ਸੁਖਬੀਰ ਬਾਦਲ ਦਾ ਕੈਪਟਨ ਤੇ ਡੇਰਾ ਮੁਖੀ ਨਾਲ ਸਬੰਧਾਂ ਦਾ ਖੁਲਾਸਾ
ਸੁਖਬੀਰ ਬਾਦਲ ਜਿਥੇ ਮਰਜ਼ੀ ਭੱਜ ਲਵੇ : ਬ੍ਰਹਮਪੁਰਾ
ਅੰਮ੍ਰਿਤਸਰ 24 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅਕਾਲੀ ਦਲ ਟਕਸਾਲੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲਿਆ। ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਆਖਿਆ ਸੁਖਬੀਰ ਬਾਦਲ ਕੋਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੋਈ ਮੁੱਦਾ ਨਹੀਂ ਰਿਹਾ।
ਬ੍ਰਹਮਪੁਰਾ ਦਾ ਕਹਿਣਾ ਜੇ ਸੁਖਬੀਰ ਬਾਦਲ ਏਨਾ ਹੀ ਸੱਚਾ ਐ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਦੱਸੇ ਉਹਦੇ ਕੈਪਟਨ ਤੇ ਡੇਰਾ ਮੁਖੀ ਨਾਲ ਕੀ ਸਬੰਧ ਰਹੇ ਹਨ।
ਬ੍ਰਹਮਪੁਰਾ ਨੇ ਕਿਹਾ ਸੁਖਬੀਰ ਬਾਦਲ ਝੂਠੀਆਂ ਕਹਾਣੀਆਂ ਸੂਬੇ ਦੇ ਲੋਕਾਂ ਨੂੰ ਸੁਣਾ ਰਿਹਾ ਐ..ਇਕ ਸਵਾਲ ਦੇ ਜਵਾਬ ‘ਚ ਬ੍ਰਹਮਪੁਰਾ ਨੇ ਕਿਹਾ ਟਕਸਾਲੀਆਂ ਨੂੰ ਕਾਂਗਰਸ ਦੀ ਬੀ ਟੀਮ ਕਹਿਣ ਵਾਲਾ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਵਿਰੁੱਧ ਬਿਆਨਬਾਜ਼ੀ ਕਿਉਂ ਨਹੀਂ ਕਰਦਾ…ਜਦਕਿ ਸੁਖਬੀਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬੁਖਲਾਹਟ ਦਾ ਸਬੂਤ ਐ…ਸੁਖਬੀਰ ਬਾਦਲ ਜਿਥੇ ਮਰਜ਼ੀ ਭੱਜ ਲਵੇ ਸੂਬੇ ਦੇ ਲੋਕ ਹੁਣ ਅਕਾਲੀ ਦਲ ਨੂੰ ਨਕਾਰ ਚੁੱਕੇ ਹਨ।
