ਅਕਾਲੀ ਦਲ ਨੇ ‘ਸਿੱਟ’ ਦਾ ਕੀਤਾ ਬਾਈਕਾਟ
ਸਿੱਟ ਕਰ ਰਹੀ ਐ ਇਕਤਰਫਾ ਫੈਸਲੇ
ਸਿੱਟ ਪੁਲਿਸ ਤੇ ਅਕਾਲੀ ਆਗੂਆਂ ਨੂੰ ਬਣਾ ਰਹੀ ਨਿਸ਼ਾਨਾ
ਬਰਗਾੜੀ ਅਤੇ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਸ੍ਰੋਮਣੀ ਅਕਾਲੀ ਦਲ ਨੇ ਬੇਅਦਬੀ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਤੋਂ ਕੀਤੇ ਕਰਵਾਏ ਜਾਣ ਦੀ ਮੰਗ ਕੀਤੀ ਐ…
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਭੂੰਦੜ ਤੇ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਬੇਅਦਬੀ ਦੇ ਮਾਮਲੇ ਦੇ ਅਸਲ ਦੋਸ਼ੀਆਂ ਦੀ ਭਾਲ ਸਰਕਾਰ ਅਜੇ ਤੱਕ ਨਹੀਂ ਕਰ ਸਕੀ…ਆਗੂਆਂ ਨੇ ਆਖਿਆ ਸਰਕਾਰ ਆਪਣੀ ਨਲਾਇਕੀ ਲੁਕਾਉਣ ਲਈ ਪੁਲਿਸ ਅਧਿਕਾਰੀਆਂ ਅਤੇ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਲੋਕਤੰਤਰ ਦਾ ਘਾਣ ਕਰਨ ‘ਚ ਲੱਗ ਹੋਈ ਐ…ਅਕਾਲੀ ਆਗੂਆਂ ਨੇ ਸਰਕਾਰ ਵੱਲੋਂ ਬਣਾਈ ਸਿੱਟ ਨੂੰ ਨਕਾਰਦਿਆਂ ਆਖਿਆ ਜੇ ਸਿੱਟ ਤੇ ਸਰਕਾਰ ਨੇ ਇਕਤਰਫਾ ਫੈਸਲੇ ਕਰਨੇ ਹਨ ਤਾਂ ਅਸੀਂ ਸਿੱਟ ਦਾ ਬਾਈਕਾਟ ਕਰਦੇ ਆਂ

