ਪਾਵਰਕਾਮ ਡਾਕ ਰਨ ਕਾਮੇ ਟੈਂਕੀ ‘ਤੇ ਚੜੇ
ਮੰਗ ਪੂਰੀ ਹੋਣ ‘ਤੇ ਹੇਠਾਂ ਉਤਰਾਂਗੇ
ਟੈਂਕੀ ‘ਤੇ ਚੱੜ੍ਹਕੇ ਸਰਕਾਰ ਨੂੰ ਦਿੱਤੀ ਚਿਤਾਵਨੀ
ਸ਼ਾਹੀ ਸ਼ਹਿਰ ਪਟਿਆਲਾ ‘ਚ ਮੁਲਾਜ਼ਮਾਂ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਟੈਂਕੀਆਂ ‘ਤੇ ਚੜ੍ਹਕੇ ਧਰਨੇ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਥੇ ਪ੍ਰਸ਼ਾਸਨ ਧਰਨੇ ‘ਤੇ ਬੈਠੇ ਮੁਲਾਜ਼ਮਾਂ ਨੂੰ ਮੰਗਾਂ ਹੱਲ ਦਾ ਭਰੋਸਾ ਦੇ ਕੇ ਉਠਾਉਂਦਾ ਨਜ਼ਰ ਆਉਂਦਾ
ਦੂਜੇ ਪਾਸੇ ਨਿੱਤ ਦਿਨ ਮੁਲਾਜ਼ਮ ਮੰਗਾਂ ਦੇ ਹੱਲ ਲਈ ਟੈਂਕੀ ‘ਤੇ ਚੜਕੇ ਸਰਕਾਰ ਖਿਲਾਫ਼ ਭੜਾਸ ਕੱਢਦੇ ਵਿਖਾਈ ਦਿੰਦੇ ਐ. ਪਹਿਲਾਂ ਨਰਸਾਂ, ਫਿਰ ਨਗਰ ਨਿਗਮ ਤੇ ਈਟੀਵੀ ਬੇਰੁਜ਼ਗਾਰਾਂ ਤੋਂ ਬਾਦ ਪਾਵਰਕਾਮ ਦੇ ਮੁਲਾਜ਼ਮਾਂ ਨੇ ਵੀ ਟੈਂਕੀ ‘ਤੇ ਚੱੜ੍ਹਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਜੇ ਮੰਗਾਂ ਹੱਲ ਨਾ ਹੋਈਆਂ ਤਾਂ ਉਨ੍ਹਾਂ ਦੀਆਂ ਇਥੋਂ ਲਾਸ਼ਾਂ ਹੀ ਜਾਣਗੀਆਂ….ਮੁਲਾਜ਼ਮਾਂ ਦਾ ਕਹਿਣਾ ਮ੍ਰਿਤਕ ਦੇ ਆਧਾਰ ‘ਤੇ ਸਾਨੂੰ ਨੌਕਰੀ ਮਿਲੀ ਸੀ, ਪਰ ਸਰਕਾਰ ਸਾਨੂੰ ਪੱਕਾ ਕਰਨ ਦਾ ਭਰੋਸਾ ਤਾਂ ਦਿੰਦੀ ਹੈ, ਪਰ ਲੰਮੇ ਸਮੇਂ ਤੋਂ ਪੱਕਾ ਕਰਨ ਦਾ ਫੈਸਲਾ ਕਰਦੀ….

