ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ
ਪਟਿਆਲਾ 28 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਰਜਿ: ਪਟਿਆਲਾ ਵੱਲੋਂ ਭਾਸ਼ਾ ਭਵਨ ਦੇ ਲੈਕਚਰ ਹਾਲ ਵਿੱਚ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਵ: ਗੁਰਸ਼ਰਨ ਸਿੰਘ (ਭਾਜੀ) ਦਾ ਲਿਖਿਆ ਹੋਇਆ ਨਾਟਕ ”ਸ਼ਹਾਦਤ” ਡਾ. ਵੰਦਨਾ ਕਪੂਰ ਦੀ ਨਿਰਦੇਸ਼ਨਾ ਅਧੀਨ ਮੰਚਨ ਕੀਤਾ ਗਿਆ।
ਨਾਟਕ ਦੀ ਸਮੁੱਚੀ ਪੇਸ਼ਕਾਰੀ ਖਾਲਸਾ ਕਾਲਜ ਦੀ ਟੀਮ ਵੱਲੋਂ ਕੀਤੀ ਗਈ। ਇਸ ਮੌਕੇ ਤੇ ਜੱਥੇਦਾਰ ਜਰਨੈਲ ਸਿੰਘ ਕਰਤਾਰਪੁਰ, ਕਾਰਜਕਾਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਵਿਜੇ ਗੋਇਲ, ਹਰਜੀਤ ਕੈਂਥ, ਗੁਰਨੇਕ ਭੱਟੀ, ਐਮ.ਐਸ. ਜੱਗੀ ਵੱਲੋਂ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਡਾ. ਹਰਨੇਕ ਸਿੰਘ ਟੌਂਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦੀ ਕੀਤਾ ਗਿਆ। ਉਸ ਉਪਰੰਤ ਸ੍ਰ. ਉਪਕਾਰ ਸਿੰਘ ਸਰਪ੍ਰਸਤ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਸੁਸਾਇਟੀ ਦੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ: ਉਪਕਾਰ ਸਿੰਘ ਜੀ ਨੇ ਇਹਨਾਂ ਸ਼ਹੀਦੀਆਂ ਤੋਂ ਸਬਕ ਲੈ ਕੇ ਦੇਸ਼ ਵਾਸਤੇ, ਸਮਾਜ ਵਾਸਤੇ ਕੁਰਬਾਨ ਹੋਣ ਬਾਰੇ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਸੀਂ ਚੰਗੇ ਕੰਮਾਂ ਲਈ ਕੁਰਬਾਨ ਹੋਣ ਲਈ ਤਿਆਰ ਰਹੀਏ।
ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਾਰੀ ਨੂੰ ਦਰਸ਼ਕਾ ਨੇ ਪਸੰਦ ਕੀਤਾ। ਇਸ ਮੌਕੇ ਤੇ ਕੁਮਾਰੀ ਪ੍ਰਵੀਨ ਅਤੇ ਵਿਜੇ ਗੋਇਲ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਜਰਨੈਲ ਸਿੰਘ ਨੇ ਸਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ ਅਤੇ ਉਪਕਾਰ ਸਿੰਘ ਅਤੇ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਆਦਰਸ਼ ਕੁਮਾਰ, ਮਨਮੋਹਨ ਸਿੰਘ ਪ੍ਰਿੰਸੀਪਲ, ਅਜੀਤ ਸਿੰਘ ਭੱਟੀ, ਪ੍ਰਿੰਸੀਪਲ ਮੋਦਗਿੱਲ, ਗਿਆਨ ਕੱਕੜ, ਬਲਵਿੰਦਰ ਸਿੰਘ ਭੱਟੀ, ਸਨੇਹਦੀਪ, ਵੰਦਨਾ ਗਰਗ, ਅਰਵਿੰਦਰ ਅਟਵਾਲ, ਮਨਜੀਤ ਕੌਰ, ਸਤੀਸ਼ ਕੁਮਾਰ, ਅਰਵਿੰਦ ਸ਼ਰਮਾ, ਤਰਲੋਚਨ ਸਿੰਘ ਅਤੇ ਅਰਸ਼ ਦੀਪ ਵੱਲੋਂ ਵੀ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ ਗਈ।

