ਪੰਜਾਬਪਟਿਆਲਾ

ਡਾ. ਗਾਂਧੀ ਨੇ…ਪ੍ਰਨੀਤ ਕੌਰ ਨੂੰ ਲਲਕਾਰਿਆ

ਪ੍ਰਨੀਤ ਕੌਰ ਕਰ ਰਹੀ ਸਰਕਾਰੀ ਬਲਬੂਤੇ ‘ਤੇ ਚੋਣ ਪ੍ਰਚਾਰ
ਪ੍ਰਨੀਤ ਕੌਰ ਆਪਣੀ 15 ਸਾਲਾਂ ਦੀ ਕਾਰਗੁਜ਼ਾਰੀ ਲੋਕਾਂ ਅੱਗੇ ਰੱਖੇ
ਪਟਿਆਲਾ 25 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮਪਤਨੀ ਬੀਬੀ ਪ੍ਰਨੀਤ ਕੌਰ ‘ਤੇ ਨਿਸ਼ਾਨੇ ਸਾਧੇ ਤੇ ਆਖਿਆ ਪ੍ਰਨੀਤ ਕੌਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਚੋਣਾਂ ਦਾ ਪ੍ਰਚਾਰ ਕਰਨ ‘ਚ ਲੱਗੀ ਹੋਈ ਐ…

ਡਾ. ਗਾਂਧੀ ਪਿੰਡਾਂ ਨੂੰ ਦਿੱਤੇ ਗਏ ਪਾਣੀਦ ੇ ਟੈਂਕਰਾਂ ਨੂੰ ਹਰੀ ਝੰਡੀ ਦੇਣ ਮੌਕੇ ਗੱਲ ਕਰ ਰਹੇ ਸਨ…ਡਾ. ਗਾਂਧੀ ਨੇ ਪ੍ਰਨੀਤ ਕੌਰ ਨੂੰ ਲਲਕਾਰਿਆ ਤੇ ਆਖਿਆ ਮੇਰੀ ਪੰਜ ਸਾਲਾਂ ਦੀ ਕਾਰਗੁਜਾਰੀ ਅੱਗੇ ਆਪਣੀ 15 ਸਾਲਾਂ ਦੀ ਕਾਰਗੁਜ਼ਾਰੀ ਵੀ ਲੋਕਾਂ ਸਾਹਮਣੇ ਅੱਗੇ ਰੱਖਣੀ ਚਾਹੀਦੀ ਐ…ਡਾ. ਗਾਂਧੀ ਨੇ ਲੋਕ ਸੰਪਰਕ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਖੜੇ ਕਰਦਿਆਂ ਆਖਿਆ ਸਰਕਾਰੀ ਸਮਾਗਮਾਂ ‘ਚ ਲੋਕ ਸੰਪਰਕ ਵਿਭਾਗ ਪ੍ਰਨੀਤ ਕੌਰ ਦੀ ਕਵਰੇਜ ਕਰਦਾ ਸਪੱਸ਼ਟ ਵਿਖਾਈ ਦਿੰਦਾ ਐ…

Leave a Reply

Your email address will not be published. Required fields are marked *