ਪਟਿਆਲਾ

ਦੇਸ਼ ਦੀ ਅਮਨ ਸ਼ਾਂਤੀ ਅਤੇ ਅਖੰਡਤਾ ਨੂੰ ਭੰਗ ਕਰਨ ਵਾਲੇ ਬਖਸ਼ੇ ਨਾ ਜਾਣ : ਭਾਜਪਾ ਆਗੂ

ਪਟਿਆਲਾ, 18 ਫਰਵਰੀ (ਮਧੂਸਾਰ ਬਿਊਰੋ) ਪੁਲਵਾਮਾ ਵਿਖੇ ਹੋਏ ਸੀ.ਆਰ.ਪੀ.ਐਫ. ਕਾਫਲੇ ‘ਤੇ ਹਮਲੇ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਦੇ ਮਹਾਂ ਮੰਤਰੀ ਵਰਿੰਦਰ ਖੰਨਾ, ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਐਸ ਕੇ ਦੇਵ ਅਤੇ ਲੋਕਲ ਬਾਡੀ ਸੈਲ ਦੇ ਕਨਵੀਨਰ ਮਨਪ੍ਰੀਤ ਸਿੰਘ ਚੱਢਾ ਨੇ ਮੋਮਬੱਤੀ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਇਸ ਹਮਲੇ ਦੇ ਪਿਛੇ ਪਾਕਿਸਤਾਨ ਦਾ ਹੱਥ ਹੋਣਾ ਕਰਾਰ ਦੇ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ ਕੀਤੀ ਹੋਈ ਸੀ।

ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਫੌਜ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਦੇਸ਼ ਦੀ ਅਮਨ ਸ਼ਾਂਤੀ ਅਤੇ ਅਖੰਡਤਾ ਨੂੰ ਭੰਗ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ। ਉਨ੍ਹਾਂ ਕਿਹਾ ਕਿ ਜਿਹੇ ਗੱਦਾਰਾਂ ਨੂੰ ਦੇਸ ਦੀ ਜਨਤਾ ਜ਼ਰੂਰ ਸਬਕ ਸਿਖਾਏਗੀ।
ਇਸੇ ਤਰ੍ਹਾਂ ਸੋਨੀ ਪਬਲਿਕ ਸਕੂਲ ਵਿਚ ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਯਾਦ ਕੀਤਾ ਗਿਆ ਅਤੇ ਜਵਾਨਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਡਾਇਰੈਕਟਰ ਭਗਤ ਸਿੰਘ, ਸੋਨੀ ਬਲੱਡ ਡੋਨਰਜ਼ ਕਲੱਬਦੇ ਪ੍ਰਧਾਨ ਲਾਭ ਸਿੰਘ, ਰਾਜਪ੍ਰੀਤ ਸਿੰਘ ਤੇ ਮੋਹਤਬਰ ਵਿਅਕਤੀ ਵੀ ਸ਼ਾਮਲ ਸਨ।

Leave a Reply

Your email address will not be published. Required fields are marked *