ਪੰਜਾਬਪਟਿਆਲਾ

ਪੰਜਾਬ ਦੀ ਪਹਿਲੀ ਸਮਾਰਟ ਰੇਹੜੀ ਮਾਰਕਿਟ ਅੰਮ੍ਰਿਤਸਰ ‘ਚ ਬਣੇਗੀ!

ਨਿਗਮ ਖਿਲਾਫ ਹੋਟਲ ਮਾਲਕਾਂ ਨੇ ਜਿਤਾਇਆ ਰੋਸ
ਅੰਮ੍ਰਿਤਸਰ 25 ਜਨਵਰੀ (ਸੁਖਬੀਰ ਸਿੰਘ/ਸੋਨੂੰ ਨਰੂਲਾ) ਪੰਜਾਬ ਦੀ ਪਹਿਲੀ ਸਮਾਰਟ ਰੇਹੜੀ ਮਾਰਕਿਟ ਅੰਮ੍ਰਿਤਸਰ ‘ਚ ਬਣ ਜਾ ਰਹੀ ਹੈ। ਪਾਇਲਟ ਪ੍ਰਾਜੈਕਟ ਤਹਿਤ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਐ…ਤੁਹਾਨੂੰ ਦੱਸ ਦੇਈਏ ਬੱਸ ਅੱਡਾ ਇਲਾਕੇ ‘ਚੋਂ ਰੇਹੜੀਆਂ ਚੁਕਵਾ ਕੇ ਇਕ ਖਾਸ ਜਗ੍ਹਾ ‘ਤੇ ਰੇਹੜੀ ਮਾਰਕਿਟ ਤਬਦੀਲ ਕੀਤੀ ਜਾਵੇਗੀ। ਪ੍ਰਾਜੈਕਟ ਤਹਿਤ ਰੇਹੜੀ ਵਾਲਿਆਂ ਨੂੰ ਰਜਿਸਟਰਡ ਕਰ ਉਨ੍ਹਾਂ ਦੇ ਕਾਰਡ ਬਣਾਏ ਜਾਣਗੇ ਤੇ ਮਾਡਰਨ ਰੇਹੜੀ ਦਿੱਤੀ ਜਾਵੇਗਾ। ਰੇਹੜੀ ਮਾਰਕਿਟ ਬਣਨ ਨਾਲ ਟ੍ਰੈਫਿਕ, ਗੰਦਗੀ ਤੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲੇਗੀ।

ਦੂਜੇ ਪਾਸੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਦੇ ਨਾਲ ਹੀ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਨਿਗਮ ਖਿਲਾਫ ਰੋਸ ਜਤਾਉਂਦੇ ਹੋਏ ਹੋਟਲ ਮਾਲਕਾਂ ਨੇ ਕਿਹਾ ਕਿ ਰੇਹੜੀ ਮਾਰਕਿਟ ਲਈ ਮਿਥੀ ਗਈ ਜਗ੍ਹਾ ਪਾਰਕਿੰਗ ਦੀ ਹੈ, ਜਿਥੇ ਉਹ ਰੇਹੜੀ ਮਾਰਕਿਟ ਨਹੀਂ ਬਣਨ ਦੇਣਗੇ। ਹਾਲਾਂਕਿ ਮੇਅਰ ਨੇ ਹੋਟਲ ਮਾਲਕਾਂ ਦਾ ਮਸਲਾ ਹੱਲ ਕਰਨ ਦੀ ਗੱਲ ਵੀ ਕਹੀ ਹੈ।

Leave a Reply

Your email address will not be published. Required fields are marked *