ਅਕਾਲੀ ਦਲ ਹਮੇਸ਼ਾਂ ਹੀ ਸ਼ਹਿਰੀ ਸਿੱਖਾਂ ਨੂੰ ਵੱਡਾ ਮਾਣ ਦਿੱਤਾ:ਪ੍ਰਧਾਨ ਅਵਤਾਰ ਹੈਪੀ
-ਸ਼ੇਰ ਏ ਪੰਜਾਬ ਮਾਰਕੀਟ ਵਿਚ ਸ਼ਹਿਰੀ ਅਕਾਲੀ ਦਲ ਦੇ ਜਨਰਲ ਸਕੱਤਰ ਰਵਿੰਦਰਪਾਲ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਪ੍ਰਧਾਨ ਅਵਤਾਰ ਹੈਪੀ ਨੂੰ ਕੀਤਾ ਗਿਆ ਸਨਮਾਨਤ
ਪਟਿਆਲਾ, 5 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾਂ ਹੀ ਸ਼ਹਿਰੀ ਸਿੱਖਾਂ ਨੂੰ ਵੱਡਾ ਮਾਣ ਸਨਮਾਨ ਦਿੱਤਾ ਗਿਆ ਹੈ। ਹੁਣ ਫੇਰ ਤੋਂ ਇੱਕ ਸ਼ਹਿਰੀ ਸਿੱਖ ਨੂੰ ਯੂਥ ਅਕਾਲੀ ਦਲ ਦੀ ਵਾਗਡੋਰ ਸੌਂਪੀ ਗਈ ਹੈ। ਉਹ ਇਥੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਜਨਰਲ ਸਕੱਤਰ ਰਵਿੰਦਰਪਾਲ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਸ਼ੇਰ ਏ ਪੰਜਾਬ ਮਾਰਕੀਟ ਵਿਚ ਰੱਖੇ ਗਏ ਸਨਮਾਨ ਸਮਾਰੋਹ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪ੍ਰਧਾਨ ਅਵਤਾਰ ਹੈਪੀ ਨੇ ਕਿਹਾ ਕਿ ਸ਼ਹਿਰੀ ਸਿੱਖਾਂ ਵੱਲੋਂ ਅਕਾਲੀ ਦਲ ਦਾ ਡੱਟ ਕੇ ਸਾਥ ਦਿੱਤਾ ਗਿਆ ਹੈ ਅਤੇ ਸਮਾਗਮ ਦੇ ਦੌਰਾਨ ਸ਼ਹਿਰੀ ਸਿੱਖ ਆਗੂਆਂ ਨੇ ਅਕਾਲੀ ਦਲ ਦਾ ਸਾਥਾ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ। ਪ੍ਰਧਾਨ ਹੈਪੀ ਨੇ ਕਿਹਾ ਕਿ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦਾ ਜਥੇਬੰਦਕ ਢਾਂਚੇ ਵਿਚ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਅਤੇ ਪਾਰਟੀ ਦੇ ਵਫਦਾਰ ਤੇ ਅਗਾਂਹਵਧੂ ਨੌਜਵਾਨਾ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਸਰਕਾਰ ਵੱਲੋਂ ਆਪਣਾ ਜਨ ਅਧਾਰ ਗੁਆ ਲਿਆ ਗਿਆ ਹੈ ਅਤੇ ਲੋਕ ਮੁੜ ਤੋਂ ਅਕਾਲੀ ਭਾਜਪਾ ਸਰਕਰ ਨੂੰ ਯਾਦ ਕਰਨ ਲੱਗ ਪਏ ਹਨ, ਉਸ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਣ ਦੇ ਲਈ ਯੂਥ ਅਕਾਲੀ ਦੀ ਭੁਮਿਕਾ ਕਾਫੀ ਜਿਆਦਾ ਅਹਿਮ ਰਹੇਗੀ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਵਿਚ ਕੰਮ ਕਰਨ ਵਾਲੇ ਆਗੂਆਂ ਨੂੰ ਪਹਿਲਾਂ ਵੀ ਸਰਕਾਰ ਵਿੱਚ ਵੱਡੇ ਪੱਧਰ ‘ਤੇ ਭਾਗੀਦਾਰੀਆਂ ਮਿਲੀਆਂ ਅਤੇ ਪਾਰਟੀ ਦੇ ਮੁੜ ਸੱਤਾ ਤੋਂ ਵਿਚ ਆਉਣ ਤੋਂ ਬਾਅਦ ਫੇਰ ਤੋਂ ਯੂਥ ਨੂੰ ਵੱਡੀ ਪ੍ਰਤੀਨਿਧਤਾ ਦਿੱਤੀ ਜਾਵੇਗੀ।
ਇਸ ਮੌਕੇਗੋਬਿੰਦ ਬਡੁੰਗਰ, ਕਲਵਿੰਦਰ ਸਿੰਘ, ਅਮਨਦੀਪ ਸਿੰਘ ਏਕਮ, ਜੋਗਿੰਦਰ ਸਿੰਘ, ਦਵਿੰਦਰ ਸਿੰਘ, ਗੁਰਜੀਤ ਸਿੰਘ ਜੀਤਾ, ਸਰਬਜੀਤ ਸਿੰਘ, ਮਾਨਵਿੰਦਰ ਸਿੰਘ, ਗੁਰਜੀਤ ਸਿੰਘ, ਨਿਰਪਾਲ ਸਿੰਘ, ਗੁਰਵਿੰਦਰ, ਬੰਟੀ, ਕਿਸ਼ੋਰੀ ਲਾਲ, ਜਸਬੀਰ ਸਿੰਘ, ਮੋਹਿੰਦਰ ਪਾਲ ਸਿੰਘ ਸਾਹਨੀ, ਵਰਿੰਦਰ ਸਿੰਘ ਹੈਪੀ ਅਤੇਸਮੂੰਹ ਸ਼ੇਰ ਏ ਪੰਜਾਬ ਮਾਰਕੀਟ ਦੇ ਆਹੁਦੇਦਾਰ ਅਤੇ ਮੈਂਬਰ ਸਹਿਬਾਨ ਵੀ ਹਾਜ਼ਰ ਸਨ।

