ਕ੍ਰਿਸਮਿਸ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਪਟਿਆਲਾ, 25 ਦਸੰਬਰ (ਮਧੂਸਾਰ ਬਿਊਰੋ) ਪਟਿਆਲਾ ਨੇੜੇ ਅਸਰਪੁਰ ਵਿਖੇ ਸਥਿਤ ਲੇਡੀ ਫਾਤਿਮਾ ਸਕੂਲ ਦੀ ਸ਼ਾਖਾ ਵਿਚ ਕ੍ਰਿਸਮਿਸ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਸੰਬੰਧੀ ਦਸਦਿਆਂ ਇਸ ਸ਼ਾਖਾ ਦੀ ਪ੍ਰਿੰਸੀਪਲ ਸਿਸਟਰ ਅਨੂਪਾ ਵੱਲੋਂ ਦੱਸਿਆ ਗਿਆ ਕਿ ਇਸ ਤਿਉਹਾਰ ਨਾਲ ਸੰਬੰਧਤ ਹੋਰਨਾਂ ਰਵਾਇਤੀ ਗਤੀਵਿਧੀਆਂ ਤੋਂ ਇਲਾਵਾ ਕੈਰੋਲ ਗੀਤ ਭਾਵ ਯਿਸ਼ੂ ਮਸੀਹ ਦੀ ਅਰਾਧਨਾ ਵਿਚ ਗਾਏ ਜਾਣ ਵਾਲੇ ਗੀਤਾਂ ਦਾ ਇਕ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕਿ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਦਿਨ ਸਕੂਲ ਦੇ ਸਾਰੇ ਬੱਚੇ ਸੈਂਟਾ ਕਲਾਜ਼ ਦੇ ਪਹਿਰਾਵੇ ਵਿਚ ਸਕੂਲ ਆਏ ਸਨ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਯਿਸ਼ੂ ਮਸੀਹ ਦੀ ਜ਼ਿੰਦਗੀ ਨਾਲ ਸੰਬੰਧਤ ਇਕ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਅੰਤ ਵਿਚ ਇਸ ਸ਼ਾਖਾ ਦੀ ਮੁੱਖ ਪ੍ਰਬੰਧਕ ਸਿਸਟਰ ਅਗਾਥਾ ਵੱਲੋਂ ਸਭ ਨੂੰ ਆਸ਼ੀਰਵਾਦ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੁੱਢਲੀ ਸਿੱਖਿਆ ਦੇ ਖੇਤਰ ਵਿਚ ਲੇਡੀ ਫਾਤਿਮਾ ਸਕੂਲ ਦੀ ਇਹ ਸ਼ਾਖਾ ਤੇਜੀ ਨਾਲ ਲੋਕਾਂ ਵਿਚ ਹਰਮਨਪਿਆਰੀ ਹੋ ਰਹੀ ਹੈ।

