ਕਾਂਗਰਸ ਨੇ ਲੋਕਾਂ ਨੂੰ ਜਾਤ-ਪਾਤ ਵਿਚ ਉਲਝਾਇਆ ਅਤੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਈ : ਚਰਨਜੀਤ ਰੱਖੜਾ
ਹਰਵਿੰਦਰ ਬੱਬੂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕੀਤਾ ਰੱਖੜਾ/ਖੱਟੜਾ ਦਾ ਸਨਮਾਨ
ਪਟਿਆਲਾ, 19 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਸੀਨੀਅਰ ਆਗੂ ਚਰਨਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਲੋਕ ਸਭਾ ਚੋਣਾਂ 2019 ਵਿਚ ਪਟਿਆਲਾ ਤੋਂ ਅਕਾਲੀ-ਭਾਜਪਾ ਗਠਜੋੜ ਤੋਂ ਖੜ੍ਹੇ ਹੋਏ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵੱਡੀ ਜਿੱਤ ਪ੍ਰਾਪਤ ਕਰਨਗੇ।
ਸ. ਚਰਨਜੀਤ ਸਿੰਘ ਰੱਖੜਾ ਅੱਜ ਇਥੇ ਬੀ. ਸੀ. ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਬੱਬੂ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ ਵੀ ਹਾਜ਼ਰ ਸਨ।
ਚਰਨਜੀਤ ਰੱਖੜਾ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਜਾਤ-ਪਾਤ, ਭੇਦ-ਭਾਵ, ਊਚੀ-ਨੀਚ, ਫੁੱਟ ਪਾਓ ਰਾਜ ਕਰੋ’ ਆਦਿ ਪ੍ਰਾਪੇਗੰਢਿਆਂ ਵਿਚ ਹੀ ਉਲਝਾ ਕੇ ਰੱਖਿਆ ਹੋਇਆ ਹੈ ਤੇ ਅਜਿਹਾ ਕਰਕੇ ਹੀ ਉਸਨੇ ਆਪਣੀ ਸਰਕਾਰ ਪੰਜਾਬ ਵਿਚ ਬਣਾਈ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਦਿੱਲੀ ਤੋਂ ਆਏ ਹਾਕਮਾਂ ਨੇ ਪੰਜਾਬ ਵਿਚ ਸਰਕਾਰ ਬਣਾਉਣ ਲਈ ਝੂਠ ਦਾ ਪੁਲੰਦਾ ਬੰਨ੍ਹੇ ਕੇ ਦਿੱਤਾ ।
ਚਰਨਜੀਤ ਰੱਖੜਾ ਨੇ ਕਿਹਾ ਕਿ ਕਾਂਗਰਸ ਸਿਰਫ ਡੰਗ ਟਪਾਊ ਨੀਤੀ ‘ਤੇ ਕੰਮ ਕਰ ਰਹੀ ਹੈ ਤੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਪੂਰਾ ਕਰਨ ਨੂੰ ਤਰਜੀਹ ਦੇ ਰਹੀ ਹੈ, ਜਿਸ ਨਾਲ ਨੁਕਸਾਨ ਸਿਰਫ਼ ਪੰਜਾਬ, ਪੰਜਾਬੀਆਂ ਤੇ ਕਾਂਗਰਸੀਆਂ ਦਾ ਹੀ ਨਹੀਂ ਹੋ ਰਿਹਾ ਬਲਕਿ ਇਸ ਨਾਲ ਕਾਂਗਰਸ ਪੂਰੇ ਦੇਸ਼ ਵਿਚੋਂ ਹੀ ਇਕ ਨਾ ਇਕ ਦਿਨ ਖਤਮ ਹੋ ਜਾਵੇਗੀ। ਇਸ ਮੌਕੇ ਭਾਜਪਾ ਪ੍ਰਧਾਨ ਹਰਿੰਦਰ ਕੋਹਲੀ, ਸ਼ੰਟੀ ਦਸ਼ਮੇਸ਼ ਨਗਰ, ਪਿੰ੍ਰਸ, ਰੁਪਿੰਦਰ ਸਿੰਘ, ਬਲਜਿੰਦਰ ਸਿੰਘ, ਰਮਨਦੀਪ ਸਿੰਘ, ਅੰਗ੍ਰੇਜ਼ ਸਿੰਘ, ਅਮਰਜੀਤ ਸਿੰਘ ਸਾਹਨੀ, ਸ੍ਰੀ ਲੱਕੀ, ਸਾਬਕਾ ਚੇਅਰਮੈਨ ਸੌਦਾਗਰ ਸਿੰਘ ਮੂੰਡਖੇੜਾ ਅਤੇ ਹੋਰ ਨੇਤਾ ਵੀ ਹਾਜ਼ਰ ਸਨ।

