ਪੰਜਾਬਪਟਿਆਲਾ

‘ਲੀਅਮ’ ਵੱਲੋਂ ਪਟਿਆਲਾ ‘ਚ ‘ਡਿਪਲੋਮਾ ਲੇਜਰ ਟੈਕਨੀਸ਼ੀਅਨ ਕੋਰਸ’ ਦੀ ਸ਼ੁਰੂਆਤ

‘ਲੀਅਮ’ ਇੰਸਟੀਚਿਊਟ ਨੇ ‘ਲੇਜ਼ਰ ਕੋਰਸ’ ਕਰਵਾਉਣ ਦਾ ਚੁੱਕਿਆ ਬੀੜਾ
ਡਾਕਟਰਾਂ ਅਤੇ ਨਰਸਾਂ ਲਈ ‘ਲੀਅਮ’ ਲੈ ਕੇ ਆਇਆ ਨੌਕਰੀ ਦੇ ਸੁਨਹਿਰੀ ਮੌਕੇ
ਪਟਿਆਲਾ 23 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਮੈਡੀਕਲ ਖੇਤਰ ‘ਚ ਇਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ। ਪੰਜਾਬ ਦੇ ਸ਼ਹਿਰ ਪਟਿਆਲਾ ‘ਚ ‘ਡਿਪਲੋਮਾ ਲੇਜਰ ਟੈਕਨੀਸ਼ੀਅਨ ਕੋਰਸ’ ਦੀ ਸ਼ੁਰੂਆਤ ਕੀਤੀ ਗਈ। ਇਸ ਡਿਪਲੋਮਾ ਕੋਰਸ ਦੀ ਸ਼ੁਰੂਆਤ ‘ਲੀਅਮ’ ਇੰਸਟੀਚਿਊਟ ਵੱਲੋਂ ਕੀਤੀ ਗਈ ਹੈ।

ਪਟਿਆਲਾ ਦੇ ਮਸ਼ਹੂਰ ‘ਗੁਰਸ਼ਰਨ ਹਸਪਤਾਲ’ ਵੱਲੋਂ ‘ਲੀਅਮ’ ਇੰਸਟੀਚਿਊਟ ਖੋਲ੍ਹਿਆ ਗਿਆ, ਜਿਥੇ ਨਰਸਾਂ ਅਤੇ ਡਾਕਟਰਾਂ ਲਈ ਅਜਿਹੇ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਨੌਕਰੀ ਪ੍ਰਾਪਤ ਕਰਨ ਦੇ ਸੁਨਹਿਰੀ ਮੌਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ‘ਲੀਅਮ’ ਵੱਲੋਂ ‘ਭਾਰਤੀ ਪ੍ਰਯੋਗਿਕੀ ਸਿਖਲਾਈ ਸੰਸਥਾ’ ਦੇ ਸਹਿਯੋਗ ਨਾਲ ‘ਲੇਜ਼ਰ’ ਕੋਰਸ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਤਾਂ ਜੋ ਅੱਜ ਦੀਆਂ ਨਵੀਆਂ ਤਕਨਾਲੌਜੀ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਨੀ ਆ ਸਕੇ।
‘ਡਿਪਲੋਮਾ ਲੇਂਜਰ ਟੈਕਨੀਸ਼ੀਅਨ ਕੋਰਸ’ ਦੀ ਸ਼ੁਰੂਆਤ ਮੌਕੇ ‘ਲੀਅਮ’ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਰਵ ਸ਼ਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਨੂੰ ਅਜਿਹੀ ‘ਲੇਜ਼ਰ’ ਤਕਨੀਕ ਦੇ ਕੋਰਸ ਕਰਵਾਉਣ ਦਾ ਬੀੜਾ ‘ਲੀਅਮ’ ਵੱਲੋਂ ਚੁੱਕਿਆ ਗਿਆ ਤਾਂ ਜੋ ਨੌਕਰੀ ਦੇ ਮੌਕੇ ਪ੍ਰਾਪਤ ਹੋ ਸਕਣ। ਡਾਕਟਰ ਰਵ ਸ਼ਰਨ ਸਿੰਘ ਨੇ ਦੱਸਿਆ ਕਿ ਇਸ ਕੋਰਸ ਨੂੰ ‘ਏਐਨਐਮ, ‘ਜੀਐਨਐਮ’, ਓਟੀ ਡਿਪਲੋਮਾ’ ਅਤੇ ਬੀ ਐਸ ਨਰਸਿੰਗ ਦੇ ਵਿਦਿਆਰਥੀ ਵੀ ਕਰ ਸਕਦੇ ਹਨ। ਇਹ ਕੋਰਸ ਛੇ ਮਹੀਨੇ ਲਈ ਕਰਵਾਇਆ ਜਾਂਦਾ ਹੈ।
ਡਾਕਟਰ ਰਵ ਸ਼ਰਨ ਸਿੰਘ ਨੇ ਦੱਸਿਆ ਕਿ ‘ਲੀਅਮ’ ਵੱਲੋਂ ਕਰਵਾਏ ਜਾਣ ਵਾਲੇ ਕੋਰਸ ‘ਕਾਸਮੈਟਿਕ ਇੰਸਟੀਚਿਊਟ ਆਫ ਆਸਟ੍ਰੇਲੀਆ’ ਅਤੇ ਭਾਰਤ ਸਰਕਾਰ ਦੀ ਮਨਿਸਟਰੀ ਆਫ ਰਿਸੌਰਸ ਡਿਵੈਲਪਮੈਂਟ ਤੋਂ ਵੀ ਮਾਨਤਾ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਅਜੌਕੇ ਸਮੇਂ ‘ਚ ਇਸ ਕਰਕੇ ਵੀ ਜ਼ਰੂਰੀ ਹਨ ਕਿ ‘ਕੋਰਸ’ ਵਿਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਦੇਸ਼ ਅਤੇ ਸੂਬੇ ਦੇ ਨਵੀਂ ਤਕਨਾਲੌਜੀ ਵਾਲੇ ਹਸਪਤਾਲਾਂ ਵਿਚ ਨੌਕਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰਸ ਦੀ ਮਦਦ ਨਾਲ ਇਕ ਚੰਗੇ ਭਵਿੱਖ ਦੀ ਵੀ ਖੋਜ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਲੀਅਮ’ ਵੱਲੋਂ ਕਰਵਾਏ ਜਾਣ ਵਾਲੇ ‘ਕੋਰਸਾਂ’ ਨਾਲ ਦੇਸ਼ ਅਤੇ ਵਿਦੇਸ਼ ‘ਚ ਕੰਮ ਕਰਨ ਦਾ ਬੇਹਤਰੀਨ ਮੌਕਾ ਵੀ ਮਿਲਦਾ ਹੈ ਅਤੇ ਆਪਣੇ ਭਵਿੱਖ ਦੀ ਨਵੀਂ ਸ਼ੁਰੂਆਤ ਵੀ ਕੀਤੀ ਜਾ ਸਕਦਾ ਹੈ।

Leave a Reply

Your email address will not be published. Required fields are marked *