ਪਟਿਆਲਾ

ਐਸ.ਡੀ.ਓ. ਕਰਹਾਲੀ ਦੇ ਖਿਲਾਫ ਸਿੰਚਾਈ ਮੁਲਾਜਮਾਂ ਨੇ ਦਿੱਤਾ ਧਰਨਾ

ਪਟਿਆਲਾ 26 ਦਸੰਬਰ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸਮਾਣਾ-2 ਵੱਲੋਂ ਪ੍ਰਧਾਨ ਅਮਰਨਾਥ ਨਾਰੜੂ ਦੀ ਪ੍ਰਧਾਨਗੀ ਕਰਹਾਲੀ ਉੱਪ ਮੰਡਲ ਪਟਿਆਲਾ ਅੱਗੇ ਰੋਸ ਧਰਨਾ ਣਿੱਤਾ ਗਿਆ।

ਰੋਸ ਧਰਨੇ ਨੂੰ ਸੰਬੋਧਨ ਕਰਦਿਆ ਜੋਨ ਪ੍ਰਧਾਨ ਜਸਵੀਰ ਖੋਖਰ, ਗੁਰਦਰਸ਼ਨ ਸਿੰਘ ਖਮਾਣੋ, ਬਲਵਿੰਦਰ ਸਿੰਘ ਮੰਡੋਲੀ, ਸੁਲੱਖਣ ਸਿੰਘ, ਨਰੇਸ਼ ਕੁਮਾਰ ਦੇਧਨਾ, ਹਰਬੀਰ ਸੁਨਾਮ, ਹਰੀ ਰਾਮ ਨਿੱਕਾ, ਦਵਿੰਦਰ ਸਿੰਘ, ਰਾਜਿੰਦਰ ਧਾਲੀਵਾਲ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਘਨੌਰ, ਰਣਧੀਰ ਸਿੰਘ ਆਦਿ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਦੇਧਨਾ ਤੇ ਧਨੇਠਾ ਸੈਕਸ਼ਨਾਂ ‘ਚ ਨੌਰਮਜ਼ ਅਨੁਸਾਰ ਮੇਟ, ਗੇਜ ਰੀਡਰ, ਬੇਲਦਾਰਾਂ ਦੀਆਂ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ। ਜਿਸ ਕਾਰਨ ਘੱਟ ਮੁਲਾਜਮਾਂ ਤੇ ਵਾਧੂ ਕੰਮ ਦਾ ਬੋਝ ਪੈ ਰਿਹਾ ਹੈ। ਜਦੋਂ ਕਿ ਹੋਰਨਾਂ ਸੈਕਸ਼ਨਾਂ ‘ਚ ਜਿਆਦਾ ਮੁਲਾਜਮ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰਜਬਾਹੇ, ਸੂਇਆਂ ਦੇ ਟੁੱਟੇ ਮੋਘੇ ਠੀਕ ਨਹੀਂ ਕਰਵਾਏ ਜਾ ਰਹੇ, ਮੁਲਾਜਮਾਂ ਨੂੰ ਲੋੜੀਂਦੇ ਔਜਾਰ, ਵਰਦੀਆਂ, ਪੰਜ-ਪੰਜ ਸਾਲ ਤੋਂ ਨਹੀਂ ਦਿੱਤੀਆਂ ਜਾ ਰਹੀਆਂ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 9 ਜਨਵਰੀ 2019 ਦੁਬਾਰ ਫਿਰ ਇਸ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *