ਦੇਸ਼-ਵਿਦੇਸ਼ਪੰਜਾਬਪਟਿਆਲਾ

ਫੀਨੋ ਬੈਂਕ ‘ਚ ਫਰਜ਼ੀ ਖਾਤਿਆਂ ਰਾਹੀਂ ਲੋਕਾਂ ਦੀ ਹੁੰਦੀ ਲੁੱਟ ਦਾ ਪਰਦਾਫਾਸ਼

ਫੀਨੋ ਬੈਂਕ ਦਾ ਮੇਨੈਜਰ ਗ੍ਰਿਫ਼ਤਾਰ
ਪਟਿਆਲਾ, 19 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਸਾਈਬਰ ਡਕੈਤੀ ਰਾਹੀਂ ਹੁੰਦੀ ਆਮ ਲੋਕਾਂ ਦੀ ਵੱਡੀ ਲੁੱਟ ਦਾ ਪਰਦਾਵਾਸ਼ ਕਰਦਿਆ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੀ ਮੰਡੀ ਗੋਬਿੰਦਗੜ੍ਹ ਬਰਾਂਚ ਦੇ ਮੈਨੇਜਰ ਅਸੀਸ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਕਰੀਬ 215 ਬੈਕ ਖਾਤੇ ਫਰੀਜ ਕੀਤੇ ਗਏ ਹਨ।

ਪ੍ਰੈਸ ਕਾਨਫਰੰਸ ‘ਚ ਖੁਲਾਸਾ ਹੋਇਆ ਹੈ ਕਿ ਪਿਛਲੇ ਇਕ ਮਹੀਨੇ ‘ਚ ਕਰੀਬ 200 ਤੋਂ ਵੱਧ ਜਾਅਲੀ ਬੈਕ ਖਾਤਿਆਂ ‘ਚ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮਾਂ ਕਰਵਾਏ ਗਏ ਹਨ ਅਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ ਅਤੇ ਇਨ੍ਹਾਂ ਬੈਕ ਖਾਤਿਆ ਵਿਚ ਜਮ੍ਹਾਂ ਪਈ ਰਕਮ 7 ਲੱਖ 73 ਹਜ਼ਾਰ 896 ਰੁਪਏ ਨੂੰ ਵੀ ਫਰੀਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਇਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਪਿਛਲੇ ਦਿਨੀ ਬੈਕ ਖਾਤਿਆਂ ਵਿੱਚੋਂ ਆਨ-ਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 188 ਮਿਤੀ 29/07/19 ਅ/ਧ 420 ਆਈ.ਪੀ.ਸੀ. 66,66-ਡੀ,ਆਈ.ਟੀ. ਐਕਟ ਥਾਣਾ ਸਿਵਲ ਲਾਇਨ ਦਰਜ ਕਰਕੇ ਇਕ ਅੰਤਰਰਾਜੀ ਗਿਰੋਹ ਨਾਲ ਸਬੰਧਤ ਝਾਰਖੰਡ ਤੇ ਪੰਜਾਬ ਦੇ ਰਹਿਣ ਵਾਲੇ ਅਫਸਰ ਅਲੀ ਤੇ ਨੂਰ ਅਲੀ ਪੁੱਤਰ ਸਮਸੇਰ ਅਲੀ ਵਾਸੀ ਨਿਉ ਸਾਂਤੀ ਨਗਰ, ਡਿਸਪੋਜਲ ਰੋਡ, ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਅਤਾਉਲ ਅੰਸਾਰੀ ਪੁੱਤਰ ਸਿਰਾਜੁਦੀਨ ਮਿਰਜਾ ਵਾਸੀ ਪਿੰਡ ਫੋਫਨਾਦ ਥਾਣਾ ਕਰਮਾਟੋਡਾ ਜ਼ਿਲ੍ਹਾ ਜਾਮਤਾਰਾ (ਝਾਰਖੰਡ) ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਫਤੀਸ਼ ਦੌਰਾਨ ਪਟਿਆਲਾ ਪੁਲਿਸ ਵੱਲੋਂ ਜਾਅਲੀ ਬੈਂਕ ਖਾਤਿਆਂ ਰਾਹੀਂ ਹੁੰਦੀ ਠੱਗੀ ਦਾ ਪਰਦਾਫਸ਼ ਕੀਤਾ ਗਿਆ ਹੈ।
