ਨੌਜਵਾਨ ਲੜਕੀਆਂ ਨੂੰ ਵੋਟ ਦੇ ਹੱਕ ਪ੍ਰ਼ਤੀ ਜਾਗਰੂਕ ਕਰਨ ਲਈ ਅਥਲੈਟਿਕ ਮੀਟ
ਬੈਸਟ ਅਥਲੀਟ ਦਾ ਖਿਤਾਬ ਪ੍ਰਿਤਪਾਲ ਕੌਰ, ਆਈ.ਟੀ.ਵਿਭਾਗ ਨੇ ਜਿੱਤਿਆ
ਪਟਿਆਲਾ 5 ਅਪ੍ਰੈਲ (ਮਧੂਸਾਰ ਬਿਊਰੋ) ਸਥਾਨਕ ਸਰਕਾਰੀ ਪੌਲੀਟੈਨਿਕ ਕਾਲਜ ਲੜਕੀਆਂ ਪਟਿਆਲਾ ਵਿਖੇ ਨੌਜਵਾਨ ਲੜਕੀਆਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਲਈ ਅਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਜਿਲ੍ਹਾਂ ਪ੍ਰਸਾਸ਼ਨ ਵੱਲੋ ਸ਼੍ਰੀ ਪਰਮਜੀਤ ਸਿੰਘ ,ਪੀ.ਸੀ.ਐਸ., ਡਿਟੀ ਡਾਇਰੈਕਟਰ ਲੋਕਲ ਗੋਰਮਿੰਟ, ਮੈਡਮ ਹਰਕੀਰਤ ਕੌਰ, ਪੀ.ਸੀ.ਐਸ. ਜੁਆਇੰਟ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵੱਜੋ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ: ਸਰਬਮੋਹਨ ਸਿੰਘ ਆਏ ਹੋਰ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਹਿ ਕੇ ਅਥੈਟਿਕ ਮੀਟ ਦਾ ਅਗਾਜ ਕੀਤਾ।
ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸ਼ੀਸ਼ ਸਿਘ ਅਨਟਾਲ ਨੇ ਦੱਸਿਆ ਕਿ ਅੱਜ ਦੀਆਂ ਖੇਡਾਂ ਦੌਰਾਨ 500 ਤੋ ਵੱਧ ਲੜਕੀਆਂ ਨੇ ਵੱਖ-2 ਦੌੜਾਂ, ਥ੍ਰੋ ਅਤੇ ਜੰਪ ਦੇ ਈਵੰਟਸ ਵਿੱਚ ਹਿੱਸਾ ਲਿਆ। 400 ਮੀਟਰ ਦੀ ਦੋੜ ਵਿੱਚ ਇਲੈਕਟ੍ਰੋਨਿਕਲ ਵਿਭਾਗ ਦੀ ਸੋਨੀ ਨੇ ਪਹਿਲਾਂ ਸਥਾਨ, ਆਰਕੀਟੈਕਚਰ ਵਿਚਾਰ ਦੀ ਹੋਲਕਾਂ ਨੇ ਦੂਸਰਾ ਅਤੇ ਕੰਪਿਊਟਰ ਵਿਭਾਗ ਦੀ ਕੁਲਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਦੀ ਦੌੜ ਵਿੱਚ ਬੇਬੀ ਕੌਰ, ਕੰਪਿਊਟਰ ਵਿਭਾਗ ਨੇ ਪਹਿਲਾਂ, ਸਵਿਤਾ ਰਾਣੀ ਨੇ ਦੂਸਰਾ ਅਤੇ ਸੋਨੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਨੇ ਪਹਿਲਾਂ, ਪ੍ਰੀਤਪਾਲ ਕੌਰ ਨੇ ਦੂਜਾ ਅਤੇ ਹਰਵਿੰਦਰ ਕੌਰ ਮੈਡੀਕਲ ਲੈਬ ਟੈਕਨਾਲੋਜੀ ਨੇ ਤੀਜਾ ਸਥਾਨ ਹਾਸਿਲ ਕੀਤਾ। ਹਾਈ ਜੰਪ ਮੁਕਾਬਲੇ ਵਿੱਚ ਹਰਸ਼ਦੀਪ ਕੌਰ ਨੇ ਪਹਿਲਾ ਸਥਾਨ, ਗਗਨਦੀਪ ਕੌਰ ਨੇ ਦੂਸਰਾ ਅਤੇ ਪ੍ਰੀਤਪਾਲ ਕੌਰ, ਹੋਲੀਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਡਿਸਕਸ ਥ੍ਰੋ ਮੁਕਾਬਲੇ ਵਿੱਚ ਪ੍ਰੀਤਪਾਲ ਕੌਰ, ਆਈ.