰਾਂ ਨਾਲ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਮਾਡਲ ਟਾਊਨ ਵੀ ਗਏ ਅਤੇ ਅਸ਼ੀਰਵਾਦ ਲਿਆ ।
ਇਸ ਮੌਕੇ ਉਹਨਾਂ ਪ੍ਰਭੂ ਈਸਾ ਮਸੀਹ ਦੇ ਜਨਮ ਦਿਵਸ ‘ਤੇ ਈਸਾਈ ਭਾਈਚਾਰੇ ਨੂੰ ਤੋਹਫੇ ਵੰਡਣ ਦੇ ਨਾਲ ਨਾਲ ਉਨ੍ਹਾਂ ਦੀ ਪੁਰਾਣੀ ਚੱਲੀ ਆ ਰਹੀ ਮੰਗ ਉੱਤੇ ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਦੇ ਨਾਲ ਦੱਸਿਆ ਕਿ ਘਲੋੜੀ ਗੇਟ ਖੇਤਰ ਵਿੱਚ ਈਸਾਈ ਭਾਈਚਾਰੇ ਲਈ ਕਬਰਗਾਹ ਦੀ ਉਸਾਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਯੋਜਨਾ ਦਾ ਖਾਕਾ ਪੂਰੀ ਤਰ੍ਹਾਂ ਤਿਆਰ ਹੈ । ਉਹਨਾਂ ਕਿਹਾ ਕਿ ਇਸਾਈ ਭਾਈਚਾਰੇ ਦੇ ਕੁਝ ਪ੍ਰਤਿਨਿੱਧੀਆਂ ਨੂੰ ਸ਼ਾਮਲ ਕਰਕੇ ਇੱਕ ਕਮੇਟੀ ਬਣਾਈ ਜਾਵੇਗੀ । ਜਿਸ ਦੇ ਮਸ਼ਾਵਰੇ ਨਾਲ ਹੀ ਕਬਰਗਾਹ ਭਾਈਚਾਰੇ ਦੇ ਹਵਾਲੇ ਕਰ ਦਿੱਤੀ ਜਾਵੇਗੀ ।
ਇਸ ਮੌਕੇ ਕਾਂਗਰਸ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਸ਼੍ਰੀ ਪ੍ਰੇਮ ਕ੍ਰਿਸ਼ਨ ਪੁਰੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਬਿੱਲੂ ਬੇਦੀ, ਜਨਰਲ ਸੈਕਟਰੀ ਸ਼੍ਰੀ ਗੋਪਾਲ ਸਿੰਗਲਾ ਅਤੇ ਸ਼੍ਰੀ ਪਰਮਜੀਤ ਸਿੰਘ ਚੌਧਰੀ, ਬਲਾਕ ਪ੍ਰਧਾਨ ਅਤੇ ਕੌਂਸਲਰ ਸ਼੍ਰੀ ਨਰੇਸ਼ ਦੁੱਗਲ, ਕੌਂਸਲਰ ਸ਼੍ਰੀ ਹਰੀਸ਼ ਗਿੰਨੀ ਨਾਗਪਾਲ, ਕੌਂਸਲਰ ਸ਼੍ਰੀਮਤੀ ਮੀਨਾਕਸ਼ੀ ਸਿੰਗਲਾ, ਕੌਂਸਲਰ ਸ਼੍ਰੀ ਰਾਜੇਸ਼ ਮੰਡੋਰਾ, ਕੌਂਸਲਰ ਸ਼੍ਰੀਮਤੀ ਅਮਰਬੀਰ ਕੌਰ ਬੇਦੀ, ਕੌਂਸਲਰ ਸ਼੍ਰੀ ਸੰਦੀਪ ਮਲਹੋਤਰਾ ਅਤੇ ਮਿੱਕੀ ਕਪੂਰ ਸਮੇਤ ਕਈ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *