ਸ਼ਿਵ ਸੈਨਾ ਹਿੰਦੁਸਤਾਨ ਦੀ ਚੌਥੀ ਦੋ ਰੋਜਾ ਰਾਸ਼ਟਰੀ ਅਧਿਵੇਸ਼ਵ ਸਮਾਪਤ
ਦੇਸ਼ ਭਰ ਤੋਂ 16 ਸੂਬਿਆਂ ਤੋਂ ਮੈਂਬਰਾ ਨੇ ਕੀਤੀ ਸ਼ਮੂਲਿਅਤ, ਲੋਕ ਸਭਾ ਚੋਣਾ 2019 ਚ ਲਵੇਗੀ ਸ਼ਿਵ ਸੈਨਾ ਹਿੱਸਾ
ਪਟਿਆਲਾ, 27 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਵਲੋਂ ਕੌਮੀ ਪੱਧਰ ਤੇ ਪਟਿਆਲਾ ਵਿਖੇ ਦੋ ਰੋਜਾ ਰਾਸ਼ਟਰੀ ਅਧਿਵੇਸ਼ਨ ਕਰਵਾਈ ਗਈ, ਜਿਸ ਨੂੰ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਦੀ ਅਗਵਾਈ ਚ ਸਮਾਪਤ ਕੀਤਾ ਗਿਆ ਹੈ।
ਇਸ ਮੌਕੇ ਦੇਸ਼ ਭਰ ਤੋਂ 16 ਸੂਬਿਆਂ ਦੇ ਸ਼ਿਵ ਸੈਨਿਤਾਂ ਵਲੋਂ ਵਿਸ਼ੇਸ਼ ਤੌਰ ਤੇ ਪਹੁੰਤ ਕੇ ਹਿੱਸਾ ਲਿਆ ਗਿਆ ਹੈ। ਇਸ ਮੌਕੇ ਦੇਸ਼ ਭਰ ਤੋਂ ਆਏ ਸ਼ਿਵ ਸੈਨਿਕਾਂ ਵਲੋਂ ਲੋਕ ਸਭਾ ਚੋਣਾ 2019 ਚ ਹਿੱਸਾ ਲੈਣ ਦਾ ਫੈਂਸਲਾ ਕੀਤਾ ਗਿਆ ਤੇ ਦੇਸ਼ ਭਰ ਚ ਸ਼ਿਵ ਸੈਨਾ ਹਿੰਦੁਸਤਾਨ ਦੀ ਸਥਿਤੀ ਨੂੰ ਲੈ ਕੇ ਤਿਆਰ ਕੀਤੀ ਗਈ ਪਤਰੀਕਾ ਜਾਰੀ ਕੀਤੀ ਗਈ ਹੈ।
ਸਮਾਗਮ ਦੀ ਸ਼ੁਰੂਆਤ ਕਰਦਿਆ ਹਿੰਦੁਸਤਾਨ ਮਹਿਲਾ ਸੈਨਾ ਦੀ ਸੂਬਾ ਜਨਰਲ ਸਕੱਤਰ ਰਾਜਵੀਰ ਕੌਰ ਵਰਮਾ ਵਲੋਂ ਆਏ ਸਾਰੇ ਸ਼ਿਵ ਸੈਨਿਕਾਂ ਦਾ ਸਵਾਗਤ ਕੀਤਾ ਗਿਆ ਤੇ ਰਾਸ਼ਟਰੀ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਸ਼ਰਮਾ ਵਲੋਂ ਸਾਰਿਆਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਬਾਰੇ ਵਿਸਤਾਰਪੁਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਸਿਵ ਸੈਨਾ ਹਿੰਦੁਸਤਾਨ ਵਲੋਂ ਕੌਮੀ ਪੱਧਰ ਤੇ ਚਾਰ ਪ੍ਰਸਾਤਵ ਪਾਸ ਕੀਤੇ ਗਏ ਹਨ।
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਨੇ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਲੋਕ ਸਭਾ ਚੋਣਾ 2014 ਤੋਂ ਪਹਿਲਾਂ ਹਿੰਦੁ ਸਮਾਜ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ ਪਰ ਕੇਂਦਰ ਸਰਕਾਰ ਵਲੋਂ ਉਨਾ ਵਿਚੋਂ ਕਿਸੇ ਨੂੰ ਪੁਰਾ ਨਹੀਂ ਕੀਤਾ ਗਿਆ ਹੈ। ਉਨਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਿੰਦੁਆਂ ਦੀ ਹਿਤੇਸ਼ੀ ਪਾਰਟੀ ਬਨਣ ਦਾ ਦਾਅਵਾ ਕਰਦੀ ਆ ਰਹੀ ਹੈ ਉਸ ਵਲੋਂ ਅਯੋਧਿਆ ਵਿਖੇ ਸਥਿਤ ਸ੍ਰੀ ਰਾਮ ਜਨਮ ਭੂਮੀ ਵਾਲੀ ਥਾਂ ਤੇ ਸ੍ਰੀ ਰਾਮ ਜੀ ਦੇ ਮੰਦਰ ਦਾ ਨਿਰਮਾਣ ਕਰਨ ਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨਾ ਕਿਹਾ ਕਿ ਅੱਤਵਾਦ ਦੀ ਮਾਰ ਝੇਲ ਰਹੇ ਹਿੰਦੁਆ ਨੂੰ ਵੀ ਉਨਾ ਦਾ ਬਣਦੀ ਸੰਮਾਨ ਨਹੀ ਦਿੱਤਾ ਜਾ ਰਿਹਾ ਹੈ। ਇਸੇ ਦੇ ਚਲਦਿਆ ਗੁਪਤਾ ਨੇ ਐਲਾਨ ਕੀਤਾ ਕਿ ਇਸ ਵਾਰ ਸ਼ਿਵ ਸੈਨਾ ਹਿੰਦੁਸਤਾਨ ਲੋਕ ਸਭਾ ਚੋਣਾ 2019 ਚ ਹਿੱਸਾ ਲਵੇਗੀ ਅਤੇ ਹਿੰਦੁਆ ਦੇ ਹੱਕ ਦੀ ਗੱਲ ਕਰਕੇ ਵਿਖਾਵੇਗੀ।
ਇਸ ਮੌਕੇ ਰਾਜਸਥਾਨ ਤੋਂ ਆਏ ਲਾਖਨ ਸਿੰਘ ਪੰਵਾਰ ਨੇ ਸਾਰਿਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਲੋਕ ਸਭਾ ਚੋਣਾ ਨੂੰ ਲੈ ਕੇ ਉਨਾ ਵਲੋਂ ਬੂਥ ਪੱਧਰ ਤੇ ਆਪਣੀ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ ਤੇ ਹਰ ਵਾਰਡ ਪੱਧਰ ਤੇ ਆਪਣੀ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਪਾਰਟੀ ਦੀਆਂ ਨਿਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕਾਰਜ ਕੀਤੇ ਜਾ ਰਹੇ ਹਨ।
ਰਾਸ਼ਟਰੀ ਜਨਰਲ ਸਕੱਤਰ ਸ੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਸ਼ਿਵ ਸੈਨ ਹਿੰਦੁਸਤਾਨ ਦੀ ਸਥਾਪਨਾ 30 ਮਾਰਚ 2003 ਨੂੰ ਹੋਈ ਸੀ ਤੇ ਉਸ ਤੋਂ ਬਾਅਦ ਉਨਾ ਵਲੋਂ ਹਿੰਦੁਆ ਦੇ ਹੱਕ ਦੀ ਗੱਲ ਕਰਦਿਆ ਅਤੇ ਆਪਣੀ ਪਾਰਟੀ ਦਾ ਵਿਸਤਾਰ ਕੀਤਾ ਗਿਆ, ਜਿਸ ਦੇ ਚਲਦੇ ਅੱਜ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਤੋਂ ਸ਼ੁਰੂ ਹੋ ਕੇ ਹੁਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗਡ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ, ਉਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਬਿਹਾਰ, ਪਛਮੀ ਬੰਗਾਲ ਸਮੇਤ ਦੇਸ਼ ਦੇ 19 ਸੂਬਿਆਂ ਚ ਆਪਣਾ ਪਰਚਮ ਲਹਿਰਾ ਚੁੱਕੀ ਹੈ। ਉਨਾ ਦੱਸਿਆ ਕਿ ਸਮੇਂ ਦੇ ਨਾਲ-ਨਾਲ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਆਪਣੀ ਇਕਾਈਆ ਦਾ ਗਠਨ ਕਰਦਿਆ 13 ਵੱਖ ਵੱਖ ਇਕਾਇਆ ਦਾ ਗਠਨ ਕੀਤਾ ਗਿਆ ਹੈ। ਜਿਸ ਰਾਹੀ ਸ਼ਿਵ ਸੈਨਾ ਵਲੋਂ ਸਮਾਜ ਦੇ ਹਰ ਖੇਤਰ ਚ ਹਿੱਸਾ ਲਿਆ ਜਾ ਰਿਹਾ ਹੈ। ਸਮਾਗਮ ਦੌਰਾਨ ਪਹੁੰਚੇ ਸ਼ਿਵ ਸੈਨਿਕਾ ਵਲੋਂ ਦੇਸ਼ ਸੇਵਾ ਲਈ ਹਰ ਸਮੇਂ ਤਿਆਰ ਰਹਿਣ ਦੀ ਸੋਗੰਧ ਖਾਦੀ ਗਈ ਹੈ।
ਇਸ ਮੌਕੇ ਜੰਮੂ ਕਸ਼ਮੀਰ ਤੋਂ ਅਬਦੁਲ ਖਾਲਿਦ ਭੱਟ, ਰਾਜੇਸ਼ ਕੇਸਰੀ, ਸ਼ਿਵ ਕੁਮਾਰ ਸ਼ਰਮਾ, ਯੂਥ ਵਿੰਗ ਤੋਂ ਵਿੰਨੀ ਮਹਾਜਨ, ਪਛਮੀ ਬੰਗਾਲ ਤੋਂ ਸਮਰ ਭੱਟਾਚਾਰਿਆ, ਉਤਰ ਪ੍ਰਦੇਸ਼ ਤੋਂ ਹਰਿੰਦਰ ਕੁਸ਼ਵਾਹਾ, ਵਿਕਾਸ ਰਾਠੀ, ਵੇਦ ਪ੍ਰਕਾਸ਼, ਦਿਨੇਸ਼ ਕੁਮਾਰ, ਬਿਹਾਰ ਤੋਂ ਰਾਮਾਇਨ ਸਿੰਘ, ਹਿਮਾਚਲ ਪ੍ਰਦੇਸ਼ ਤੋਂ ਪੰਡਿਤ ਰਾਕੇਸ਼ ਕੁਮਾਰ ਮੋਦਗਿੱਲ, ਰਾਜਸਥਾਨ ਤੋਂ ਲਾਖਨ ਸਿੰਘ ਪੰਵਾਰ, ਪੰਜਾਬ ਤੋਂ ਰਿਤੇਸ਼ ਰਾਜਾ, ਝਾਰਖੰਡ ਤੋਂ ਤਰਕੇਸ਼ ਸਿੰਘ, ਰਾਕੇਸ਼ ਸਿੰਘ, ਉਤਰਾਂਚਲ ਤੋਂ ਜਗਦੀਸ਼ ਕੁਮਾਰ, ਚੰਡੀਗਡ ਤੋਂ ਅਜੇ ਚੌਹਾਨ, ਮੋਹਾਲੀ ਤੋਂ ਅਖਿਲੇਸ਼ ਸਿੰਘ ਤੇ ਵੱਡੀ ਗਿਣਤੀ ਚ ਸ਼ਿਵ ਸੈਨਿਕਾਂ ਵਲੋਂ ਵੱਖ ਵੱਖ ਸਬਿਆ ਤੋਂ ਪਹੁੰਚ ਕੇ ਹਿੱਸਾ ਲਿਆ ਗਿਆ ਹੈ। ਇਸ ਤੋਂ ਇਲਾਵਾ ਹਿੰਦੁਸਤਾਨ ਮਹਿਲਾ ਸੈਨਾ ਤੋਂ ਸੂਬਾ ਜਨਰਲ ਸੱਕਤਰ ਰਾਜਵੀਰ ਕੌਰ ਵਰਮਾ, ਸ਼ਹਿਰੀ ਪ੍ਰਧਾਨ ਸ਼ਾਲੂ ਸਿੰਗਲਾ, ਹੋਸ਼ਿਆਰਪੁਰ ਤੋਂ ਰਾਮਪਾਲ ਸ਼ਰਮਾ, ਲੁਧਿਆਣਾ ਤੋਂ ਚੰਦਰ ਕਾਲਰਾ, ਅਮਿਤ ਘਈ, ਰਾਸ਼ਟਰੀ ਸਲਾਹਕਾਰ ਸੰਜੀਵ ਕੁਮਾਰ ਬਬਲਾ, ਸ਼ਿਵ ਸੈਨਾ ਹਿੰਦੁਸਤਾਨ ਦੇ ਜਿਲਾ ਪ੍ਰਧਾਨ ਸ਼ਮਾਕਾਂਤ ਪਾਂਡੇ, ਪੰਡਿਤ ਬਦਰੀ ਪ੍ਰਸਾਦ, ਪ੍ਰਦੀਵ ਵਰਮਾ, ਪਵਨ ਸਡਾਨਾ, ਅਮਰਜੀਤ ਬੰਡੀ, ਵਿਕਾਸ ਜਿੰਦਲ ਤੇ ਵੱਡੀ ਗਿਣਤੀ ਚ ਸ਼ਿਵ ਸੈਨਾ ਹਿੰਦੁਸਤਾਨ ਦੇ ਮੈਂਬਰ ਹਾਜਰ ਰਹੇ।

