ਪਟਿਆਲਾ

ਪੰਜਾਬੀ ਯੂਨੀਵਰਸਿਟੀ ‘ਚ ਪੰਜ ਦਿਨ ਸ਼ਾਰਟ ਟਰਮ ਕੋਰਸ ਦਾ ਆਯੋਜਨ

ਪਟਿਆਲਾ 7 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰ ਵਿਭਾਗ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਟੀਚਰ ਟਰੇਨਿੰਗ ਐਂਡ ਰਿਸਰਚ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਪੰਜ ਦਿਨ ਸ਼ਾਰਟ ਟਰਮ ਕੋਰਸ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।

‘ਮਾਈਕਰੋਕੰਟਰੋਲਰ ਅਤੇ ਇਸ ਦੀਆਂ ਐਪਲੀਕੇਸ਼ਨਜ਼ ਨਾਲ਼ ਸੰਬੰਧਤ ਇਸ ਕੋਰਸ ਦਾ ਉਦਘਾਟਨੀ ਸ਼ੈਸਨ ਸੈਨੇਟ ਹਾਲ ਵਿਖੇ ਹੋਇਆ ਜਿੱਥੇ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਐਸੋਸੀਏਟ ਡੀਨ ਰਿਸਰਚ ਡਾ. ਲਖਵਿੰਦਰ ਗਿੱਲ ਵੱਲੋਂ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਬਤਰਾ ਨੇ ਕਿਹਾ ਕਿ ਮਾਰਕੀਟ ਦੇ ਰੁਝਾਨ ਅਨੁਸਾਰ ਅਜਿਹੇ ਪ੍ਰੋਗਰਾਮ ਕੀਤੇ ਜਾਣੇ ਬੇਹੱਦ ਜ਼ਰੂਰੀ ਹਨ। ਡਾ. ਲਖਵਿੰਦਰ ਗਿੱਲ ਵੱਲੋਂ ਕਿਹਾ ਗਿਆ ਕਿ ਅੱਜ ਦੇ ਦੌਰ ਵਿਚ ਸਿਰਫ ਇਕ ਅਨੁਸ਼ਾਸਨ ਵਿਚ ਬੱਝ ਕੇ ਹੀ ਖੋਜ਼ ਨਹੀਂ ਕੀਤੀ ਜਾ ਸਕਦੀ ਬਲਕਿ ਨਵ-ਰੁਝਾਨਾਂ ਅਨੁਸਾਰ ਅੰਤਰ ਅਨੁਸ਼ਾਸਨੀ ਵਿਧੀਆਂ ਅਪਣਾਏ ਜਾਣ ਦੀ ਲੋੜ ਹੈ। ਵਿਭਾਗ ਮੁਖੀ ਡਾ. ਮਨਜੀਤ ਸਿੰਘ ਭੰਵਰਾ ਵੱਲੋਂ ਇਸ ਕੋਰਸ ਦੇ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਇਸ ਦੀ ਅਹਿਮੀਅਤ ਬਾਰੇ ਗੱਲਬਾਤ ਕੀਤੀ ਗਈ। ਇਹ ਕੋਰਸ ਸਤ ਜਨਵਰੀ ਤੋਂ ਗਿਆਰਾਂ ਜਨਵਰੀ ਤਕ ਚੱਲਣਾ ਹੈ, ਜਿਸ ਵਿਚ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਹਿੱਸਾ ਲੈਣਗੇ। ਨੈਸ਼ਨਲ ਇੰਸਟੀਚਿਊਟ ਆਫ ਟੀਚਰ ਟਰੇਨਿੰਗ ਐਂਡ ਰਿਸਰਚ ਚੰਡੀਗੜ੍ਹ ਦੇ ਬੁਲਾਰੇ ਡਾ. ਕਨਿਕਾ ਵੱਲੋਂ ਦੱਸਿਆ ਗਿਆ ਕਿ ਇਸ ਵਿਸ਼ੇ ਵਿਚ ਮੁਹਾਰਤ ਰੱਖਣ ਵਾਲੇ ਵਿਦਵਾਨ ਵਖ ਵਖ ਥਾਵਾਂ ਤੋਂ ਆਪਣੇ ਲੈਕਚਰ ਦੇਣ ਲਈ ਆਉਣਗੇ।

Leave a Reply

Your email address will not be published. Required fields are marked *