ਪੰਜਾਬਪਟਿਆਲਾ

ਲਗਜ਼ਰੀ ਗੱਡੀਆਂ ‘ਚ ਇੰਝ ਹੁੰਦੀ ਸੀ ਨਸ਼ਿਆਂ ਦੀ ਤਸਕਰੀ !

ਲੰਮੇ ਸਮੇਂ ਹੋ ਰਿਹਾ ਸੀ ਨਸ਼ਿਆਂ ਦਾ ਇਹ ਗੋਰਖਧੰਦਾ– ਐਸ.ਐਸ.ਪੀ.
ਪਟਿਆਲਾ, 31 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੇ ਹਰਿਆਣਾ ਦੇ ਇੱਕ ਧਨਾਢ ਵਿਅਕਤੀ ਨੂੰ 3 ਕਿੱਲੋ 400 ਗਰਾਮ ਅਫ਼ੀਮ ਸਮੇਤ ਇੱਕ ਲਗਜਰੀ ਕਾਰ ਵਿੱਚ ਆਪਣੀ ਮਹਿਲਾ ਦੋਸਤ ਨਾਲ ਰੰਗੇ ਹੱਥੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਖੁਲਾਸਾ ਕਰਦਿਆ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਮਯਾਬੀ ਹਾਸਲ ਹੋਈ ਹੈ।

ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ.ਐਸ.ਪੀ ਸ. ਸਿੱਧੂ ਨੇ ਦੱਸਿਆ ਕਿ ਨਸ਼ਾ ਮੁਕਤ ਮੁਹਿੰਮ ਨੂੰ ਹੋਰ ਕਾਮਯਾਬ ਕਰਦਿਆ ਸੀ.ਆਈ.ਏ ਸਟਾਫ ਸਮਾਣਾ ਦੇ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਬਲਬੇੜਾ ਅਨਾਜ ਮੰਡੀ ਕੋਲ ਲਾਏ ਨਾਕੇ ਦੌਰਾਨ ਦੋ ਲਗਜਰੀ ਗੱਡੀਆਂ ਵਿਚੋਂ 3 ਕਿੱਲੋ 400 ਗਰਾਮ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜਸਵਿੰਦਰ ਸਿੰਘ ਉਰਫ ਸਰਪੰਚ ਉਰਫ ਨਿਸਾਨ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਪਲਸਰ ਥਾਣਾ ਭੂਨਾ ਜ਼ਿਲ੍ਹਾ ਫਤਿਹਾਬਾਅਦ (ਹਰਿਆਣਾ) ਜੋ ਕਿ ਅਮਰਜੀਤ ਕੌਰ ਉਰਫ ਅਮਰੋ (ਸੈਂਸਣ) ਪਤਨੀ ਲੇਟ ਮਹਿੰਦਰ ਸਿੰਘ ਵਾਸੀ ਮੁਰਾਦਪੁਰਾ ਤਹਿਸੀਲ ਸਮਾਣਾ ਵਜੋਂ ਹੋਈ ਹੈ। ਇਹ ਦੋਵੇ ਪਿਛਲੇ ਲੰਮੇ ਅਰਸੇ ਤੋਂ ਨਸ਼ਿਆਂ ਦੀ ਤਸਕਰੀ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਸਨ। ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 21 ਮਿਤੀ 30.01.2019 ਅ/ਧ 18/61/85 ਐਨ.ਡੀ.ਪੀ.ਐਸ ਐਕਟ 473 ਹਿੰ:ਦੰ: ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਸਪੈਕਟਰ ਵਿਜੇ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਅਗਵਾਈ ਹੇਠ ਮਿਤੀ 30 ਜਨਵਰੀ ਨੂੰ ਸੀ.