ਪਟਿਆਲਾ

ਮਨਜੀਤ ਸਿੰਘ ਗਰੇਵਾਲ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ

ਮੁੱਖ ਮੰਤਰੀ, ਪਰਨੀਤ ਕੌਰ, ਬ੍ਰਹਮ ਮਹਿੰਦਰਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਅਨੇਕਾਂ ਸ਼ਖ਼ਸੀਅਤਾਂ ਅੰਤਿਮ ਅਰਦਾਸ ‘ਚ ਪੁੱਜੀਆਂ ਅਤੇ ਵੱਡੀ ਗਿਣਤੀ ਸੰਸਥਾਵਾਂ ਨੇ ਭੇਜੇ ਸ਼ੋਕ ਸੁਨੇਹੇ
ਪਟਿਆਲਾ, 27 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ. ਮਨਜੀਤ ਸਿੰਘ ਗਰੇਵਾਲ (84 ਸਾਲ) ਜ਼ਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਮੌਕੇ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 9ਵੀਂ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਉਨ੍ਹਾਂ ਨਮਿਤ ਗੁਰਬਾਣੀ ਦਾ ਵੈਰਾਗਮਈ ਕੀਰਤਨ ਹੋਇਆ। ਇਸ ਦੌਰਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੀਰ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਕੀਤੀ।

ਸ. ਮਨਜੀਤ ਸਿੰਘ ਗਰੇਵਾਲ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ‘ਚ ਸੇਵਾ ਨਿਭਾ ਰਹੇ ਸ. ਸਰਵਿੰਦਰ ਸਿੰਘ ਅਤੇ ਡੀ.ਪੀ.ਆਰ.ਓ ਪਟਿਆਲਾ ਸ. ਇਸ਼ਵਿੰਦਰ ਸਿੰਘ ਗਰੇਵਾਲ ਦੇ ਪਿਤਾ ਜੀ ਸਨ, ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ. ਇਸ਼ਵਿੰਦਰ ਸਿੰਘ ਗਰੇਵਾਲ ਨਾਲ ਨਿਜੀ ਤੌਰ ‘ਤੇ ਮਿਲ ਕੇ ਅਫ਼ਸੋਸ ਪ੍ਰਗਟਾਇਆ ਅਤੇ ਆਪਣੀ ਸ਼ਰਧਾ ਤੇ ਸਤਿਕਾਰ ਸ. ਮਨਜੀਤ ਸਿੰਘ ਗਰੇਵਾਲ ਨੂੰ ਅਰਪਿਤ ਕੀਤਾ। ਜਦੋਂਕਿ ਉਨ੍ਹਾਂ ਦੇ ਧਰਮ ਸੁਪਤਨੀ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਮਗਰੋਂ ਸ੍ਰੀ ਗਰੇਵਾਲ ਦੇ ਗ੍ਰਹਿ ਵਿਖੇ ਉਚੇਚੇ ਤੌਰ ‘ਤੇ ਪੁੱਜ ਕੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਦੁੱਖ ਵੰਡਾਇਆ।
