ਪਟਿਆਲਾ

ਫੋਕਲ ਪੁਆਇੰਟ ‘ਚ ਲੱਗਿਆ ਮੈਗਾ ਰੋਜ਼ਗਾਰ ਮੇਲਾ

ਨੌਜਵਾਨ ਜੋ ਬਣਨਾ ਚਾਹੁੰਦੇ ਹਨ ਉਸ ਲਈ ਕੋਸ਼ਿਸ ਕਰਦੇ ਰਹਿਣ, ਵਿਹਲੇ ਰਹਿਣਾ ਠੀਕ ਨਹੀਂ- ਕੁਮਾਰ ਅਮਿਤ
47 ਕੰਪਨੀਆਂ ਨੇ 3 ਹਜ਼ਾਰ ਤੋਂ ਜ਼ਿਆਦਾ ਅਸਾਮੀਆਂ ਲਈ ਕੀਤੀ ਚੋਣ
ਪਟਿਆਲਾ, 18 ਫਰਵਰੀ (ਮਧੂਸਾਰ ਬਿਊਰੋ) ਫੋਕਲ ਪੁਆਇੰਟ ਵਿਖੇ ਇੰਡਰਸਟਰੀ ਦੀ ਮੰਗ ਤੇ ਪੰਜਾਬ ਦੇ ਰੋਜ਼ਗਾਰ ਬਿਉਰੋ ਅਤੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਅੱਜ ਇੱਥੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿੱਚ ਲਾਰਸਨ ਐਂਡ ਟਰਬੋ ਸਮੇਤ 47 ਕੰਪਨੀਆਂ ਨੇ ਤਿੰਨ ਹਜ਼ਾਰ ਤੋਂ ਜਿਆਦਾ ਰੋਜ਼ਗਾਰਾਂ ਲਈ ਇੰਟਰਵਿਊ ਲਈ ਗਈ ਅਤੇ ਮੌਕੇ ‘ਤੇ ਹੀ ਛੇ ਸੌ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਲਈ ਚੁਣਿਆ ਗਿਆ। ਜ਼ਿਲ੍ਹੇ ‘ਚ ਲੱਗ ਰਹੇ ਤਿੰਨ ਮੇਲਿਆਂ ਚੋਂ ਇਸ ਦੂਜੇ ਮੇਲੇ ਲਈ ਕੁੱਲ ਇੱਕ ਹਜ਼ਾਰ ਨੌਜਵਾਨਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।

ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਦੇ ਤਹਿਤ ਲਗਾਏ ਗਏ ਇਸ ਰੋਜ਼ਗਾਰ ਮੇਲੇ ‘ਤੇ ਅਲੱਗ-ਅਲੱਗ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਲ ਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਤੀਸ਼ੀਲ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਇੱਕ ਚੰਗੀ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦੇ ਘਰ ਕੋਲ ਹੀ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬਿਨਾਂ ਕਿਸੇ ਵੀ ਪ੍ਰਕਾਰ ਦੀ ਤਕਨੀਕੀ ਯੋਗਤਾ ਰੱਖਣ ਵਾਲੇ ਅੱਠਵੀਂ-ਦੱਸਵੀਂ ਪਾਸ ਲੜਕਿਆਂ ਲਈ ਵੀ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ‘ਚ ਬਿਨਾਂ ਕਿਸੇ ਖਰਚੇ ਤੋਂ ਖਾਣਾ ਭੱਤਾ ਅਤੇ ਤਿੰਨ ਮਹੀਨੇ ਦੀ ਟ੍ਰੇਨਿੰਗ ਅਤੇ ਨਾਲ ਹੀ ਚੰਗੀ ਤਨਖਾਹ ਤੇ ਨੌਕਰੀਆਂ ਦੀ ਵਿਵਸਥਾ ਕੀਤੀ ਗਈ।
ਸ੍ਰੀ ਕੁਮਾਰ ਅਮਿਤ ਨੇ ਆਪਣੇ ਨਿੱਜੀ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਉÎੱਘੀ ਕੰਪਨੀ ਐਲ.ਐਡ.ਟੀ. ਮੁੰਬਈ ‘ਚ 2006 ਵਿੱਚ ਨੌਕਰੀ ਕੀਤੀ ਸੀ ਅਤੇ ਟ੍ਰੇਨਿੰਗ ਦੇ ਬਾਅਦ ਖੁਦ ‘ਚ ਬਹੁਤ ਬਦਲਾਅ ਪਾਇਆ ਅਤੇ ਇਸ ਦੌਰਾਨ ਯੂ.ਪੀ.ਐਸ.ਸੀ. ਇਮਤਿਹਾਨਾਂ ਦੀ ਤਿਆਰੀ ਜਾਰੀ ਰੱਖੀ। ਉਹਨਾਂ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਜੋ ਉਹ ਬਣਨਾ ਚਾਹੁੰਦੇ ਉਸ ਲਈ ਉਹ ਕੋਸ਼ਿਸ਼ ਜਾਰੀ ਰੱਖਣ ਪਰ ਖਾਲੀ ਬੈਠਣਾ ਬਿਲਕੁਲ ਗਲਤ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਕਾਰਨਾਂ ਤੋਂ ਰੋਜ਼ਗਾਰ ਦੀ ਉਪਲਬੱਧਤਾ ‘ਚ ਕਮੀ ਆ ਗਈ ਹੈ ਇਸ ਘਾਟ ਨੂੰ ਪੂਰਾ ਕਰਨ ਲਈ ਇਹ ਯਤਨ ਸਹੀ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰੋਜ਼ਗਾਰ ਮੇਲਿਆਂ ਦੇ ਨਤੀਜੇ ਸਹੀ ਆ ਰਹੇ ਹਨ। ਖ਼ਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ‘ਚ ਨੌਜਵਾਨਾਂ ਅਤੇ ਕੰਪਨੀਆਂ ਦੇ ਪ੍ਰਤੀਨਿਧੀਆਂ ਦੇ ਪਹੁੰਚਣ ਦੀ ਪ੍ਰਸੰਸਾ ਕਰਦੇ ਹੋਏ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਫਿਰ ਵੀ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚੇ ਹਨ, ਪਰ ਫਿਰ ਵੀ ਕੰਪਨੀਆਂ ਚਾਹੁੰਣ ਤਾਂ ਉਹ ਪ੍ਰਸ਼ਾਸਨ ਦੇ ਖਰਚ ਤੇ ਨੌਜਵਾਨਾਂ ਨੂੰ ਕੰਪਨੀਆਂ ਦੇ ਨਿਸ਼ਚਿਤ ਕੀਤੇ ਪਤੇ ਤੇ ਭੇਜਣ ਲਈ ਵੀ ਤਿਆਰ ਹਨ।
ਇਸ ਮੌਕੇ ਇਕੱਠੇ ਹੋਏ ਨੌਜਵਾਨ ਲੜਕੇ ਲੜਕੀਆਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਘਰ ਘਰ ਰੋਜ਼ਗਾਰ ਦੇ ਫਲੈਗਸ਼ਿਪ ਪ੍ਰੋਗਰਾਮ ਦੇ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਅਤੇ ਯੋਗ ਉਮੀਦਵਾਰਾਂ ਦੀ ਭਾਲ ‘ਚ ਅਲੱਗ-ਅਲੱਗ ਕੰਪਨੀਆਂ ਦੀ ਲੋੜ ਮੁਤਾਬਿਕ ਉਮੀਦਵਾਰ ਲੱਭਣ ਲਈ ਮੈਗਾ ਰੋਜ਼ਗਾਰ ਇੱਕ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਨੌਜਵਾਨਾਂ ਨੂੰ ਸਵੈ ਵਿਸ਼ਵਾਸ ਵਧਾਉਣ ਅਤੇ ਹੁਨਰਮੰਦ ਬਣਨ ਲਈ ਕਿਹਾ ਅਤੇ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਘਰ ਘਰ ਰੋਜ਼ਗਾਰ ਪੋਰਟਲ ਤੇ ਆਪਣੇ ਆਪ ਨੂੰ ਦਰਜ ਕਰਵਾਉਣ ਅਤੇ ਆਪਣਾ ਬਾਈਓਡਾਟਾ ਵਧੀਆ ਢੰਗ ਨਾਲ ਤਿਆਰ ਕਰਨ ਦੇ ਨਾਲ ਹੀ ਇੰਟਰਵੀਊ ਦੀ ਤਿਆਰੀ ਵਧੀਆਂ ਢੰਗ ਨਾਲ ਕਰਨ ਤਾਂ ਜੋ ਰੋਜ਼ਗਾਰ ਲੱਭਣ ਵਿੱਚ ਦਿੱਕਤ ਪੇਸ਼ ਨਾ ਆਵੇ।
ਇਸ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫਸ਼ਰ ਮੇਜਰ(ਰਿਟਾ) ਸ.ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਰੋਜ਼ਗਾਰ ਮੇਲੇ ਬਾਰੇ ਜਾਣਕਾਰੀ ਦਿੱਤੀ ਅਤੇ ਇੰਡਸਟਰੀ ਐਸੋਸੀਏਸ਼ਨ ਦੀ ਤਰਫੋਂ ਸ੍ਰੀ ਐਨ.ਪੀ.ਐਸ. ਖੁਰਾਣਾ ਸਹਿਤ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਸ੍ਰੀ ਅਸ਼ਵਨੀ ਸਮੇਤ ਵੱਡੀ ਗਿਣਤੀ ‘ਚ ਅਲੱਗ-ਅਲੱਗ ਕੰਪਨੀਆਂ ਦੇ ਪ੍ਰਤੀਨਿਧੀ ਅਤੇ ਨੌਜਵਾਨ ਲੜਕੇ ਅਤੇ ਲੜਕੀਆਂ ਵੀ ਸ਼ਾਮਲ ਸਨ।

Leave a Reply

Your email address will not be published. Required fields are marked *