ਆਈ.ਏ ਸਮਾਣਾ ਦੀ ਪੁਲਿਸ ਪਾਰਟੀ ਅਨਾਜ ਮੰਡੀ ਬਲਬੇੜਾ ਮੌਜੂਦ ਸੀ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਜਸਵਿੰਦਰ ਸਿੰਘ ਉਰਫ ਸਰਪੰਚ ਉਰਫ ਨਿਸਾਨ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਪਲਸਰ ਥਾਣਾ ਭੂਨਾ ਜ਼ਿਲ੍ਹਾ ਫਤਿਹਾਬਾਅਦ (ਹਰਿਆਣਾ) ਜੋ ਕਿ ਅਮਰਜੀਤ ਕੋਰ ਉਰਫ ਅਮਰੋ (ਸੈਂਸਣ) ਪਤਨੀ ਲੇਟ ਮਹਿੰਦਰ ਸਿੰਘ ਵਾਸੀ ਮੁਰਾਦਪੁਰਾ ਤਹਿਸੀਲ ਸਮਾਣਾ ਨਾਲ ਮਿਲਕੇ ਕਾਫੀ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਅਫੀਮ ਵੇਚਣ ਦਾ ਧੰਦਾ ਕਰ ਰਿਹਾ ਹੈ, ਜੋ ਅੱਜ ਵੀ ਆਪਣੀ ਕਾਰ ਪਜੇਰੋ ਰੰਗ ਚਿੱਟ ਨੰਬਰੀ ਪੀ.ਬੀ 10 ਡੀ.ਜੀ 7706 ਲੱਗਾ ਹੈ, ਵਿੱਚ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਅਫੀਮ ਲੈ ਕੇ ਚੀਕਾ ਤੋ ਵਾਇਆ ਬਲਬੇੜਾ ਹੋ ਕੇ ਪਟਿਆਲਾ ਸਹਿਰ ਨੂੰ ਜਾ ਰਿਹਾ ਹੈ, ਜਿਸ ‘ਤੇ ਸੀ.ਆਈ.ਏ ਸਟਾਫ ਸਮਾਣਾ ਦੀ ਪੁਲਿਸ ਪਾਰਟੀ ਵੱਲੋ ਸ੍ਰੀ ਗੁਰਦੇਵ ਸਿੰਘ, ਉਪ ਕਪਤਾਨ ਪੁਲਿਸ ਦਿਹਾਤੀ, ਪਟਿਆਲਾ ਦੀ ਹਾਜ਼ਰੀ ਵਿੱਚ ਅਕਾਲ ਐਕਡਮੀ ਬਲਬੇੜਾ ਵਿਖੇ ਨਾਕਾਬੰਦੀ ਕਰਕੇ ਕਾਰ ਵਿੱਚ ਆਉਂਦੇ ਦੋਵੇ ਦੋਸ਼ੀਆਂ ਨੂੰ ਕਾਬੂ ਕਰਕੇ ਉਕਤ ਕਾਰ ਦੀ ਡਿੱਗੀ ਵਿੱਚ ਬਣੇ ਰੱਖਣੇ ਵਿੱਚ ਪਏ ਪਲਾਸਟਿਕ ਦੇ ਲਿਫਾਫੇ ਵਿਚੋਂ 3 ਕਿੱਲੋਗ੍ਰਾਮ ਅਫੀਮ ਬਰਾਂਮਦ ਕੀਤੀ। ਇਸ ਤੋਂ ਇਲਾਵਾ ਅਫ਼ੀਮ ਤੋਲਣ ਵਾਲਾ ਕੰਮਪਿਊਟਰ ਕੰਡਾ, ਪਲਾਸਟਿਕ ਦੀਆਂ ਥੈਲੀਆਂ ਅਤੇ ਸੀਲ ਲਾਉਣ ਵਾਲੀ ਮਸ਼ੀਨ ਵੀ ਬਰਾਂਮਦ ਹੋਈ। ਜਿਸ ਤੇ ਉਕਤਾਨ ਦੋਸ਼ੀਆਂ ਖਿਲਾਫ ਉਕਤ ਮੁਕੱਦਮਾ ਦਰਜ਼ ਕੀਤਾ ਗਿਆ।
ਸ. ਮਨਦੀਪ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਜਸਵਿੰਦਰ ਸਿੰਘ ਉਰਫ ਸਰਪੰਚ ਨੇ ਮੰਨਿਆ ਹੈ ਕਿ ਸਮਾਣਾ ਦੀ ਮੱਲੀ ਕਲੋਨੀ ਵਿਖੇ ਅਮਰਜੀਤ ਕੋਰ ਉਰਫ ਅਮਰੋ ਦੀ ਕੋਠੀ ਵਿੱਚ ਖੜੀ ਗੱਡੀ ਆਓੁਡੀ ਕਾਰ ਨੰਬਰੀ ਸੀ.ਐਚ 01 ਏ.ਯੂ 0313 ਦੇ ਵਿੱਚ ਵੀ ਅਫੀਮ ਪਈ ਹੈ। ਜਿਸ ‘ਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਸਰਪੰਚ ਦੀ ਨਿਸ਼ਾਨਦੇਹੀ ਤੇ ਉਕਤ ਓਡੀ ਗੱਡੀ ਦੇ ਡੈਸ ਬੋਰਡ ਵਿੱਚੋ 400 ਗ੍ਰਾਮ ਅਫੀਮ ਹੋਰ ਬਰਾਂਮਦ ਹੋਈ।
ਐਸ.ਐਸ.ਪੀ ਸਾਹਿਬ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋ ਪਤਾ ਲੱਗਾ ਹੈ ਕਿ ਜਸਵਿੰਦਰ ਸਿੰਘ ਉਰਫ ਸਰਪੰਚ ਦੋ ਭਰਾ ਹਨ, ਅਤੇ ਇੰਨ੍ਹਾਂ ਪਾਸ 70 ਕਿੱਲੇ ਜਮੀਨ ਪਿੰਡ ਪਲਸਰ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਾਬਾਅਦ ਵਿਖੇ ਹੈ। ਜੋ ਜਸਵਿੰਦਰ ਸਿੰਘ ਉਕਤ ਪਰ ਪਹਿਲਾਂ ਹੀ ਮੁਕੱਦਮਾ ਨੰਬਰ 122 ਮਿਤੀ 18.07.2006 ਅ/ਧ 15,25,29/61/85 ਐਨ.ਡੀ.ਪੀ.ਐਸ ਐਕਟ (65 ਬੋਰੀਆਂ ਭੁੱਕੀ) ਦਾ ਥਾਣਾ ਭਿਵਾਨੀ ਖੇੜਾ (ਹਰਿਆਣਾ) ਵਿਖੇ ਦਰਜ ਹੈ। ਜੋ ਦੋਸ਼ੀ ਸਾਲ 2006 ਤੋ 2014 ਤੱਕ ਜੇਲ੍ਹ ਵਿੱਚ ਰਿਹਾ ਹੈ ਤੇ ਹੁਣ ਸਾਲ 2014 ਤੋ ਬਾਅਦ ਜੇਲ੍ਹ ਤੋ ਭਗੋੜਾ ਚਲਿਆ ਆ ਰਿਹਾ ਹੈ ਅਤੇ ਉਦੋ ਤੋ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਅਫੀਮ ਦੀ ਸਪਲਾਈ ਕਰ ਰਿਹਾ ਹੈ ਅਤੇ ਦੋਸਣ ਅਮਰਜੀਤ ਕੋਰ ਉਰਫ ਅਮਰੋ ਦੇ ਖਿਲਾਫ ਪਹਿਲਾਂ ਹੀ ਚੋਰੀ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਅਤੇ ਹੋਰ ਧਾਰਾਵਾਂ ਤਹਿਤ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਥਾਣਿਆਂ ਵਿੱਚ ਕਰੀਬ 20 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਝਾਰਖੰਡ ਤੋ ਇਹ ਅਫੀਮ ਟਰੱਕਾਂ ਰਾਹੀ ਮੰਗਵਾਉਂਦੇ ਸਨ ਅਤੇ ਪੰਜਾਬ ਵਿੱਚ ਮਹਿੰਗੇ ਭਾਅ ਤੇ ਵੇਚਦੇ ਸਨ। ਇਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਵੇਗੀ। ਉਨ੍ਹਾਂ ਦੱਸਿਆ ਕਿ ਮੁੱਕਦਮੇ ਦੇ ਦੋਸ਼ੀਆਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *