ਪੰਜਾਬਪਟਿਆਲਾ

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਸ਼ੁਰੂ

ਚੰਡੀਗੜ੍ਹ, 8 ਮਾਰਚ (ਮਧੂਸਾਰ ਬਿਊਰੋ) ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ (ਐੱਮ. ਐਲ. ਏ .ਹਲਕਾ ਭਦੌੜ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਲੰਮੇ ਸਮੇਂ ਤੋਂ ਪਾਵਰਕੌਮ ਅੰਦਰ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੀ ਆ ਰਹੀ ਹੈ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਰੁਜ਼ਗਾਰ ਦੇਣ ਦੀ ਥਾਂ ਸੰਘਰਸ਼ ਨੂੰ ਦਬਾਉਣ ਦੇ ਮਕਸਦ ਨਾਲ ਲਾਰੇ,ਡਾਂਗਾਂ, ਜੇਲਾਂ ਹੀ ਦਿੱਤੀਆਂ ।

ਬੇਰੁਜ਼ਗਾਰ ਲਾਈਨਮੈਨ ਉਨ੍ਹਾ ਦੇ ਪਰਿਵਾਰਕ ਮੈਂਬਰਾਂ ਦੇ ਲੰਬੇ ਅਤੇ ਤਿੱਖੇ ਸੰਘਰਸ਼ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਵੱਲੋਂ 14 ਜਨਵਰੀ2011 ਨੂੰ ਪਾਵਰਕੌਮ ਅੰਦਰ 5000 ਲਾਈਨਮੈਨ ਭਰਤੀ ਕਰਨ ਦਾ ਇਸਤਿਹਾਰ ਜ਼ਾਰੀ ਕੀਤਾ ਗਿਆ ਸੀ ਜਿਸ ਵਿਚੋਂ ਇੱਕ ਸਾਜ਼ਿਸ ਦੀ ਤਹਿਤ ਸਿਰਫ਼ 1000 ਲਾਈਨਮੈਨਾਂ ਹੀ ਨਿਯੁਕਤੀ ਪੱਤਰ ਦਿੱਤੇ ਗਏ ਬਾਕੀ ਰਹਿੰਦੇ ਬੇਰੁਜ਼ਗਾਰ ਲਾਈਨਮੈਨ ਅੱਜ ਵੀ ਸੜ੍ਹਕਾਂ ਉੱਪਰ ਰੁਲਣ ਲਈ ਮਜਬੂਰ ਹਨ । ਸਾਲ 2016 ਵਿਚ ਵਿਧਾਨਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਥੇਬੰਦੀ ਵੱਲੋਂ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਦੇ ਸਾਹਮਣੇ ਪੱਕਾ ਧਰਨਾ ਲੱਗਾ ਕੇ ਮਰਨ ਵਰਤ ਰੱਖਿਆ ਹੋਇਆ ਸੀ ਉਸ ਸਮੇਂ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਜਿਨ੍ਹਾਂ ਵਿਚ ਮਹਾਰਾਣੀ ਪ੍ਰਨੀਤ ਕੌਰ ,ਬੀਬੀ ਰਜਿੰਦਰ ਕੌਰ ਭੱਠਲ ,ਸਾਧੂ ਸਿੰਘ ਧਰਮਸੋਤ ,ਰਾਜਾ ਵੜਿੰਗ,ਚਰਨਜੀਤ ਚੰਨੀ, ਹਰਦਿਆਲ ਸਿੰਘ ਕੰਬੋਜ ਤੇ ਹੋਰ ਜੋ ਕੇ ਅੱਜ ਸਰਕਾਰ ਵਿੱਚ ਮੰਤਰੀ ਹਨ ,ਨੇ ਧਰਨੇ ਵਿੱਚ ਪਹੁੰਚ ਕੇ ਬੇਰੁਜ਼ਗਾਰ ਲਾਈਨਮੈਨਾਂ ਦੀ ਮੰਗ ਨੂੰ ਜਾਇਜ਼ ਮੰਨਦੇ ਹੋਏ ਇਹ ਵਿਸ਼ਵਾਸ ਦਿਵਾਇਆ ਸੀ ਕਿ ਸਾਡੀ(ਕਾਂਗਰਸ ਪਾਰਟੀ ਦੀ) ਬਣਨ ਤੇ ਰਹਿੰਦੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਪਹਿਲ ਦੇ ਅਧਾਰ ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ ਪਰ ਸਰਕਾਰ ਬਣੀ ਨੂੰ ਦੋ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਸਰਕਾਰ ਵੱਲੋਂ ਆਪਣੇ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁਕਿਆ ਗਿਆ ਜਦੋਂ ਕਿ ਇਸ ਮੰਗ ਸੰਬੰਧੀ ਪੰਜਾਬ ਸਰਕਾਰ ਦੇ ਸਾਰੇ ਐੱਮ. ਐਲ.ਏਜ ਅਤੇ ਮੰਤਰੀਆਂ ਨੂੰ ਮਿਲ਼ ਕਿ ਯਾਦ ਪੱਤਰ ਦੇ ਤੌਰ ਤੇ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ,ਜਿਸ ਤੋਂ ਇਹ ਸਾਬਤ ਹੁੰਦਾ ਹੈ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ ਜਿਸ ਕਰਕੇ ਬੇਰੁਜ਼ਗਾਰ ਲਾਈਨਮੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦੇ ਮਨਾਂ ਅੰਦਰ ਸਰਕਾਰ ਪ੍ਰਤੀ ਰੋਸ਼ ਪਾਇਆ ਜਾ ਰਿਹਾ ਹੈ।
ਇਸ ਮੌਕੇ ਭੋਲਾ ਸਿੰਘ ਗੱਗੜਪੁਰ ਤੇ ਸੁਰਿੰਦਰ ਸਿੰਘ ਦਧਰਾਂਗ ਵਾਲਾ ਨੇ ਕਿਹਾ ਕਿ ਮਸਲੇ ਨੂੰ ਹੱਲ ਕਰਨ ਸਬੰਧੀ ਪਿਛਲੇ ਦਿਨੀਂ ਮਿਤੀ 29 ਜਨਵਰੀ ਨੂੰ ਜਥੇਬੰਦੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਧਰਮ ਪਤਨੀ ਪ੍ਰਨੀਤ ਕੌਰ ਜੀ ਨੂੰ ਮਿਲ ਕੇ ਉਹਨਾਂ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਪੂਰਾ ਕਰਨ ਦੀ ਬੇਨਤੀ ਕੀਤੀ ਗਈ ਜਿਸ ਤੇ ਉਹਨਾਂ ਵੱਲੋਂ ਮੌਕੇ ਤੇ ਹੀ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਨੂੰ ਫ਼ੋਨ ਕਰਕੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ ਸੀ ਪਰ ਅਜੇ ਤੱਕ ਹੱਲ ਨਹੀਂ ਹੋਇਆ। ਲੰਬੀ ਉਡੀਕ ਤੋਂ ਬਾਅਦ ਜਥੇਬੰਦੀ ਇੱਕ ਵਾਰ ਫਿਰ ਤੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋ ਰਹੀ ਹੈ ਜਿਸ ਦੇ ਤਹਿਤ ਅੱਜ ਮਿਤੀ 07 ਮਾਰਚ ਨੂੰ ਮੁੱਖ ਦਫਤਰ ਦੇ ਸਾਹਮਣੇ ਯੂਨਿਅਨ ਵੱਲੋ ਰਹਿੰਦੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦੇਣ ਲਈ 3500 ਸਹਾਇਕ ਲਾਈਨਮੈਨ ਭਰਤੀ ਕਰਨ ਦਾ ਇਸਤਿਹਾਰ ਜਾਰੀ ਕਰਨ, ਉਮਰ ਹੱਦ 42 ਸਾਲ ਤੋਂ ਵਧਾ ਕੇ 45 ਕਰਨ ਅਤੇ ਪੁਰਾਣੇ ਬੇਰੁਜ਼ਗਾਰ ਲਾਈਨਮੈਨਾਂ ਐਡਜਸਟ ਕਰਨ ਲਈ ਕੋਈ ਠੋਸ ਨੀਤੀ ਬਣਾਉਣ ਦੀ ਮੰਗ ਨੂੰ ਲੈ ਕੇ ਪਿਰਮਲ ਸਿੰਘ ਦੀ ਅਗਵਾਈ ਹੇਠ ਸੋਮਾ ਸਿੰਘ ਭੜੋ, ਕੁਲਦੀਪ ਸਿੰਘ ਲੌਂਗੋਵਾਲ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਪਰਿਵਾਰਕ ਮੈਂਬਰਾਂ ਵਿਚੋਂ ਜਸਵੀਰ ਕੌਰ, ਵੀਰਪਾਲ ਕੌਰ, ਕਿਰਨਜੀਤ ਕੌਰ ਅਤੇ ਗਗਨਦੀਪ ਕੌਰ ਵੱਲੋਂ ਭੁੱਖ ਹੜਤਾਲ ਰੱਖੀ ਗਈ।
ਇਸ ਸਮੇਂ ਪਟਿਆਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਦਖ਼ਲ ਦੇ ਕੇ ਜਥੇਬੰਦੀ ਆਗੂਆਂ ਦੀ ਮੀਟਿੰਗ ਪਾਵਰਕਾਮ ਦੇ ਪ੍ਰਬੰਧਕੀ ਡਾਇਰੈਕਟਰ ਆਰ. ਪੀ.ਪਾਂਡਵ ਨਾਲ਼ ਕਰਵਾਈ ਗਈ ਅਤੇ ਪਾਵਰਕਾਮ ਵੱਲੋਂ ਮਸਲੇ ਦੇ ਠੋਸ ਹੱਲ ਲਈ ਬਣੀ ਕਮੇਟੀ ਨਾਲ਼ ਜਥੇਬੰਦੀ ਦੀ ਮੀਟਿੰਗ ਮਿਤੀ 11ਮਾਰਚ 2019 ਦਿਨ ਸੋਮਵਾਰ ਸਮਾਂ ਸਵੇਰੇ 11ਵਜੇ ਨੂੰ ਹੋਣੀ ਤੈਅ ਕਰਵਾਈ ਗਈ ਜਿਸ ਤੋਂ ਬਾਅਦ ਅੱਜ ਦੀ ਭੁੱਖ ਹੜਤਾਲ ਖ਼ਤਮ ਕੀਤੀ ਗਈ ।ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪਰਿਵਾਰਿਕ ਮੈਂਬਰ ,ਬੱਚੇ ਜਿਨ੍ਹਾਂ ਵਿਚ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਧਰਮ ਪਤਨੀ ਪ੍ਰਨੀਤ ਕੌਰ ਜੀ ਨੇ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸੜ੍ਹਕ ਉਪਰ ਲੱਗੇ ਧਰਨੇ ਵਿੱਚ ਬੈਠ ਕੇ ਇਹ ਵਾਅਦਾ ਕੀਤਾ ਸੀ ਕਿ ਕੈਪਟਨ ਸਾਬ ਦੇ ਮੁੱਖ ਮੰਤਰੀ ਬਣਨ ਤੇ ਮੈਂ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਵਾਂ ਗੀ ਪਰ ਸਰਕਾਰ ਬਣੀ ਨੂੰ ਦੋ ਸਾਲ ਬੀਤ ਗਏ ਹਨ ਤੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਓਹੀ ਪਰਿਵਾਰਿਕ ਮੈਂਬਰ ,ਛੋਟੇ ਬੱਚੇ ਅੱਜ ਫਿਰ ਓਸੇ ਸੜ੍ਹਕ ਉੱਪਰ ਰੁਲਦੇ ਦੇਖੇ ਗਏ।

Leave a Reply

Your email address will not be published. Required fields are marked *