ਅੱਜ ਬਾਅਦ ਦੁਪਹਿਰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਈ ਅੰਤਿਮ ਅਰਦਾਸ ਮਗਰੋਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਸੰਬੋਧਨ ਕਰਦਿਆਂ ਸ. ਮਨਜੀਤ ਸਿੰਘ ਗਰੇਵਾਲ ਦੀਆਂ ਸੇਵਾਵਾਂ ਤੇ ਉਨ੍ਹਾਂ ਦੇ ਜੀਵਨ ‘ਤੇ ਚਾਨਣਾ ਪਾਇਆ। ਜਦੋਂਕਿ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਅਤੇ ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਸ. ਉਪਿੰਦਰ ਸਿੰਘ ਲਾਂਬਾ ਨੇ ਸ. ਗਰੇਵਾਲ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਇੱਕ ਚਾਨਣ ਮੁਨਾਰਾ ਦੱਸਿਆ।
ਮੋਦੀ ਕਾਲਜ ਦੇ ਸਾਬਕਾ ਰਜਿਸਟਰਾਰ ਡਾ. ਹਰਚਰਨ ਸਿੰਘ ਨੇ ਸਮੁੱਚੇ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਸ. ਮਨਜੀਤ ਸਿੰਘ ਗਰੇਵਾਲ ਦਾ ਜਨਮ 27 ਸਤੰਬਰ 1934 ਨੂੰ ਪਿਤਾ ਸ. ਜਗਨੰਦਨ ਸਿੰਘ ਤੇ ਮਾਤਾ ਸਰਦਾਰਨੀ ਨਰੰਜਨ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ ਤੇ ਸਰਦਾਰਨੀ ਰਣਜੀਤ ਕੌਰ ਨੇ ਉਨ੍ਹਾਂ ਦਾ ਉਮਰ ਭਰ ਸਾਥ ਨਿਭਾਇਆ। ਸਵਰਗੀ ਸ. ਗਰੇਵਾਲ ਗੁਰੂ ਘਰ ਨਾਲ ਜੁੜੀ ਹੋਈ ਅਤੇ ਅਸੂਲਾਂ ਨੂੰ ਪ੍ਰਣਾਈ ਹੋਈ ਇੱਕ ਨਿੱਘੀ ਸ਼ਖ਼ਸੀਅਤ ਸਨ।
ਉਨ੍ਹਾਂ ਦੱਸਿਆ ਕਿ ਹਸਮੁੱਖ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਵਰਗੀ ਸ. ਗਰੇਵਾਲ ਨੇ ਲੰਮਾ ਸਮਾਂ ਸਹਿਕਾਰਤਾ ਵਿਭਾਗ ‘ਚ ਪਹਿਲਾਂ ਇੰਸਪੈਕਟਰ ਅਤੇ ਫਿਰ ਮੈਨੇਜਰ ਵਜੋਂ ਸੇਵਾ ਨਿਭਾਈ। ਸ. ਗਰੇਵਾਲ ਜਿਥੇ ਇੱਕ ਮਿਹਨਤੀ ਅਤੇ ਸਿਰੜੀ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ ਉਥੇ ਹੀ ਅਸੂਲਾਂ ਦੇ ਪੱਕੇ ਅਤੇ ਇੱਕ ਇਮਾਨਦਾਰ ਸ਼ਖ਼ਸੀਅਤ ਸਨ ਤੇ ਉਹ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਸ. ਸੁਰਜੀਤ ਸਿੰਘ ਕੋਹਲੀ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬ ਰਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ, ਸੀ.ਬੀ.ਆਈ ਦੇ ਵਿਸ਼ੇਸ਼ ਜੱਜ ਸ. ਹਰਜੀਤ ਸਿੰਘ ਖ਼ਾਲਸਾ, ਪੀ.ਆਰ.ਟੀ.ਸੀ. ਦੇ ਐਮ.