ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ: ਬਿਜਲੀ ਕਾਮੇ 8 ਅਤੇ 9 ਜਨਵਰੀ ਦੀ ਹੜਤਾਲ ਦਾ ਸਮਰਥਨ ਕਰਨਗੇ : ਚਾਹਲ
ਪਟਿਆਲਾ: 26 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੀ ਸੁਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਜਥੇਬੰਦੀ ਨੇ ਮੁਲਾਜਮਾਂ ਦੀਆਂ ਮੰਗਾ ਤੇ ਉਹਨਾ ਦੇ ਮਸਲੇ ਹੱਲ ਕਰਾਉਣ ਲਈ ਅਵਾਮੀ ਜਥੇਬੰਦੀਆਂ ਦੇ ਸੱਦੇ ਤੇ 8 ਅਤੇ 9 ਜਨਵਰੀ ਦੇਸ ਵਿਆਪੀ ਹੜਤਾਲ ਦਾ ਨੈਤਿਕ ਸਮਰਥਨ ਕਰਨ ਦਾ ਫੈਸਲਾਂ ਕੀਤਾ ਹੈ।ਜਥੇਬੰਦੀ ਦੇ ਆਗੂਆਂ ਨੇ ਦੱਸਿਆਂ ਕਿ ਪੰਜਾਬ ਸਰਕਾਰ ਮੁਲਾਜਮਾਂ ਦੇ ਮਸਲੇ ਹੱਲ ਕਰਨ ਚ” ਨਾਕਾਮ ਸਿੱਧ ਹੋਈ ਹੈ।ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾ ਦੋਰਾਨ ਮੁਲਾਜਮਾਂ ਨਾਲ ਵਾਅਦੇ ਕੀਤੇ ਸਨ ਕਿ ਸਰਕਾਰ ਬਨਣ ਸਾਰ ਹੀ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ।ਪ੍ਰਤੁੰ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੇ।ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੀਆਂ 4 ਕਿਸਤਾਂ ਜ਼ੋ ਇਕ ਜਨਵਰੀ 2017 ਤੋ ਬਕਾਇਆਂ ਪਈਆਂ ਹਨ ਨੂੰ ਦਿੱਤਾ ਨਹੀ ਜਾ ਰਿਹਾ।23 ਮਹੀਨੇ ਦਾ ਮਹਿੰਗਾਈ ਭੱਤੇ ਦਾ ਏਰੀਅਰ ਵੀ ਮੁਲਾਜਮਾਂ ਨੂੰ ਦਿੱਤਾ ਨਹੀ ਜਾ ਰਿਹਾ ਹੈ।
ਉਹਨਾ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੀ 1 ਜਨਵਰੀ 2016 ਤੋ ਕੇਦਰ ਸਰਕਾਰ ਦੀ ਤਰਜ਼ ਤੇ ਪੇ ਕਮਿਸ਼ਨ ਦੀ ਰਿਪੋਰਟ ਲਮਕਾਅ ਅਵਸਥਾ ਵਿੱਚ ਪਈ ਹੈ। ਸਰਕਾਰ ਨੇ ਮੁਲਾਜਮਾਂ ਨੂੰ ਦੇਣ ਦੀ ਬਜਾਏ ਉਹਨਾਂ ਦੀਆਂ ਤਨਖਾਹਾ ਵਿਚੋ 2400 ਰੁਪਏ ਸਲਾਨਾ ਕਟੋਤੀ ਕਰ ਲਈ ਹੈ।ਤਨਖਾਹ ਕਮਿਸ਼ਨ ਦੀ ਰਿਪੋਰਟ ਪੰਜਾਬ ਸਰਕਾਰ ਲਾਗ਼ ਨਹੀ ਕਰ ਰਹੀ।ਜਿਸ ਕਾਰਨ ਮੁਲਾਜਮਾ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਹੈ। ਇਸ ਮੋਕੇ ਜਥੇਬੰਦੀ ਦੇ ਸੁਬਾਈ ਆਗੂ ਪੂਰਨ ਸਿੰਘ ਖਾਈ,ਮੰਗਲ ਸਿੰਘ ਠਰੂ,ਰਾਮਚੰਦਰ ਸਿੰਘ,ਹਰਬੰਸ ਸਿੰਘ ਦੀਦਾਰਗੜ੍ਹ,ਜਗਜੀਤ ਸਿੰਘ ਮੱਤੀ, ਜਗਤਾਰ ਸਿੰਘ ਖੱਟੜਾ,ਮਨਜੀਤ ਸਿੰਘ ਬਾਹਮਣੀਵਾਲਾ,ਰਿਸੂ ਅਰੋੜਾ,ਸਵਿੰਦਰ ਕੁਮਾਰ,ਪਰਤਾਪ ਸਿੰਘ ਜੰਡਿਆਲਾ ਗੁਰੂ,ਗੁਰਦੀਪ ਸਿੰਘ ਬੋਲੜਕਲਾ,ਰਾਜਬੀਰ ਸਿੰਘ ਪੱਟੀ,ਦਰਸ਼ਨ ਸਿੰਘ ਰਾਜੀਆ,ਰਘਬੀਰ ਸਿੰਘ ਘੱਗਾ,ਪਵਨ ਕੁਮਾਰ ਪਠਾਨਕੋਟ,ਰਾਜਿੰਦਰ ਸਿੰਘ,ਸਿਵਦੇਵ ਸਿੰਘ,ਬਲਜੀਤ ਸਿੰਘ ਮਾਨ ਆਦਿ ਹਾਜਰ ਸਨ।

