ਪਟਿਆਲਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਟਿਆਲਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਅੱਗੇ ਧਰਨਾ

ਪਟਿਆਲਾ, 5 ਮਾਰਚ (ਮਧੂਸਾਰ ਬਿਊਰੋ) ਨਾਭਾ ਰੋਡ ਪਟਿਆਲਾ ਦੇ ਪਿੰਡ ਰੋਂਣੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਦੇ ਦਫਤਰ ਸਾਹਮਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪਟਿਆਲਾ-1 ਵੱਲੋਂ ਰੋਸ ਧਰਨਾ ਮਾਰਿਆ ਗਿਆ।

ਜਿਲ•ਾ ਪ੍ਰਧਾਨ ਜੰਗ ਸਿੰਘ ਭਟੇੜੀ, ਹਰਭਜਨ ਸਿੰਘ ਬੁਟਰ, ਜਿਲ•ਾ ਮੀਤ ਪ੍ਰਧਾਨ ਅਤੇ ਸਮਾਣਾ, ਸਨੌਰ ਦੇ ਪ੍ਰਧਾਨ ਟੇਕ ਸਿੰਘ, ਸੁਖਵਿੰਦਰ ਸਿੰਘ ਤੁਲੇਵਾਲ ਤੋਂ ਬਿਨਾਂ ਸੂਬੇ ਦੇ ਆਗੂ ਡਾ. ਦਰਸ਼ਨ ਪਾਲ ਵੀ ਸ਼ਾਮਲ ਹੋਏ। ਧਰਨੇ ਬਾਰੇ ਜਾਣਕਾਰੀ ਦਿੰਦਿਆ ਆਗੂਆਂ ਨੇ ਦੱਸਿਆ ਕਿ ਪਿੰਡ ਖੇੜੀ ਮੱਲਾਂ ਦੇ ਕਿਸਾਨ ਜਸਵਿੰਦਰ ਸਿੰਘ ਦੀ 15 ਏਕੜ ਕਣਕ ਜੋ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਇਸ ਦਫਤਰ ਦੇ ਡਾਕਟਰ ਸਾਹਿਬਾਨਾਂ ਵੱਲੋਂ ਪਰਾਲੀ ਨੂੰ ਬਿਨ•ਾਂ ਸਾੜੇ ਹੈਪੀ ਸਿਡਰ ਨਾਲ ਆਪ ਖੇਤਾ ਵਿੱਚ ਜਾ ਕੇ ਬਿਜਵਾਈ ਗਈ ਸੀ ਪਰੰਤੂ ਪਰਾਲੀ ਵਿੱਚ ਰਹਿ ਗਈ ਸੁੰਡੀ ਨੇ ਕਣਕ ਨੂੰ ਖਾ ਕੇ ਪੂਰੀ ਦੀ ਪੂਰੀ ਫਸਲ ਤਬਾਹ ਕਰ ਦਿੱਤੀ। ਕਿਸਾਨ ਵੱਲੋਂ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਦੱਸੀਆਂ ਦਵਾਈਆਂ, ਸਪਰੇਆਂ ਬਾਅਦ ਵੀ ਸੁੰਡੀ ਨਹੀਂ ਮਰੀ। ਇੱਕ ਮਹੀਨੇ ਬਾਅਦ ਖੇਤ ਨੂੰ ਦੁਬਾਰਾ ਪਾਣੀ ਲਗਾ ਕੇ ਅਤੇ ਪਰਾਲੀ ਬਾਹਰ ਕੱਢਵਾ ਕੇ 5 ਏਕੜ ਕਣਕ ਨੂੰ ਦੁਬਾਰਾ ਬੀਜਿਆ ਗਿਆ ਅਤੇ ਦੂਸਰੀ ਕਣਕ ਵਿੱਚੋਂ ਵੀ ਲੇਬਰ ਲਗਵਾ ਕੇ ਪਰਾਲੀ ਬਾਹਰ ਕੱਢਵਾਈ ਜਿਸ ਤੇ ਕਿਸਾਨ ਦਾ ਲਗਭਗ ਇੱਕ ਲੱਖ ਪੱਚੀ ਹਜਾਰ ਰੁਪਏ ਖਰਚਾ ਆਇਆ ਹੈ। ਮਾਲ ਮਹਿਕਮੇ ਵੱਲੋਂ ਆਈ ਟੀਮ ਨੇ ਕਣਕ ਦੇ ਖਰਾਬੀ ਦੀ ਕੀਤੀ ਗੁਰਦਾਵਰੀ ਨੂੰ ਨੁਕਸਾਨ ਜੋ ਕਿ ਭਿਆਨਕ ਸੁੰਢੀ ਨੇ ਕੀਤਾ ਹੈ 70% ਤੱਕ ਦੱਸਿਆ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਨੁਕਸਾਨ 60 ਤੋਂ 65% ਮੰਨਿਆ ਗਿਆ ਸੀ। ਪਰੰਤੂ ਮਹਿਕਮੇ ਵੱਲੋਂ ਕਿਸਾਨ ਨੂੰ ਉਸ ਦੇ ਖਾਤੇ ਵਿੱਚ 15000 ਰੁਪਏ ਪਾ ਕੇ ਹੀ ਟਾਲਿਆ ਜਾ ਰਿਹਾ ਹੈ। ਜਿਲ•ੇ ਦੇ ਪ੍ਰਧਾਨ ਜੰਗ ਸਿੰਘ ਨੇ ਦੱਸਿਆ ਕਿ ਕਿਸਾਨ ਦਾ ਲਗਭਗ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਕਰਕੇ ਅੱਜ ਕਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਧਰਨਾ ਮਾਰ ਕੇ ਇੱਕ ਮੰਗ ਪੱਤਰ ਕਿਸ਼ੀ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਬੀਰ ਸਿੰਘ ਰਾਹੀ ਅਤੇ ਦੂਸਰਾ ਮੰਗ ਪੱਤਰ ਇਨ•ਾਂ ਰਾਹੀਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਤੀਸਰਾ ਡਾਇਰੈਕਟਰ ਖੇਤੀਬਾੜੀ ਅਤੇ ਬਾਗਬਾਨੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਉਨ•ਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਬੰਧਤ ਕਿਸਾਨ ਨੂੰ ਹੋਏ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਖੇੜੀ ਮੱਲਾਂ,ਬਲਬੀਰ ਸਿੰਘ ਮਵੀ ਸੱਪਾਂ, ਭਾਦਸੋਂ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਦਿੱਤੂਪੁਰ, ਪਾਤੜਾਂ ਬਲਾਕ ਪ੍ਰਧਾਨ ਹਰਭਜਨ ਸਿੰਘ ਧੂੜ, ਇੰਕਲਾਬੀ ਲੋਕ ਮੋਰਚਾ ਦੇ ਸੂਬਾ ਜਨਰਲ ਸਕੱਤਰ ਸਤਵੰਤ ਸਿੰਘ ਵਜੀਦਪੁਰ ਅਤੇ ਰਣਜੀਤ ਸਿੰਘ ਸਵਾਜਪੁਰ ਤੋਂ ਇਲਾਵਾ ਮੁਖਤਿਆਰ ਸਿੰਘ ਦੁਲੜ, ਹਰਨੇਕ ਸਿੰਘ ਸਿੱਧੂਵਾਲ, ਮਨਜੀਤ ਸਿੰਘ ਮਹਿਮਦਪੁਰ, ਚਰਨ ਸਿੰਘ ਫਤਿਹਪੁਰ ਆਦਿ ਹਾਜਰ ਸਨ। ਸਟੇਜ ਦੀ ਜਿੰਮੇਵਾਰੀ ਅਵਤਾਰ ਸਿੰਘ ਕੌਰਜੀਵਾਲਾ ਨੇ ਨਿਭਾਈ।

Leave a Reply

Your email address will not be published. Required fields are marked *