ਪੰਜਾਬ

ਖਹਿਰਾ ਦਾ ਸਨਸਨੀਖੇਜ ਖੁਲਾਸਾ, ਕੀਤਾ ਪੁਲਿਸ ਨੂੰ ਬੇਨਕਾਬ!

ਪੁਲਿਸ ‘ਤੇ ਦੋਸ਼, ਬੇਅਦਬੀ ਮਾਮਲੇ ਨਾਲ ਜੋੜਕੇ ਸਿੱਖ ਨੌਜਵਾਨ ਫਸਾਏ : ਸੁਖਪਾਲ ਖਹਿਰਾ
ਚੰਡੀਗੜ੍ਹ 12 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਨਫਰੰਸ ਕਰਕੇ ਤਿੰਨ ਸਿੱਖ ਨੌਜਵਾਨਾਂ ਨਾਲ ਹੋਈ ਜ਼ਿਆਦਾਤੀ ਦਾ ਮਾਮਲਾ ਚੁੱਕਿਆ ਤੇ ਆਖਿਆ ਅਦਾਲਤ ਵੱਲੋਂ ਸਿੱਖ ਨੌਜਵਾਨਾਂ ਨੂੰ ਕੀਤੀ ਗਈ ਉਮਰ ਕੈਦ ਦਾ ਫੈਸਲਾ ਮੰਦਭਾਗਾ ਹੈ।

ਖਹਿਰਾ ਨੇ ਸਨਸਨੀਖੇਜ ਖੁਲਾਸਾ ਕਰਦਿਆਂ ਆਖਿਆ ਪੁਲਿਸ ਨੇ ਸਾਰੇ ਘਟਨਾਕ੍ਰਮ ਨੂੰ ਬੇਅਦਬੀ ਮਾਮਲੇ ਨਾਲ ਜੋੜਕੇ ਆਪਣੇ ਗੁਨਾਹ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ 2016 ਤੋਂ ਜੇਲ੍ਹ ‘ਚ ਬੈਠਾ ਅਰਵਿੰਦਰ ਸਿੰਘ ਗੁਰਦੀਪ ਸਿੰਘ ਨੂੰ ਬੇਅਦਬੀ ਦਾ ਬਦਲਾ ਲੈਣ ਲਈ ਕਿਵੇਂ ਉਕਸਾ ਸਕਦਾ ਹੈ। ਖਹਿਰਾ ਨੇ ਆਖਿਆ ਰੋਪੜ ਦੇ ਪਿੰਡ ਸਰੋਆ ਤੇ ਬਿਛੋੜੀ ‘ਚ ਬੇਅਦਬੀ ਦੀਆਂ ਘਟਨਾਵਾਂ ਜਨਵਰੀ 2017 ਅਤੇ ਜੂਨ 2018 ‘ਚ ਵਾਪਰਦੀਆਂ…ਖਹਿਰਾ ਨੇ ਚਿਤਾਵਨੀ ਦਿੰਦਿਆਂ ਆਖਿਆ ਜੇ ਡੀਜੀਪੀ ਨੇ ਮਾਮਲੇ ਬਾਰੇ ਸਪੱਸ਼ਟ ਨਾ ਕੀਤਾ ਤਾਂ ਪੰਜਾਬੀ ਏਕਤਾ ਪਾਰਟੀ ਧਰਨਾ ਠੋਕੇਗੀ।

Leave a Reply

Your email address will not be published. Required fields are marked *