ਪਟਿਆਲਾ

ਰੈਜ਼ੀਡੈਂਟ ਵੈਲਫੇਅਰ ਐਸੋਸੀਏਸਨ ਦੇ ਪਰਦਮਨ ਸਿੰਘ ਗਰੇਵਾਲ ਪ੍ਰਧਾਨ ਚੁਣੇ

ਪਟਿਆਲਾ, 23 ਜਨਵਰੀ (ਕੰਵਰ ਬੇਦੀ) ਰੈਜ਼ੀਡੈਂਟ ਵੈਲਫੇਅਰ ਐਸੋਸੀਏਸਨ ਅਰਬਨ ਅਸਟੇਟ ਫੇਸ 3 ਪਟਿਆਲਾ ਦਾ ਜਨਰਲ ਇਜਲਾਸ ਸੀਨੀਅਰ ਸਿਟੀਜਨ ਪਾਰਕ ਫੇਸ 3 ਵਿਖੇ ਹੋਇਆ।

ਪ੍ਰਧਾਨਗੀ ਚੋਣ ਕਮੇਟੀ ਦੇ ਮੈਬਰਾਂ ਡਾ. ਸੁਰਜੀਤ ਸਿੰਘ ਭੱਟੀ, ਡਾ. ਮਨਜੀਤ ਸਿੰਘ ਨਿੰਝਰ, ਡਾ. ਵਾਈ.ਪੀ. ਬਜਾਜ ਅਤੇ ਸ. ਜੋਗਿੰਦਰ ਸਿੰਘ ਹਾਂਡਾ ਦੀ ਰਹਿਨੁਮਾਈ ਵਿੱਚ ਹੋਇਆਂ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸਨ ਦੇ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸ. ਪਰਦਮਨ ਸਿੰਘ ਗਰੇਵਾਲ ਨੂੰ ਪ੍ਰਧਾਨ ਅਤੇ ਸ੍ਰੀ ਰਾਮਪਾਲ ਮਾਰਕੰਡਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਆਮ ਇਜਲਾਸ ਵੱਲੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸਨ ਦੀ ਕਾਰਜਕਾਰਨੀ ਦੇ ਅਹੁਦੇਦਾਰ ਅਤੇ ਮੈਂਬਰ ਲੈਣ ਦਾ ਅਧਿਕਾਰ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਦਿੱਤਾ ਗਿਆ।ਆਮ ਇਜਲਾਸ ਦਾ ਧੰਨਵਾਦ ਸ. ਮਹਿੰਦਰ ਸਿੰਘ ਕੰਢਾ ਸਾਬਕਾ ਪ੍ਰਧਾਨ ਵੱਲੋ ਕੀਤਾ ਅਤੇ ਉਹਨਾਂ ਵੱਲੋ ਆਪਣੇ ਸਮੇਂ ਦੌਰਾਨ ਲੋਕਾਂ ਵੱਲੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *