ਪੰਜਾਬਪਟਿਆਲਾ

ਕਾਂਗਰਸ ਦੀ ਸਰਕਾਰ ‘ਚ ਕਿਸਾਨ, ਮੁਲਾਜ਼ਮ, ਵਪਾਰੀ ਤੇ ਲੋਕ ਪਾ ਰਹੇ ਲਾਹਨਤਾਂ : ਹਰਪਾਲ ਜੁਨੇਜਾ

ਯੂਥ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਆਗੂਆਂ ਤੇ ਵਰਕਰਾਂ ‘ਚ ਵੱਡਾ ਉਤਸ਼ਾਹ
ਕਾਂਗਰਸ ਦੀ ਧੱਕੇਸ਼ਾਹੀ ਅੱਗੇ ਸ਼੍ਰੋਮਣੀ ਅਕਾਲੀ ਦਲ ਨਹੀਂ ਝੁਕੇਗਾ : ਸਤਬੀਰ ਖੱਟੜਾ
ਕੈਪਟਨ ਦੇ ਸ਼ਾਹੀ ‘ਚ ਯੂਥ ਬ੍ਰਿਗੇਡ ਕਰੇਗਾ ਸ਼ਕਤੀ ਪ੍ਰਦਰਸ਼ਨ : ਅਵਤਾਰ ਸਿੰਘ ਹੈਪੀ
ਪਟਿਆਲਾ 9 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤਾ ਯੂਥ ਅਕਾਲੀ ਦਲ ਵੱਲੋਂ 10 ਮਾਰਚ ਨੂੰ ਯੂਥ ਅਕਾਲੀ ਦਲ ਦੀ ਕੀਤੀ ਜਾ ਰਹੀ ਰੈਲੀ ਮਾਝੇ ਦੇ ਜਰਨੈਲ ਸਿੰਘ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਹੋਣ ਜਾ ਰਹੀ ਐ, ਜਿਸ ਦਾ ਇਕੋ ਇਕ ਏਜੰਡਾ ਸੁੱਤੀ ਸਰਕਾਰ ਨੂੰ ਜਗਾਉਣਾ ਕਿਉਂਕਿ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਾਅਦਿਆਂ ਦੇ ਲੌਲੀਪੌਪ ਦੇ ਕੇ ਧੋਖਾ ਕੀਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਰੈਲੀ ਸਥਾਨ ‘ਤੇ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤੀ। ਹਰਪਾਲ ਜਨੇਜਾ ਨੇ ਕਿਹਾ ਕਿ ਯੂਥ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਅਤੇ ਆਗੂਆਂ ਤੇ ਵਰਕਰਾਂ ‘ਚ ਰੈਲੀ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ।

ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਅਜਿਹੇ ਵਾਅਦੇ ਕੀਤੇ, ਪਰ ਅੱਜ ਸਮੁੱਚਾ ਪੰਜਾਬ ਸੜਕਾਂ ਦੇ ਉਤਰ ਕੇ ਇਹ ਮਿਸਾਲ ਦੇ ਰਿਹਾ ਕਿ ਕੈਪਟਨ ਸਰਕਾਰ ਤੋਂ ਸੂਬੇ ਦਾ ਕੋਈ ਵੀ ਵਰਗ ਖੁਸ਼ ਨਹੀਂ ਹੈ। ਜੁਨੇਜਾ ਦਾ ਕਹਿਣਾ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਹੈ, ਜਦਕਿ ਬਾਦਲ ਸਰਕਾਰ ਨੇ 10 ਸਾਲਾਂ ‘ਚ ਖਜ਼ਾਨਾ ਕਦੇ ਖਾਲੀ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੀ ਨੀਤ ਤੇ ਨੀਤੀ ਠੀਕ ਹੁੰਦੀ ਤਾਂ ਕਿਸਾਨ, ਮੁਲਾਜ਼ਮ ਵਪਾਰੀ ਤੇ ਲੋਕ ਅੱਜ ਸਰਕਾਰ ਨੂੰ ਲਾਹਨਤਾਂ ਨਾ ਪਾ ਰਹੇ ਹੁੰਦੇ।
ਇਸ ਮੌਕੇ ਮਾਲਵਾ ਜ਼ੋਨ-2 ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ‘ਤੇ ਯੂਥ ਵਿੰਗ ਵੱਲੋ ਸੂਬੇ ਭਰ ‘ਚ ਕੈਪਟਨ ਸਰਕਾਰ ਦੀ ਵਾਅਦਾਖਿਲਾਫ਼ੀ ਦੇ ਵਿਰੋਧ ‘ਚ ਵਿਸ਼ਵਾਸ਼ ਰੈਲੀ ਕੀਤੀਆਂ ਜਾ ਰਹੀਆਂ ਤੇ ਹੁਣ ਤੱਕ ਦੀਆਂ ਰੈਲੀ ‘ਚ ਹੋਏ ਵੱਡੇ ਇਕੱਠ ਨੇ ਕੈਪਟਨ ਸਰਕਾਰ ਨੂੰ ਬੁਖਲਾਹਟ ‘ਚ ਪਾ ਕੇ ਰੱਖ ਦਿੱਤਾ। ਸ. ਖੱਟੜਾ ਨੇ ਕਿਹਾ ਕੈਪਟਨ ਸਰਕਾਰ ਦਾ ਇਕੋ ਇਕ ਏਜੰਡਾ ਅਕਾਲੀ ਦਲ ਨੂੰ ਕਮਜ਼ੋਰ ਕਰਨਾ, ਪਰ ਆਗੂਆਂ ਤੇ ਵਰਕਰਾਂ ‘ਚ ਹੌਂਸਲਾ ਪੂਰੇ ਕਾਇਮ ਤੇ ਸਰਕਾਰ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਅੱਗੇ ਅਕਾਲੀ ਦਲ ਝੁਕਣ ਵਾਲਾ ਨਹੀਂ ਹੈ।
ਇਸ ਦੌਰਾਨ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ ਨੇ ਪਟਿਆਲਾ ਦੇ ਯੂਥ ਬ੍ਰਿਗੇਡ ਨੂੰ ਸੱਦਾ ਦਿੱਤਾ ਕਿਹਾ 10 ਮਾਰਚ ਦੀ ਰੈਲੀ ਵਿਚ ਯੂਥ ਵਰਕਰ ਆਪਣੇ ਹਰਮਨ ਪਿਆਰੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਿਚਾਰਾਂ ਨਾਲ ਸਾਂਝ ਪਾਉਣ ਤੇ ਕੈਪਟਨ ਸਰਕਾਰ ਨੂੰ ਯੂਥ ਤਾਕਤ ਵਿਖਾਉਣ ਲਈ ਵੱਡੀ ਗਿਣਤੀ ‘ਚ ਹਿੱਸਾ ਲੈਣਾ ਚਾਹੀਦਾ ਹੈ। ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ ਯੂਥ ਬ੍ਰਿਗੇਡ ਪੂਰੀ ਤਰ੍ਹਾਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ‘ਤੇ ਜਨ ਸੈਲਾਬ ਲਿਆ ਕੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਯੂਥ ਨੂੰ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਹੋਵੇਗਾ।

Leave a Reply

Your email address will not be published. Required fields are marked *