ਟਰੈਫਿਕ ਸਮੱਸਿਆ : ਗਲਤ ਪਾਰਕਿੰਗ ਗੱਡੀ ਚਾਲਕਾਂ ਨੂੰ ਕੱਟਕੇ ਫੜਾਏ ਚਲਾਨ
ਪਟਿਆਲਾ, 7 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) : ਸਹਿਰ ਵਿਚ ਆਵਾਜਾਈ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਪੁਲਿਸ ਅਧਿਕਾਰੀਆਂ ਨੇ ਸਹਿਰ ਦੀ ਜਿਆਦਾ ਭੀੜ ਵਾਲੀ ਗੁੜ ਮੰਡੀ ਅਤੇ ਭਾਡਿਆਂ ਵਾਲੇ ਬਾਜਾਰ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਹਰਮੀਤ ਸਿੰਘ ਹੁੰਦਲ ਐਸ.ਪੀ. ਟਰੈਫਿਕ ਐਂਡ ਸਕਿਉਰਿਟੀ ਅਤੇ ਜ਼ਿਲ੍ਹਾ ਪਟਿਆਲਾ ਸ੍ਰੀ ਸੌਰਵ ਜਿੰਦਲ ਡੀਐਸਪੀ ਟਰੈਫਿਕ,ਡੀਅੇਸਪੀ ਯੋਗੇਸ਼ ਕੁਮਾਰ, ਜ਼ਿਲ੍ਹਾ ਟਰੈਫਿਕ ਇੰਸਪੈਕਟਰ ਕਰਨੈਲ ਸਿੰਘ ਅਤੇ ਥਾਣਾ ਕੋਤਵਾਲੀ ਮੁਖੀ ਰਹੁਲ ਕੌਸਲ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਟ੍ਰੇਫਿਕ ਸਮੱਸਿਆ ਨਾਲ ਨਿਪਟਣ ਲਈ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਇਸ ਬਾਜਾਰ ਵਿਚ ਕੋਈ ਵੀ ਹੈਵੀ ਵਾਹਨ ਨਾ ਲਿਆਦਾਂ ਜਾਵੇ ਅਤੇ ਜੇਕਰ ਲਿਆਂਦਾਂ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਵਪਾਰੀਆਂ ਨੂੰ ਇਹ ਵੀ ਕਿਹਾ ਕਿ ਦੁਕਾਨਦਾਰ ਆਪਣਾ ਸਮਾਨ ਸਟਰ ਦੇ ਅੰਦਰ ਰੱਖਣ ਅਤੇ ਦੁਕਾਨ ਤੋਂ ਬਾਹਰ ਰੱਖਿਆ ਤਾਂ ਜਬਤ ਕਰ ਲਿਆ ਜਾਏਗੀ।
ਉਧਰ ਟ੍ਰੈਫਿਕ ਪੁਲਿਸ ਨੇ ਫੁਹਾਰਾ ਚੌਂਕ ਅਤੇ ਮਾਲ ਰੋਡ ਤੋਂ ਮੋਦੀ ਕਾਲਜ ਚੌਂਕ ਤੱਕ ਸੜਕ ਸਾਫ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ 45 ਦੇ ਕਰੀਬ ਗਲਤ ਪਾਰਕਿੰਗ ਕੀਤੇ ਵਾਹਨਾ ਦੇ ਚਲਾਨ ਕੀਤੇ ਗਏ। ਇਨਾ ਵਿੱਚੋਂ 20 ਚਲਾਨ ਮੌਕੇ ਤੇ ਭਗੁਤੇ ਗਏ। ਇਸੀ ਤਰਾਂ ਜਿਨ੍ਹਾ ਵਾਹਨਾ ਦੇ ਮਾਲਕ ਨੇੜੇ ਉਪਲਬਧ ਨਹੀਂ ਸਨ ਅਤੇ ਉਨ੍ਹਾਂ ਦੇ ਵਾਹਨ ਗਲਤ ਖੜ੍ਹੇ ਦੇਖੇ ਗਏ ਸਨ ਉਨਾ ਵਾਹਨਾ ਨੂੰ ਟ੍ਰੇਫਿਕ ਪੁਆਇੰਟ ਤੇ ਲਿਆਂਦਾਂ ਗਿਆ। ਪਟਾਕੇ ਮਾਰਨ ਵਾਲੇ ਦੋ ਬੋਲਟ ਮੋਟਰ ਸਾਈਕਲ ਜ਼ਬਤ ਕੀਤੇ ਗਏ ਅਤੇ ਟਰੈਫਿਕ ਪੁਲਿਸ ਦੀ ਰਿਕਵਰੀ ਵੈਨ ਦੁਆਰਾ ਵਾਹਨਾ ਨੂੰ ਚੁੱਕਿਆ ਗਿਆ। ਟਰੈਫਿਕ ਪੁਲਿਸ ਦੀ ਇਸ ਮੁਹਿੰਮ ਵਿਚ ਏ ਐਸ ਆਈ ਗੁਰਜਾਪ ਸਿੰਘ ਅਤੇ ਏ ਐਸ ਆਈ ਪਵਨ ਕੁਮਾਰ ਅਤੇ ਟਰੈਫਿਕ ਮਾਰਸ਼ਲਸ ਦੇ ਨਾਲ ਸੁਰਿੰਦਰ ਸਿੰਘ ਛਾਬੜਾ, ਅੰਗਰੇਜ ਸਿੰਘ ਵਿਰਕ ਅਤੇ ਕੁਲਵੰਤ ਧੀਮਾਨ ਸਾਮਿਲ ਸਨ। ਇਸ ਮੌਕੇ ਗੱਡੀਆਂ ਨੂੰ ਕਲੰਪ ਲਗਾ ਕਿ ਜਬਤ ਵੀ ਕੀਤਾ ਗਿਆ।