ਡੀ. ਸ. ਮਨਜੀਤ ਸਿੰਘ ਨਾਰੰਗ, ਡਾਇਰੈਕਟਰ ਟਰਾਂਸਪੋਰਟ ਸ. ਤੇਜਿੰਦਰ ਸਿੰਘ ਧਾਲੀਵਾਲ, ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਸਾਬਕਾ ਏ.ਆਈ.ਜੀ. ਭੁਪਿੰਦਰ ਸਿੰਘ ਖੱਟੜਾ ਸਮੇਤ ਵੱਡੀ ਗਿਣਤੀ ਪੱਤਰਕਾਰ ਭਾਈਚਾਰੇ ਦੇ ਨੁਮਾਇੰਦੇ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲੇ, ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ, ਸਾਬਕਾ ਮੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਮੇਅਰ ਸ. ਅਜੀਤਪਾਲ ਸਿੰਘ ਕੋਹਲੀ, ਸ. ਜਸਪਾਲ ਸਿੰਘ ਪ੍ਰਧਾਨ, ਸ. ਅਮਰਿੰਦਰ ਸਿੰਘ ਬਜਾਜ, ਡਾ. ਦਰਸ਼ਨ ਸਿੰਘ ਘੁੰਮਣ, ਸ. ਜਸਵਿੰਦਰ ਸਿੰਘ ਰੰਧਾਵਾ, ਸ੍ਰੀ ਭਗਵਾਨ ਦਾਸ ਜੁਨੇਜਾ, ਸ੍ਰੀ ਹਰਪਾਲ ਜੁਨੇਜਾ, ਸ. ਦੀਦਾਰ ਸਿੰਘ ਦੌਣਕਲਾਂ, ਸ. ਜਗਜੀਤ ਸਿੰਘ ਨਨਾਨਸੂ, ਸਾਬਕਾ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਸ. ਸੁਰਜੀਤ ਸਿੰਘ ਅਬਲੋਵਾਲ, ਸ. ਨਰਦੇਵ ਸਿੰਘ ਆਕੜੀ, ਸ. ਜਸਪਾਲ ਸਿੰਘ ਕਲਿਆਣ, ਸ੍ਰੀ ਬਹਾਦਰ ਖ਼ਾਨ, ਚੜ੍ਹਦੀਕਲਾ ਟਾਇਮ ਟੀ.ਵੀ. ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਤੇ ਡਾਇਰੈਕਟਰ ਸ. ਸਤਬੀਰ ਸਿੰਘ ਦਰਦੀ, ਸ. ਸਤਵੀਰ ਸਿੰਘ ਖੱਟੜਾ, ਯੂਥ ਅਕਾਲੀ ਦਲ ਦੇ ਬੁਲਾਰੇ ਸ੍ਰੀ ਅਮਿਤ ਰਾਠੀ, ਸਾਬਕਾ ਐਮ.ਐਲ.ਏ. ਸ. ਜਗਤਾਰ ਸਿੰਘ ਰਾਜਲਾ, ਸ. ਲਖਬੀਰ ਸਿੰਘ ਲੌਟ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਹਰਜੀਤ ਸਿੰਘ ਗਰੇਵਾਲ, ਸ. ਰਣਦੀਪ ਸਿੰਘ ਆਹਲੂਵਾਲੀਆ, ਸ. ਪੀ.ਐਸ. ਕਾਲੜਾ, ਪੀ.ਆਰ.ਓ. ਸ. ਨਵਦੀਪ ਸਿੰਘ ਗਿੱਲ, ਡੀ.ਪੀ.ਆਰ.ਓ. ਸ. ਅਮਨਦੀਪ ਸਿੰਘ ਪੰਜਾਬੀ, ਸ. ਸੁਰਜੀਤ ਸਿੰਘ ਸੈਣੀ, ਸ. ਰਵੀਇੰਦਰ ਸਿੰਘ ਮੱਕੜ, ਸ. ਹਰਿੰਦਰ ਸਿੰਘ ਖਹਿਰਾ, ਸ. ਅਮਨਦੀਪ ਸਿੰਘ, ਸ. ਬਲਜਿੰਦਰ ਸਿੰਘ ਜੀਰਕਪੁਰ, ਐਸ.ਪੀ. ਸਿਟੀ ਸ. ਕੇਸਰ ਸਿੰਘ, ਐਸ.ਪੀ ਵਿਜੀਲੈਂਸ ਸ. ਅਮਰਜੀਤ ਸਿੰਘ ਘੁੰਮਣ, ਮੁੱਖ ਮੰਤਰੀ ਸੁਰੱਖਿਆ ਦੇ ਡੀ.ਐਸ.ਪੀ. ਸ. ਪ੍ਰਿਤਪਾਲ ਸਿੰਘ, ਸਾਬਕਾ ਡੀ.ਪੀ.ਆਰ.