ਐਸ.ਐਸ.ਪੀ.ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਭਾਰੀ ਮਾਤਰਾ ‘ਚ ਜਾਅਲੀ ਬੈਂਕ ਖਾਤੇ ਗੋਬਿੰਦਗੜ੍ਹ ਬਰਾਂਚ ਵਿਚ ਹੀ ਖੋਲ੍ਹੇ ਗਏ ਹਨ, ਜਿਸ ਸਬੰਧੀ ਇਸ ਗਿਰੋਹ ਦੇ ਦੋਸ਼ੀ ਅਫਸਰ ਅਲੀ, ਅਤਾਉਲ ਅੰਸਾਰੀ, ਫੀਨੋ ਬੈਕ ਦੇ ਸਟਾਫ ਅਤੇ ਇਸ ਗਿਰੋਹ ਦੇ ਹੋਰ ਸਾਥੀਆ ਖਿਲਾਫ ਮੁਕੱਦਮਾ ਨੰਬਰ 208 ਮਿਤੀ 17/08/2019 ਅ/ਧ 419,420,468,471,120-ਬੀ, ਹਿੰ:ਦੰ: 65,66,੬੬-ਸੀ, ੬੬-ਡੀ, ੬੬-ਈ, ਆਈ.ਟੀ. ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਤਫਤੀਸ ਅਰੰਭ ਕੀਤੀ ਗਈ ਹੈ। ਜਿਸ ਤੇ ਇਸ ਕੇਸ ਵਿੱਚ ਫੀਨੋ ਪੇਮੈਂਟਸ ਬੈਂਕ ਲਿਮਟਿਡ ਦਾ ਮੈਨੇਜਰ ਅਸੀਸ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰਬਰ 176 ਗਲੀ ਨੰਬਰ 2 ਚਾਂਦ ਕਲੋਨੀ, ਨੇੜੇ ਡੇਅਰੀ ਕੰਪਲੈਕਸ ਹੈਬੋਵਾਲ ਥਾਣਾ ਪੀ.ਏ.ਯੂ ਜ਼ਿਲ੍ਹਾ ਲੁਧਿਆਣਾ ਨੂੰ ਮਿਤੀ 18/08/2019 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਬਤੌਰ ਮੇਨੈਜਰ ਨਵੰਬਰ 2018 ਵਿੱਚ ਮੰਡੀ ਗੋਬਿੰਦਗੜ੍ਹ ਵਿਚ ਜੁਆਇਨ ਕੀਤਾ ਸੀ, ਜਿਸ ਦੀ ਜਾਣ ਪਹਿਚਾਣ ਦੋਸ਼ੀ ਅਫਸਰ ਅਲੀ ਨਾਲ ਹੋਈ ਸੀ, ਜਿਸ ‘ਤੇ ਇਨ੍ਹਾਂ ਨੇ ਆਪਸ ਵਿਚ ਮਿਲਕੇ ਆਮ ਪਬਲਿਕ ਦੇ ਫਰਜ਼ੀ ਬੈਂਕ ਖਾਤੇ ਖੋਲਣੇ ਸ਼ੁਰੂ ਕਰ ਦਿੱਤੇ ਸਨ। ਇਸ ਕੇਸ ਵਿੱਚ ਦੋਸ਼ੀ ਅਤਾਉਲ ਅੰਸਾਰੀ ਉਕਤ ਨੂੰ ਵੀ ਪ੍ਰੋਡੈਕਸਨ ਵਾਰੰਟ ‘ਤੇ ਲਿਆਂਦਾ ਜਾ ਰਿਹਾ ਹੈ, ਜਿਸ ਪਾਸੋਂ ਇਹਨਾਂ ਬੈਕ ਖਾਤਿਆਂ ਵਿੱਚੋਂ ਵੱਡੇ ਪੱਧਰ ‘ਤੇ ਪੈਸਿਆਂ ਦੇ ਹੋਏ ਅਦਾਨ ਪ੍ਰਦਾਨ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਦੋਸ਼ੀ ਅਫਸਰ ਅਲੀ ਵਲੋਂ 200 ਤੋਂ ਵੱਧ ਖੋਲ੍ਹੇ ਗਏ ਫੀਨੋ ਪੇਮੈਂਟਸ ਬੈਂਕ ਲਿਮਟਿਡ ਖਾਤਿਆ ਦੇ ਐਡਰੇਸ ਜਿਨ੍ਹਾਂ ਵਿੱਚ ਯੂ.ਪੀ. ਦੇ 59, ਬਿਹਾਰ ਦੇ 55, ਪੰਜਾਬ ਦੇ 85, ਵੈਸਟ ਬੰਗਾਲ ਦੇ 2, ਹਰਿਆਣਾ ਤੇ ਐਮ.