ਟੀ. ਵਿਭਾਗ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ ਦੂਜਾ ਅਤੇ ਪ੍ਰਿਤਪਾਲ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੀ ਰੇਸ ਬੇਬੀ ਕੌਰ, ਕੰਪਿਊਟਰ ਵਿਭਾਗ ਨੇ ਜਿੱਤ ਕੇ ਸੱਭ ਤੋਂ ਤੇਜ਼ ਦੌੜਾਕਾ ਹੋਣ ਦਾ ਖਿਤਾਬ ਹਾਸਿਲ ਕੀਤਾ।ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਸੋਨੀ ਅਤੇ ਸੁਨੀਤਾ ਨੇ ਪ੍ਰਾਪਤ ਕੀਤਾ।ਲੋਂਗ ਜੰਪ ਦੇ ਮੁਕਾਬਲੇ ਵਿੱਚ ਪ੍ਰਿਤਪਾਲ ਕੌਰ ਜੇਤੂ ਰਹੀ। ਅਥਲੈਟਿਕ ਮੀਟ ਦੀ ਬੈਸਟ ਐਥਲੀਟ ਦਾ ਖਿਤਾਬ ਪ੍ਰਿਤਪਾਲ ਕੌਰ, ਆਈ.ਟੀ. ਵਿਭਾਗ ਨੇ ਹਾਸਿਲ ਕੀਤਾ।ਸੁਨੀਤਾ ਰਾਣੀ ਨੂੰ ਸਾਲ ਦੀ ਬੇਹਤਰੀਨ ਖਿਡਾਰਣ ਦਾ ਖਿਤਾਬ ਨਾਲ ਸੰਨਮਾਨਿਤ ਕੀਤਾ। ਖੇਡ ਮੁਕਾਬਲੇ ਲਈ ਓਵਰਆਲ ਟ੍ਰਾਫੀ ਆਈ.ਟੀ. ਵਿਭਾਗ ਅਤੇ ਰਨਰ-ਅਪ ਕੰਪਿਊਟਰ ਵਿੱਭਾਗ ਨੇ ਜਿੱਤੀ।ਇਸ ਮੌਕੇ ਬੋਲਦਿਆਂ ਹਰਕੀਰਤ ਕੌਰ, ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਇਹ ਖੇਡ ਵਿਦਿਆਰਥਣਾਂ ਦੀ ਤੰਦਰੂਸਤੀ ਦੇ ਨਾਲ-ਨਾਲ 19 ਮਈ ਦੀ ਮਹਾ ਦੌੜ ਲਈ (ਵੋਟਾਂ ਦਾ ਤਿਊਹਾਰ) ਨਸ਼ਾ ਰਹਿਤ ਅਤੇ ਖੇਡ ਭਾਵਨਾ ਨਾਲ ਨਾਲ ਵੋਟ ਪਾਉਣ ਦਾ ਹੋਕਾ ਦੇ ਰਹੇ ਹਨ। ਸ੍ਰ: ਪਰਮਜੀਤ ਸਿੰਘ, ਡੀ.ਡੀ.ਐਲ.ਜੇ. ਜੀ ਨੇ ਵੀ ਨੌਜ਼਼ਵਾਨ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ । ਇਸ ਖੇਡ ਮੁਕਾਬਲੇ ਨੂੰ ਸਫਲ ਬਨਾਉਣ ਵਿੱਚ ਸ਼੍ਰ: ਜਗਦੇਵ ਸਿੰਘ ਕਾਲੇਕਾ, ਪ੍ਰਧਾਨ ਐਸ.ਆਰ.ਸੀ. , ਸਕੱਤਰ ਸ਼੍ਰੀ ਹਰਮੇਲ ਸਿੰਘ ਚਾਹਲ ਅਤੇ ਕਾਲਜ ਦੇ ਖੇਡ ਅਫਸਰ ਸ਼੍ਰੀਮਤੀ ਸਾਇਰਾ ਮਹਿਤਾ ਅਤੇ ਸਮੁਹ ਸਟਾਫ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਪ੍ਰਿੰਸੀਪਲ ਅਤੇ ਸਮੁੱਹ ਮੁਖੀ ਵਿਭਾਗਾਂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਸਟੇਜ਼ ਸੰਚਾਲਨ ਦੀ ਭੂਮਿਕਾ ਵਿੱਚ ਪ੍ਰੋ: ਰਸ਼ਮੀ ਸ਼ਰਮਾ ਅਤੇ ਸ਼੍ਰੀਮਤੀ ਚੇਤਨਾ ਅਰੋੜਾ ਨੇ ਆਪਣੀ ਲੱਛੇਦਾਰ ਕਮੈਂਟਰੀ ਨਾਲ ਖਿਡਾਰੀਆਂ ਦਾ ਮਨ ਮੋਹ ਲਿਆ।

