ਸਲਮਾਨੀ ਏਕਤਾ ਮੰਚ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਪਟਿਆਲਾ 9 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਵਿਖੇ ਕਈ ਸਾਲਾਂ ਸਮਾਜ ਭਲਾਈ ਦੇ ਕੰਮ ਕਰ ਰਹੇ ਸਲਮਾਨੀ ਏਕਤਾ ਮੰਚ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਡੀ.ਸੀ. ਕੁਮਾਰ ਅਮਿੱਤ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਗਜ਼ਟ ਵਿਚ ਉਨ੍ਹਾਂ ਦੇ ਗੋਤ ‘ਸਲਮਾਨੀ’ ਨੂੰ ਦਰਜ ਕੀਤਾ ਜਾਵੇ ਤਾਂ ਜੋ ਸਲਮਾਨੀ ਕੌਮ ਦੀ ਵੀ ਇਕ ਪਹਿਚਾਣ ਸਾਹਮਣੇ ਆ ਸਕੇ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਕ ਇਕ ਉਕਤ ਮੁੱਖ ਮੰਗ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਉਹ ਵੀ ਹੋਰਨਾਂ ਜਾਤੀਆਂ ਵਾਂਗ ਆਪਣੀ ਸਲਮਾਨੀ ਕੌਮ ਦੇ ਨਾਮ ਨਾਲ ਫਕਰ ਨਾਲ ਜੀਵਨ ਬਤੀਤ ਕਰ ਸਕਣ। ਇਸ ਮੌਕੇ ਸੰਸਥਾ ਦੇ ਪ੍ਰਧਾਨ ਇਰਫਾਨ ਨੇ ਦੱਸਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਲਮਾਨੀ ਨਾਮ ਦਾ ਸਟੀਕਰ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਲਮਾਨੀ ਏਕਤਾ ਮੰਚ ਸਮੇਂ-ਸਮੇਂ ਹਰ ਧਰਮ ਦੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਦਾ ਰਹਿੰਦਾ ਹੈ। ਇਸ ਮੌਕੇ ਪ੍ਰਧਾਨ ਇਰਫਾਨ, ਸਾਹੀਰ, ਗੁਫਰਾਨ, ਤਨਵੀਰ, ਨਿਯਾਮ, ਸਲਮਾਨ ਆਦਿ ਵੀ ਮੌਜੂਦ ਸਨ।

