ਪੰਜਾਬਪਟਿਆਲਾ

ਸੁਰਜੀਤ ਰੱਖੜਾ ਵਰਗਾ ਨੇਤਾ ਹੀ ਕਰ ਸਕਦੈ ਪੰਜਾਬ ਦਾ ਵਿਕਾਸ: ਅਮਰਿੰਦਰ ਬਜਾਜ

ਕਾਂਗਰਸ ਨੇ ਸਿਰਫ ਲੋਕਾਂ ਨੂੰ ਅਨਦੇਖਾ ਕਰ ਵਰਸਾਈਆਂ ਨੇ ਲਾਠੀਆਂ: ਵਿੱਕੀ ਰਵਾਜ਼
ਲੋਕਾਂ ਦੀ ਵੋਟ ਤੇ ਸਪੋਰਟ ਹੈ ਸੁਰਜੀਤ ਸਿੰਘ ਰੱਖੜਾ ਦੇ ਨਾਲ
ਪਟਿਆਲਾ, 5 ਅਪ੍ਰੈਲ (ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਦੇ ਸਾਬਕਾ ਮੇਅਰ ਨੇ ਅਮਰਿੰਦਰ ਸਿੰਘ ਬਜਾਜ ਨੇ ਆਖਿਆ ਹੈ ਸਾਬਕਾ ਮੰਤਰੀ ਅਤੇ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਅੱਜ ਹਰ ਪਾਸਿਓ ਲੋਕਾਂ ਦਾ ਭਰਵਾਂ ਸਹਿਯੋਗ ਤੇ ਪਿਆਰ ਮਿਲ ਰਿਹਾ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸੁਰਜੀਤ ਸਿੰਘ ਰੱਖੜਾ ਵਰਗਾ ਦਰਵੇਸ਼ ਤੇ ਇਮਾਨਦਾਰ ਨੇਤਾ ਹੀ ਸਿਰਫ ਪੰਜਾਬ ਦਾ ਵਿਕਾਸ ਕਰ ਸਕਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਅਤੇਅਕਾਲੀ ਨੇਤਾ ਵਿੱਕੀ ਰਿਵਾਜ਼ ਵੀ ਮੀਟਿੰਗ ਵਿੱਚ ਹਾਜ਼ਰ ਸਨ।

ਸਾਬਕਾ ਮੇਅਰ ਬਜਾਜ ਨੇਆਖਿਆ ਕਿ ਸ. ਸੁਰਜੀਤ ਸਿੰਘ ਰੱਖੜਾ ਦੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਨੂੰ ਦੇਖ ਕੇ ਅੱਜ ਪਟਿਆਲਵੀ ਬਹੁਤ ਉਤਸ਼ਾਹਿਤ ਹਨ ਤੇ ਸਿਰਫ ਸੁਰਜੀਤ ਸਿੰਘ ਰੱਖੜਾ ਨੂੰ ਹੀ ਜਿਤਾਉਣ ਲਈ ਪੂਰੀ ਸਪੋਰਟ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਸਭ ਨੂੰ ਪਤਾ ਹੈ ਕਿ ਕਾਂਗਰਸ ਨੇ ਆਪਣੇ ਕਿੰਨੇ ਵਾਅਦੇ ਪੂਰੇ ਕੀਤੇ ਹਨ ਤੇ ਕਿੰਨੇ ਲੋਕਾਂ ‘ਤੇ ਜ਼ੁਲਮ ਢਾਏ ਹਨ। ਇਸ ਲਈ ਕਾਂਗਰਸ ਦਾ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਜਿੱਤਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਿੱਕੀ ਰਵਾਜ਼ ਨੇ ਆਖਿਆ ਕਿ ਲੋਕ ਵੀ ਵੋਟ ਸਿਰਫ ਉਸਨੂੰ ਦਿੰਦੇ ਹਨ, ਜੋ ਉਨ੍ਹਾਂ ਦੀ ਕੇਅਰ ਕਰੇ। ਕਾਂਗਰਸ ਸਰਕਾਰ ਨੇ ਸਿਰਫ ਲੋਕਾਂ ਨੂੰ ਅਨਦੇਖਾ ਕੀਤਾ ਹੈ, ਉਨ੍ਹਾਂ ‘ਤੇ ਲਾਠੀਆਂ ਵਰਸਾਈਆਂ ਹਨ ਤੇ ਹੁਣ ਕਿਸ ਮੂੰਹ ਨਾਲ ਉਹ ਲੋਕਾਂ ਕੋਲ ਜਾ ਕੇ ਵੋਟਾਂ ਮੰਗ ਰਹੀ ਹੈ। ਉਨ੍ਹਾਂ ਆਖਿਆ ਕਿ ਲੋਕ ਆਪਣੀ ਵੋਟ ਤੇ ਸਪੋਰਟ ਸਿਰਫ ਤੇ ਸਿਰਫ ਸ. ਸੁਰਜੀਤ ਸਿੰਘ ਰੱਖੜਾ ਨੂੰ ਹੀ ਦੇਣਗੇ, ਜੋਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਫ ਹੋ ਜਾਵੇਗਾ। ਕਾਂਗਰਸ ਦੀ ਅਤਿਆਚਾਰੀ ਸਰਕਾਰ ਨੂੰ ਜਦੋਂ ਘਰ ਨੂੰ ਚੱਲਦਾ ਕੀਤਾ ਜਾਵੇਗਾ ਤਾਂ ਉਸਦੀਆਂ ਅੱਖਾਂ ਵੀ ਆਪਣੇ ਆਪ ਖੁਲ੍ਹ ਜਾਣਗੀਆਂ। ਇਸ ਮੌਕੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।

Leave a Reply

Your email address will not be published. Required fields are marked *