ਓ. ਸ. ਉਜਾਗਰ ਸਿੰਘ, ਸ. ਕੁਲਜੀਤ ਸਿੰਘ, ਸ. ਮਲਿੰਦਰ ਸਿੰਘ ਦੁੱਗਲ, ਡੀ.ਡੀ.ਪੀ.ਓ. ਸ. ਸੁਰਿੰਦਰ ਸਿੰਘ ਢਿੱਲੋਂ, ਮਹੰਤ ਸ੍ਰੀ ਪੰਚਾਨੰਦ ਗਿਰੀ ਦੀ ਤਰਫ਼ੋਂ ਐਡਵੋਕੇਟ ਸਵਤੰਤਰ ਰਾਜ ਪਾਸੀ, ਪੀ.ਐਸ.ਪੀ.ਸੀ.ਐਲ ਦੇ ਅਧੀਨ ਸਕੱਤਰ ਸ. ਮਨਮੋਹਨ ਸਿੰਘ, ਸੂਚਨਾ ਅਫ਼ਸਰ ਸ. ਮਨਜੀਤ ਸਿੰਘ ਚਾਹਲ, ਇੰਸਪੈਕਟਰ ਸ. ਕਰਨੈਲ ਸਿੰਘ ਪੰਜਾਬੀ ਯੂਨੀਵਰਸਿਟੀ ਤੋਂ ਡਾ. ਗੁਰਮੀਤ ਸਿੰਘ, ਸ. ਮਨਪ੍ਰੀਤ ਸਿੰਘ ਮਨੀ ਭੰਗੂ, ਸ. ਜਸਪ੍ਰੀਤ ਸਿੰਘ ਭਾਟੀਆ, ਸ. ਸੁਖਵਿੰਦਰ ਸਿੰਘ ਮਿੰਟਾ ਸਮੇਤ ਵੱਡੀ ਗਿਣਤੀ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ।
ਅੰਤਿਮ ਅਰਦਾਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਧਾਇਕ ਘਨੌਰ ਸ੍ਰੀ ਮਦਨ ਲਾਲ ਜਲਾਲਪੁਰ, ਪਟਿਆਲਾ ਮੀਡੀਆ ਕਲੱਬ ਪਟਿਆਲਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਇਸ ਚੇਅਰਮੈਨ ਸ੍ਰੀ ਬਲਦੇਵ ਸਚਦੇਵਾ, ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਇੰਜ ਬਲਦੇਵ ਸਿੰਘ ਸਰਾਂ, ਪੰਜਾਬ ਪਬਲਿਕ ਰਿਲੇਸ਼ਨਜ ਆਫ਼ਿਸਰਜ ਐਸੋਸੀਏਸ਼ਨ, ਪ੍ਰੈਸ ਕਲੱਬਾਂ ਸਮੇਤ ਹੋਰ ਸ਼ਖ਼ਸੀਅਤਾਂ ਤੇ ਅਨੇਕਾਂ ਸੰਸਥਾਵਾਂ ਨੇ ਸ਼ੋਕ ਸੰਦੇਸ਼ ਭੇਜੇ।
ਇਸ ਤੋਂ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਸਮੇਤ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਸਤਨਾਮ ਸਿੰਘ ਕਲੇਰ, ਸਾਬਕਾ ਆਈ.ਜੀ. ਪਰਮਜੀਤ ਸਿੰਘ ਗਿੱਲ, ਡਵੀਜਨਲ ਕਮਿਸ਼ਨ ਸ. ਦੀਪਿੰਦਰ ਸਿੰਘ, ਸਾਬਕਾ ਡੀ.ਆਈ.ਜੀ. ਸ. ਹਰਿੰਦਰ ਸਿੰਘ ਚਾਹਲ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ ਤੇ ਕੌਂਸਲਰ ਸ੍ਰੀ ਵਿਜੇ ਕੂਕਾ ਵੀ ਸ. ਇਸ਼ਵਿੰਦਰ ਸਿੰਘ ਗਰੇਵਾਲ ਅਤੇ ਸਮੁੱਚੇ ਗਰੇਵਾਲ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਅਫ਼ਸੋਸ ਪ੍ਰਗਟ ਕਰਕੇ ਗਏ ਸਨ।

Leave a Reply

Your email address will not be published. Required fields are marked *