ਪੀ ਦੇ 1/1 ਐਡਰੇਸ ਮੋਜੂਦ ਹਨ। ਇਹ ਸਾਰੇ ਹੀ ਬੈਕ ਖਾਤੇ ਜੁਲਾਈ 2019 ਵਿੱਚ ਹੀ ਖੋਲੇ ਗਏ ਹਨ, ਜੋ ਇਨ੍ਹਾਂ ਬੈਕ ਖਾਤਿਆ ਵਿੱਚ ਵੀ ਮੁਕੱਦਮਾ ਨੰਬਰ 188/2019 ਥਾਣਾ ਸਿਵਲ ਲਾਇਨ ਪਟਿਆਲਾ ਵਾਲੀ ਰਕਮ ਵੀ ਟਰਾਸਫਰ ਹੋਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ ਦੌਰਾਨ ਹੁਣ ਤੱਕ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਕਰੀਬ 215 ਬੈਕ ਖਾਤੇ ਫਰੀਜ ਕੀਤੇ ਗਏ ਹਨ, ਜਿਸ ਵਿੱਚ ਕਰੀਬ 200 ਤੋਂ ਵੱਧ ਬੈਕ ਖਾਤਿਆਂ ਵਿੱਚ ਇਸ ਗਿਰੋਹ ਨੇ ਲੋਕਾਂ ਨਾਲ ਮਾਰੀਆ ਹੋਈਆ ਠੱਗੀ ਦੀ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮਾਂ ਕਰਵਾਏ ਹਨ ਅਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ ਅਤੇ ਇਨ੍ਹਾਂ ਬੈਕ ਖਾਤਿਆ ਵਿਚ ਜਮ੍ਹਾਂ ਪਈ ਰਕਮ 7 ਲੱਖ 73 ਹਜ਼ਾਰ 896 ਰੁਪਏ ਨੂੰ ਫਰੀਜ ਕੀਤਾ ਗਿਆ ਹੈ। ਇਨ੍ਹਾਂ ਬੈਕ ਖਾਤਿਆਂ ਵਿਚ ਨੈਟ ਬੈਕਿੰਗ ਰਾਹੀ ਰਕਮ ਦਾ ਅਦਾਨ ਪ੍ਰਦਾਨ ਜਿਆਦਾਤਰ ਜਾਮਤਾਰਾ (ਝਾਰਖੰਡ) ਤੋ ਹੋਇਆ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਦੋਸ਼ੀ ਅਸਫਰ ਅਲੀ ਵੱਲੋ 200 ਤੋ ਵੱਧ ਖਾਤਿਆ ਨਾਲ ਸਬੰਧਤ ਏ.ਟੀ.ਐਮ ਜਾਮਤਾੜਾ (ਝਾਰਖੰਡ) ਭੇਜੇ ਗਏ ਹਨ ਉਨ੍ਹਾਂ ਨਾਲ 200 ਤੋਂ ਵੱਧ ਮੋਬਾਇਲ ਸਿਮ ਵੀ ਭੇਜੇ ਗਏ ਹਨ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਵਿਚ ਬਹੁਤ ਸਾਰੇ ਵਿਅਕਤੀ ਕੰਮ ਕਰਦੇ ਹਨ, ਜਿਸ ਵਿੱਚ ਵੱਡੇ ਪੱਧਰ ‘ਤੇ ਜਾਮਤਾਰਾ (ਝਾਰਖੰਡ) ਅਤੇ ਹੋਰ ਰਾਜਾਂ ਵਿੱਚ ਬੈਠਕੇ ਇਹ ਗਿਰੋਹ ਆਮ ਪਬਲਿਕ ਨਾਲ ਪੂਰੇ ਭਾਰਤ ਵਿਚ ਠੱਗੀਆ ਲਾਉਂਦਾ ਸੀ। ਇਸ ਗਿਰੋਹ ਸਬੰਧੀ ਬਾਹਰਲੇ ਰਾਜਾਂ ਦੀ ਪੁਲਿਸ ਨਾਲ ਸੰਪਰਕ ਕੀਤਾ ਹੋਇਆ ਹੈ, ਜਿਨ੍ਹਾਂ ਨਾਲ ਤਫਤੀਸ ਦੌਰਾਨ ਮਿਲੀਆਂ ਅਹਿਮ ਜਾਣਕਾਰੀਆ ਵੀ ਸਾਂਝੀਆਂ ਕੀਤੀਆਂ ਜਾ ਰਹੀਆ ਹਨ। ਇਸ ਗਿਰੋਹ ਵੱਲੋ ਹੋਰ ਬੈਕਾਂ ਵਿੱਚ ਵੀ ਬੈਕ ਖਾਤੇ ਖੋਲਣ ਸਬੰਧੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ, ਜਿਹੜੇ ਵੀ ਦੋਸ਼ੀ ਪਾਏ ਗਏ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *