ਪੰਜਾਬ

ਕਰਤਾਰਪੁਰ ਲਾਂਘੇ ‘ਤੇ ਪਾਕਿਸਤਾਨ ਦਾ ਏਜੰਡਾ ‘ਬਦਨੀਤੀ’

ਲੋਕਪਾਲ ਨੂੰ ਲੈ ਕੇ ਖਰੜਾ ਤਿਆਰ
ਬਰਗਾੜੀ ਜਾਂਚ ਰਿਪੋਰਟ ਜਲਦ ਮੁਕੰਮਲ ਹੋਵੇਗੀ
ਸਰਕਾਰ ਦੇ ਦੋ ਸਾਲ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਐ…

ਕੈਪਟਨ ਅਮਰਿੰਦਰ ਨੇ ਅਕਾਲੀਆਂ ਨੂੰ ਆੜੇ ਹੱਥੀਂ ਲਿਆ ਆਖਿਆ ਬਾਦਲ ਸਰਕਾਰ ‘ਚ ਕਿਸਾਨਾਂ ਦੇ ਪੱਲੇ ਨਿਰਾਸ਼ਾ ਪਈ ਸੀ, ਜਦਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਐ…ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਰਤਾਰਪੁਰ ਲਾਂਘੇ ਖੋਲ੍ਹ ਜਾਣ ਨੂੰ ਲੈ ਕੇ ਪਾਕਿਸਤਾਨ ਦਾ ਏਜੰਡਾ ਸਿਆਸੀ ਅਤੇ ਬਦਨੀਤੀ ਵਾਲਾ ਐ…ਮੁੱਖ ਮੰਤਰੀ ਨੇ ਆਖਿਆ ਲੋਕਪਾਲ ਬਣਾਏ ਜਾਣ ਲਈ ਖਰੜਾ ਤਿਆਰ ਕਰ ਲਿਆ ਗਿਐ…ਕੈਪਟਨ ਨੇ ਬਰਗਾੜੀ ਮਾਮਲੇ ਦੀ ਜਾਂਚ ਜਲਦ ਮੁਕੰਮਲ ਹੋਣ ਦਾਅਵਾ ਕਰਦਿਆਂ ਕਿਹਾ ਐਸਆਈਟੀ ਜਲਦ ਜਾਂਚ ਦੀ ਰਿਪੋਰਟ ਅਦਾਲਤ ‘ਚ ਪੇਸ਼ ਕਰੇਗੀ…..

Leave a Reply

Your email address will not be published. Required fields are marked *