ਟਾਟਾ ਕੰਪਨੀ ਸਟ੍ਰਾਈਵ ਵੱਲੋਂ ਰੋਜ਼ਗਾਰ ਕੈਂਪ 5 ਅਗਸਤ ਨੂੰ ਲੱਗੇਗਾ
ਪਟਿਆਲਾ 1 ਅਗਸਤ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵੱਲੋਂ 5 ਅਗਸਤ-2019 ਨੂੰ ਟਾਟਾ ਗਰੁੱਪ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ ਡੀ ਵਿਖੇ ਸਥਿਤ ਬਿਊਰੋ ਵਿਖੇ ਸੀ.ਐਸ.ਆਰ ਤਹਿਤ ਟਾਟਾ ਸਟ੍ਰਾਈਵ ਦਾ ਇੱਕ ਕੈਂਪ ਲਗਵਾਇਆ ਜਾ ਰਿਹਾ ਹੈ। ਕੈਂਪ ਦੌਰਾਨ ਟਾਟਾ ਸਟ੍ਰਾਈਵ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਲਈ ਸਬੰਧਤ ਲੋੜੀਂਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਨੌਕਰੀ ਲਈ ਤਿਆਰ ਕਰੇਗਾ ਅਤੇ ਢੁੱਕਵੀਂ ਪਲੇਸਮੈਂਟ ਕਰੇਗਾ।
ਇਸ ਕੈਂਪ ਵਿੱਚ 200 ਦੇ ਕਰੀਬ ਵੱਖ-ਵੱਖ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਬੀ.ਪੀ.ਓ. ਕਸਟਮਰ ਕੇਅਰ ਐਗਜ਼ਿਕਿਉਟਿਵ ਲਈ 40 ਅਸਾਮੀਆਂ, ਯੋਗਤਾ 12ਵੀਂ ਜਮਾਤ ਤੇ 8000 ਤੋਂ 15000 ਪ੍ਰਤੀ ਮਹੀਨਾ ਤਨਖਾਹ, ਰੀਟੇਲ ਸੇਲਜ ਐਸੋਸੀਏਟ ਲਈ 30 ਅਸਾਮੀਆਂ, ਯੋਗਤਾ 12ਵੀਂ ਤਨਖਾਹ 8 ਤੋਂ 12 ਹਜ਼ਾਰ ਰੁਪਏ। ਬੈਂਕਿੰਗ ਅਤੇ ਫਾਇਨਾਂਸ਼ੀਅਲ ਸਰਵਿਸਿਜ-ਬਿਜਨੈਸ ਡਿਵੈਲਪਮੈਂਟ ਐਗਜ਼ਿਕਿਉਟਿਵ ਦੀਆਂ 30 ਅਸਾਮੀਆਂ, ਯੋਗਤਾ ਗ੍ਰੈਜੂਏਟ ਤਨਖਾਹ 10000 ਤੋਂ 15000 ਰੁਪਏ। ਲੋਅਰਲ ਬੀਊਟੀ ਐਡਵਾਇਜ਼ਰ 40 ਅਸਾਮੀਆਂ, ਯੋਗਤਾ 12ਵੀਂ ਤੇ ਗ੍ਰੈਜੂਏਟ, ਤਨਖਾਹ 9 ਤੋਂ 15 ਹਜ਼ਾਰ। ਰੈਫ਼ਰੀਜ੍ਰੇਟਰ ਐਂਡ ਏ.ਸੀ. ਤਕਨੀਸ਼ਨ ਅਸਾਮੀਆਂ 30, ਯੋਗਤਾ 10ਵੀਂ, ਆਈ.ਟੀ.ਆਈ. ਡਿਪਲੋਮਾ ਤੇ ਤਨਖਾਹ 6 ਤੋਂ 10 ਹਜ਼ਾਰ ਅਤੇ ਸਹਾਇਕ ਇਲੈਕਟ੍ਰੀਸ਼ਨ ਅਸਾਮੀਆਂ 30, 0, ਯੋਗਤਾ 10ਵੀਂ, ਆਈ.ਟੀ.ਆਈ. ਡਿਪਲੋਮਾ ਤੇ ਤਨਖਾਹ 6 ਤੋਂ 12 ਹਜ਼ਾਰ ਪ੍ਰਤੀ ਮਹੀਨਾ, ਸ਼ਾਮਲ ਹਨ।
ਜਿਲ੍ਹਾ ਰੋਜਗਾਰ ਬਿਊਰੋ ਪਟਿਆਲਾ ਦੇ ਪਲੇਸਮੈਂਟ ਅਫ਼ਸਰ ਸ੍ਰੀਮਤੀ ਗੁਰਸ਼ਰਨਪ੍ਰੀਤ ਕੌਰ ਨੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਉਮੀਦਵਾਰ ਆਪਣੀ ਪੜ੍ਹਾਈ ਦੇ ਸਾਰੇ ਦਸਤਾਵੇਜ਼, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਆਧਾਰ ਕਾਰਡ ਲੈਕੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਬਲਾਕ-ਡੀ ਵਿਖੇ ਸਵੇਰੇ 10 ਵਜੇ ਪਹੁੰਚਣ। ਇਸ ਦੌਰਾਨ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਹੋਵੇਗਾ। ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫਸਰ, ਪਟਿਆਲਾ ਸ੍ਰੀਮਤੀ ਸ਼ਿੰਪੀ ਸਿੰਗਲਾ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਨਾਮੀ ਕੰਪਨੀਆਂ ਵਿੱਚ ਰੋਜਗਾਰ ਹਾਸਲ ਕਰਨ ਲਈ ਉਮੀਦਵਾਰਾਂ ਨੂੰ ਅਜਿਹੇ ਪ੍ਰੋਗਰਾਮਾਂ ‘ਚ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।

