ਪਟਿਆਲਾ

64ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਧਨੇਠਾ ਸਕੂਲ ਦੀਆਂ ਖਿਡਾਰਨਾਂ ਨੇ ਯੋਗਾ ‘ਚ ਜਿੱਤੇ ਮੈਡਲ

ਪਟਿਆਲਾ, 25 ਦਸੰਬਰ (ਮਧੂਸਾਰ ਬਿਊਰੋ) ਬੀਤੇ ਦਿਨੀਂ ਫਾਜ਼ਿਲਕਾ ਵਿਖੇ ਸਮਾਪਤ ਹੋਈਆਂ 64ਵੀਆਂ ਅੰਤਰ ਜ਼ਿਲ੍ਹਾ ਸਕੂਲਾਂ ਖੇਡਾਂ ਵਿੱਚ ਧਨੇਠਾ ਸਕੂਲ ਦੀਆਂ ਖਿਡਾਰਨਾਂ ਨੇ ਯੋਗਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-14, 17 ਅਤੇ 19 ਉਮਰ ਵਰਗ ਵਿੱਚ ਸੋਨੇ ਦੇ ਤਗਮੇ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਮੌਕੇ ਖਿਡਾਰਨਾਂ ਦੇ ਸਕੂਲ ਪਹੁੰਚਣ ‘ਤੇ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਖਿਡਾਰਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਮਿੰਦਰ ਕੌਰ ਨੇ ਦੱਸਿਆ ਕਿ 64ਵੀਆਂ ਸਕੂਲ ਖੇਡਾਂ ਵਿੱਚ ਯੋਗਾ ਵਿੱਚ ਅੰਡਰ-14 ਵਿੱਚ ਪ੍ਰਭਜੋਤ ਕੌਰ, ਅੰਡਰ-17 ਵਿੱਚ ਹਰਪ੍ਰੀਤ ਕੌਰ ਅਤੇ ਅੰਡਰ-19 ਵਿੱਚ ਸਿਮਰਨਜੀਤ ਕੌਰ ਨੇ ਸੋਨੇ ਦੇ ਤਗਮੇ ਜਿੱਤਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਖਿਡਾਰਨਾਂ ਨੂੰ ਇਸ ਸਫਲਤਾ ‘ਤੇ ਵਧਾਈ ਦਿੰਦਿਆ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਲੈਕਚਰਾਰ ਸਰੀਰਕ ਸਿੱਖਿਆ ਸ੍ਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਧਨੇਠਾ ਸਕੂਲ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਸਕੂਲ ‘ਚ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਸਕੂਲ ਦੇ ਖਿਡਾਰੀ ਪਹਿਲਾਂ ਵੀ ਸੂਬਾ ਪੱਧਰੀ ਅਤੇ ਰਾਸ਼ਟਰੀ ਖੇਡਾਂ ਵਿੱਚ ਸਥਾਨ ਹਾਸਲ ਕਰ ਚੁੱਕੇ ਹਨ।
ਇਸ ਮੌਕੇ ਲੈਕਚਰਾਰ ਸ. ਭੁਪਿੰਦਰ ਸਿੰਘ, ਸਵਰਨ ਲਾਲ ਸ਼ਰਮਾ, ਮਨੋਜ ਕੁਮਾਰ, ਸ੍ਰੀ ਜਗਮਿੰਦਰ ਸ਼ਰਮਾ, ਗਗਨਦੀਪ ਸਿੰਘ, ਮੀਨਾ ਕੁਮਾਰੀ, ਸਵਿਤਾ ਅਰੋੜਾ, ਹਰਪ੍ਰੀਤ ਸਿੰਘ, ਨੀਰੂ ਜਿੰਦਲ, ਪ੍ਰਿਅੰਕਾ, ਮਨਦੀਪ ਕੌਰ, ਪਰਮਜੀਤ ਕੌਰ, ਸੁਪਿੰਦਰ ਜੀਤ ਸ਼ਰਮਾ, ਮੈਡਮ ਗੀਤੂ, ਅਮ੍ਰਿਤਵੀਰ ਸਿੰਘ ਗਿੱਲ ਅਤੇ ਵਿਕਰਮ ਸਿੰਘ ਸਮੇਤ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *